ਪੰਜਾਬ ਮੋਗਾ ਪੁਲਿਸ ਨੂੰ ਮਿਲੀ ਨਸ਼ਾ ਮਾਮਲੇ ’ਚ ਵੱਡੀ ਸਫ਼ਲਤਾ/ 1 ਕਿਲੋ 270 ਗ੍ਰਾਮ ਹੈਰੋਇਨ ਸਮੇਤ ਤਿੰਨ ਤਸਕਰ ਗ੍ਰਿਫਤਾਰ By admin - June 20, 2025 0 4 Facebook Twitter Pinterest WhatsApp ਨਸ਼ੇ ਨੂੰ ਖਤਮ ਕਰਨ ਲਈ ਪੁਲਿਸ ਵੱਲੋਂ ਨਸ਼ਾ ਤਸਕਰਾਂ ਉੱਪਰ ਸਿਕੰਜਾ ਲਗਾਤਾਰ ਕੱਸਿਆ ਜਾ ਰਿਹਾ ਐ। ਇਸੇ ਤਹਿਤ ਕਾਰਵਾਈ ਕਰਦਿਆਂ ਸੀਆਈਏ ਸਟਾਫ ਪੁਲਿਸ ਮੋਗਾ ਨੇ ਤਿੰਨ ਵਿਅਕਤੀਆਂ ਨੂੰ 1 ਕਿਲੋ 270 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਐ। ਫੜੇ ਗਏ ਤਸਕਰਾਂ ਵਿਚੋਂ 2 ਖਿਲਾਫ ਪਹਿਲਾਂ ਵੀ ਮਾਮਲੇ ਦਰਜ ਨੇ। ਪੁਲਿਸ ਦੇ ਦੱਸਣ ਮੁਤਾਬਕ ਇਹ ਤਸਕਰ ਗ੍ਰਾਹਕ ਦੀ ਉਡੀਕ ਵਿਚ ਦਿੱਲੀ ਕਾਲੋਨੀ ਨੇੜੇ ਖੜ੍ਹੇ ਸਨ, ਜਿੱਥੇ ਪੁਲਿਸ ਨੇ ਰੇਡ ਕਰ ਕੇ ਤਿੰਨਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀਡੀ ਬਾਲ ਕ੍ਰਿਸ਼ਨ ਸਿੰਗਲਾ ਨੇ ਕਿਹਾ ਕਿ ਪੁਲਿਸ ਨੂੰ ਮੁਲਜਮਾਂ ਦੇ ਦਿੱਲੀ ਕਾਲੋਨੀ ਇਲਾਕੇ ਵਿਚ ਮੌਜੂਦ ਹੋਣ ਦੀ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਦ ਪੁਲਿਸ ਨੇ ਕਾਰਵਾਈ ਕਰਦਿਆਂ ਤਿੰਨਾਂ ਨੂੰ ਇੱਕ ਕਿਲੋ 270 ਗ੍ਰਾਮ ਹੈਰੋਇਨ ਸਮੇਤ ਗਿਰਫਤਾਰ ਕੀਤਾ। ਫੜੇ ਗਏ ਮੁਲਜਮਾਂ ਦੀ ਪਹਿਚਾਣ ਅਕਾਸ਼ਦੀਪ ਸਿੰਘ ਵਾਸੀ ਜੀਰਾ ਗੌਤਮ ਅਤੇ ਹੁਸਨਦੀਪ ਵਾਸੀ ਮੋਗਾ ਵਜੋਂ ਹੋਈ ਐ। ਪੁਲਿਸ ਵੱਲੋਂ ਮੁਲਜਮਾਂ ਦਾ ਰਿਮਾਂਡ ਹਾਸਲ ਕਰ ਕੇ ਪੁਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਐ।