ਸੰਗਰੂਰ ਦੇ ਪਿੰਡ ਖੜਿਆਲ ਨੇੜੇ ਨਹਿਰ ’ਚ ਪਿਆ ਪਾੜ/ ਲੀਕੇਜ਼ ਬਾਰੇ ਦੱਸਣ ਦੇ ਬਾਵਜੂਦ ਹਰਕਤ ’ਚ ਨਹੀਂ ਆਇਆ ਪ੍ਰਸ਼ਾਸਨ

0
6

ਸੰਗਰੂਰ ਦੇ ਪਿੰਡ ਖੜਿਆਲ ਨੇੜੇ ਨਹਿਰ ਵਿਚ ਪਏ ਪਾੜ ਕਾਰਨ ਜਿੱਥੇ ਕਿਸਾਨਾਂ ਦੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਐ, ਉੱਥੇ ਹੀ ਪਾੜ ਪੂਰਨ ਲਈ ਵੀ ਲੋਕਾਂ ਨੂੰ ਖੁਦ ਹੀ ਜੱਦੋ-ਜਹਿਦ ਕਰਨੀ ਪੈ ਰਹੀ ਐ, ਜਦਕਿ ਨਹਿਰੀ ਵਿਭਾਗ ਸੂਚਨਾ ਦੇ ਬਾਵਜੂਦ ਮੂਕ ਦਰਸ਼ਕ ਬਣਿਆ ਹੋਇਆ ਐ। ਲੋਕਾਂ ਦੇ ਦੱਸਣ ਮੁਤਾਬਕ ਪਿਛਲੇ ਸਾਲ ਵੀ ਇੱਥੇ ਪਾੜ ਪਿਆ ਸੀ ਜੋ ਲੋਕਾਂ ਨੇ ਖੁਦ ਬੰਦ ਕੀਤਾ ਸੀ ਅਤੇ ਇਸ ਵਾਰ ਵੀ ਇਸੇ ਥਾਂ ਪਾੜ ਪੈ ਗਿਆ ਐ। ਇਸ ਕਾਰਨ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਜ਼ਮੀਨ ਵਿਚ ਪਾਣੀ ਭਰ ਗਿਆ ਐ। ਲੋਕਾਂ ਦੇ ਇਲਜਾਮ ਸੀ ਕਿ ਕਿਸਾਨਾਂ ਨੇ ਕੁੱਝ ਦਿਨ ਪਹਿਲਾਂ ਹੀ ਇੱਥੇ ਲੀਕੇਜ ਹੋਣ ਦੀ ਵੀਡੀਓ ਬਣਾ ਕੇ ਨਹਿਰੀ ਵਿਭਾਗ ਨੂੰ ਸੂਚਿਤ ਕੀਤਾ ਸੀ ਪਰ ਨਹਿਰੀ ਵਿਭਾਗ ਨੇ ਐਕਸ਼ਨ ਦੀ ਥਾਂ ਖੇਸ ਵੱਡੀ ਰੱਖੀ, ਜਿਸ ਦਾ ਖਮਿਆਜਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਐ। ਕਿਸਾਨਾਂ ਨੇ ਕਿਹਾ ਕਿ ਇਲਾਕੇ ਦੇ ਲੋਕ ਖੁਦ ਹੀ ਪਾੜ ਪੂਰਨ ਵਿਚ ਲੱਗੇ ਹੋਏ ਨੇ ਜਦਕਿ ਵਿਭਾਗ ਨਾਲ ਲਗਦੀਆਂ ਜ਼ਮੀਨਾਂ ਦੇ ਮਾਲਕਾਂ ਤੇ ਹੀ ਪਰਚੇ ਦਰਜ ਕਰਵਾਉਣ ਦੀ ਧਮਕੀ ਦੇ ਰਿਹਾ ਐ। ਲੋਕਾਂ ਨੇ ਕਿਹਾ ਕਿ ਰਾਤ 2 ਵਜੇ ਤਕ ਪਾੜ ਬੰਦ ਕਰਨ ਦਾ ਕੰਮ ਚੱਲਿਆ ਪਰ ਨਹਿਰੀ ਵਿਭਾਗ 9 ਵਜੇ ਤੋਂ ਬਾਅਦ ਹੀ ਮਨਰੇਗਾ ਮਜਦੂਰ ਲੈ ਕੇ ਪਹੁੰਚਿਆ ਐ। ਕਿਸਾਨਾਂ ਨੇ ਕਿਹਾ ਕਿ ਇਸ ਪਾਣੀ ਨਾਲ ਜਿੱਥੇ ਉਨ੍ਹਾਂ ਦੀਆਂ ਤਾਜ਼ਾ ਲੱਗੇ ਝੋਨੇ ਸਮੇਤ ਦੂਜੀਆਂ ਫਸਲਾਂ ਦਾ ਨੁਕਸਾਨ ਹੋਇਆ ਐ, ਉੱਥੇ ਹੀ ਝੋਨੇ ਦੀ ਬਿਜਾਈ ਲੇਟ ਹੋਣ ਦਾ ਖਦਸਾ ਪੈਦਾ ਹੋ ਗਿਆ ਐ।  ਉਨ੍ਹਾਂ ਕਿਹਾ ਕਿ ਨੁਕਸਾਨ ਲਈ ਨਹਿਰੀ ਵਿਭਾਗ ਦੀ ਅਣਗਹਿਲੀ ਜ਼ਿੰਮੇਵਾਰ ਐ।

LEAVE A REPLY

Please enter your comment!
Please enter your name here