ਚੰਡੀਗੜ੍ਹ ’ਚ ਮੁੱਖ ਮੰਤਰੀ ਮਾਨ ਨੇ ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ/ ਵਿਰੋਧੀਆਂ ਵੱਲ ਸਾਧੇ ਨਿਸ਼ਾਨੇ…ਬਿਨਾਂ ਵਜ੍ਹਾ ਭੰਡੀ ਪ੍ਰਚਾਰ ਦੇ ਲਾਏ ਇਲਜ਼ਾਮ

0
6

ਮੁੱਖ ਮੰਤਰੀ ਮਾਨ ਵੱਲੋਂ ਅੱਜ ਚੰਡੀਗੜ੍ਹ ਵਿਖੇ ਇਕ ਸਮਾਗਮ ਦੌਰਾਨ ਵੱਖ ਵੱਖ ਵਿਭਾਗਾਂ ਵਿਚ ਨਵੇਂ ਨਿਯੁਕਤ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਸੰਬੋਧਨ ਦੌਰਾਨ ਮੁੱਖ ਮੰਤਰੀ ਮਾਨ ਨੇ ਨਵ-ਨਿਯੁਕਤ ਉਮੀਦਵਾਰਾਂ ਤੇ  ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਉਮੀਦਵਾਰਾਂ ਨੂੰ ਕਿਹਾ ਕਿ ਇਸ ਨੂੰ ਆਖ਼ਰੀ ਨੌਕਰੀ ਨਾ ਸਮਝੋ ਅਤੇ ਹੋਰ ਵੀ ਪੜ੍ਹ ਕੇ ਅੱਗੇ ਦੀ ਤਿਆਰੀ ਕਰੋ ਅਤੇ ਸਰਕਾਰ ਤੁਹਾਨੂੰ ਪੂਰਾ ਮਾਹੌਲ ਦੇਵੇਗੀ। ਵਿਰੋਧੀ ਧਿਰਾਂ ‘ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਕੁੱਝ ਨਹੀਂ ਕੀਤਾ ਪਰ ਅਸੀਂ ਪਹਿਲੇ ਦਿਨ ਤੋਂ ਹੀ ਨੌਜਵਾਨਾਂ ਨੂੰ ਨੌਕਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਹੁਣ ਤੱਕ 54, 257 ਹਜ਼ਾਰ ਨੌਕਰੀਆਂ ਨੌਜਵਾਨਾਂ ਨੂੰ ਦੇ ਚੁੱਕੇ ਹਾਂ। ਵਿਰੋਧੀਆਂ ਵੱਲ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਮੈਨੂੰ ਤੜਕੇ ਉੱਠ ਕੇ ਹੀ ਗਾਲ੍ਹਾਂ ਕੱਢਣ ਲੱਗ ਜਾਂਦੇ ਨੇ। ਉਹ ਮੇਰੇ ਤੇ 24 ਘੰਟੇ ਟਲੀ ਰਹਿਣ ਦਾ ਇਲਜਾਮ ਲਾਉਂਦੇ ਨੇ ਪਰ ਜੇਕਰ ਮੈਂ 12 ਸਾਲਾਂ ਤੋਂ ਟੱਲੀ ਹਾਂ ਤਾਂ ਜਿਊਂਦਾ ਕਿਵੇਂ ਹਾਂ।  ਮੁੱਖ ਮੰਤਰੀ ਨੇ ਕਿਹਾ ਕਿ ਸਫ਼ਲਤਾ, ਮਿਹਨਤ ਤੋਂ ਬਿਨਾਂ ਮਿਲ ਨਹੀਂ ਸਕੀ ਅਤੇ ਜੇਕਰ ਤੁੱਕਾ ਲੱਗ ਗਿਆ ਤਾਂ ਫਿਰ ਜ਼ਿਆਦਾ ਦੇਰ ਤੱਕ ਰਹਿ ਨਹੀਂ ਸਕੀ। ਕਦੇ ਵੀ ਖ਼ੁਦ ਨੂੰ ਇਹ ਨਾ ਸਮਝੋ ਕਿ ਅਸੀਂ ਕੁੱਝ ਕਰ ਨਹੀਂ ਸਕਦੇ, ਜਦੋਂ ਬੰਦਾ ਚਾਹੇ ਤਾਂ ਸਭ ਕੁੱਝ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਤੇ ਨਿੱਜੀ ਹਮਲੇ ਕਰਨ ਦੇ ਇਲਜ਼ਾਮ ਲੱਗੇ ਨੇ ਪਰ ਇਨ੍ਹਾਂ ਦੇ ਪਾਪ ਹੀ ਐਨੇ ਕੀਤੇ ਹੋਏ ਨੇ ਕਿ ਛੋਟੀ ਜਿਹੀ ਗੱਲ ਨਾਲ ਹੀ ਇਨ੍ਹਾਂ ਦੇ ਪੋਤੜੇ ਫੋਲੇ ਜਾਂਦੇ ਨੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਪਰਿਵਾਰ ਜਨਰਲ ਡਾਇਰ ਨੂੰ ਡਿਨਰ ਕਰਵਾਉਣ ਵਾਲੇ ਨੇ। ਇੰਨਾ ਹੀ ਨਹੀਂ ਇਨ੍ਹਾਂ ਨੇ ਜਨਰਲ ਡਾਇਰ ਨੂੰ ਸਿਰਪਾਓ ਵੀ ਦਿੱਤਾ ਸੀ।

LEAVE A REPLY

Please enter your comment!
Please enter your name here