ਫਤਹਿਗੜ੍ਹ ਸਾਹਿਬ ਪੁਲਿਸ ਨੇ ਪਿੰਡ ਤਲਾਣੀਆਂ ਨਾਲ ਸਬੰਧਤ ਪਿਉ-ਪੁੱਤਰ ਨੂੰ ਪੁਲਿਸ ਮੁਲਜਮ ਦੀ ਵਰਦੀ ਪਾੜਣ ਮਾਮਲੇ ਵਿਚ ਨਾਮਜਦ ਕੀਤਾ ਐ। ਮੁਲਜਮਾਂ ਦੀ ਪਛਾਣ ਸ਼ਾਮ ਲਾਲ ਅਤੇ ਉਸ ਦੇ ਪੁੱਤਰ ਰਾਜੇਸ਼ ਕੁਮਾਰ ਵਜੋਂ ਹੋਈ ਐ। ਜਾਣਕਾਰੀ ਅਨੁਸਾਰ ਸਥਾਨਕ ਥਾਣੇ ਦੇ ਪੁਲਿਸ ਮੁਲਾਜ਼ਮ ਪਿੰਡ ਤਲਾਣੀਆਂ ਨਾਲ ਸਬੰਧਤ ਸ਼ਾਮ ਲਾਲ ਦੇ ਘਰ ਅਦਾਲਤੀ ਕੇਸ ਲਈ ਪਰਵਾਨਾ ਨੋਟ ਕਰਵਾਉਣ ਗਏ ਸੀ, ਜਿੱਥੇ ਸ਼ਾਮ ਲਾਲ ਤੇ ਉਸ ਦੇ ਪੁੱਤਰ ਨੇ ਪੁਲਿਸ ਮੁਲਾਜਮਾਂ ਨਾਲ ਪਹਿਲਾਂ ਬਹਿਸ਼ ਕੀਤੀ ਅਤੇ ਫਿਰ ਹਮਲਾ ਕਰ ਕੇ ਵਰਦੀ ਪਾੜ ਦਿੱਤੀ। ਪੁਲਿਸ ਨੇ ਦੋਵੇਂ ਪਿਉ ਪੁੱਤਰ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਮੁਲਜਮਾਂ ਖਿਲਾਫ ਪਹਿਲਾਂ ਵੀ ਅਦਾਲਤ ਵਿਚ ਕੇਸ ਚੱਲ ਰਿਹਾ ਐ, ਜਿਸ ਲਈ ਪਰਵਾਨਾ ਨੋਟ ਲਈ ਪੁਲਿਸ ਮੁਲਾਜਮ ਪਿੰਡ ਤਲਾਣੀਆਂ ਵਿਖੇ ਸ਼ਾਮ ਲਾਲ ਦੇ ਘਰ ਗਏ ਸੀ ਪਰ ਘਰ ਵਿਚ ਮੌਜੂਦ ਸ਼ਾਮ ਲਾਲ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਦੂਜੇ ਕਮਰੇ ਵਿਚੋਂ ਉਸ ਦਾ ਪੁੱਤਰ ਰਾਜੇਸ਼ ਵੀ ਆ ਗਿਆ ਅਤੇ ਪੁਲਿਸ ਕਰਮਚਾਰੀ ਨਾਲ ਝਗੜਾ ਕਰਨ ਲੱਗ ਪਿਆ। ਜਦੋਂ ਪੁਲਿਸ ਕਰਮਚਾਰੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ ਕਰਮਚਾਰੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਘਟਨਾ ਦਾ ਪਤਾ ਚੱਲਣ ਬਾਅਦ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ, ਜਿਸ ਤੋਂ ਬਾਅਦ ਦੋਵੇਂ ਪਿਉ-ਪੁੱਤਰ ਨੇ ਮੁਲਾਜਮਾਂ ਦੀਆਂ ਵਰਦੀਆਂ ਪਾੜ ਦਿੱਤੀਆਂ। ਪੁਲਿਸ ਨੇ ਬੜੀ ਮੁਸ਼ਕਲ ਨਾਲ ਸ਼ਾਮ ਲਾਲ ਨੂੰ ਕਾਬੂ ਕੀਤਾ ਅਤੇ ਉਸਨੂੰ ਕਾਰ ਵਿੱਚ ਬਿਠਾਇਆ, ਇਸ ਦੌਰਾਨ ਰਾਜੇਸ਼ ਕੁਮਾਰ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਸ਼ਾਮ ਲਾਲ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਰਾਜੇਸ਼ ਦੀ ਭਾਲ ਜਾਰੀ ਹੈ।