ਫਾਜਿਲਕਾ ਦੇ ਸਰਹੱਦੀ ਪਿੰਡ ਗੁਲਾਬਾ ਭੈਣੀ ਵਿਖੇ ਸਾਲਾਨਾ ਮੇਲਾ/ ਪੀਰ ਬਾਬਾ ਬੁਰਜੀ ਵਾਲਾ ਦੀ ਸਮਾਧ ’ਤੇ ਮੱਥਾ ਟੇਕਣ ਪਹੁੰਚੇ ਸ਼ਰਧਾਲੂ

0
6

ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਗੁਲਾਬਾ ਭੈਣੀ ਵਿਚ ਜ਼ੀਰੋ ਲਾਈਨ ਤੇ ਪੀਰ ਬਾਬਾ ਬੁਰਜੀ ਵਾਲਾ ਦੀ ਸਮਾਧ ’ਤੇ ਸਾਲਾਨਾ ਮੇਲਾ ਲਗਾਇਆ ਗਿਆ। ਜਿਸ ਵਿਚ ਵੱਡੀ ਗਿਤਣੀ ਵਿਚ ਸ਼ਰਧਾਲੂਆਂ ਨੇ ਮੱਥਾ ਟੇਕਿਆ। ਮੇਲੇ ਨੂੰ ਦੇਖਦਿਆਂ ਬੀਐਸਐਫ  ਵਲੋ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸਨ। ਲੋਕਾਂ ਮੁਤਾਬਕ ਇਹ ਸਮਾਧ ਬਹੁਤ ਪੁਰਾਣੀ ਹੈ। ਇਸ ਸਮਾਧ ਤੇ ਭਾਰਤ ਪਾਕਿਸਤਾਨ ਦੇ ਲੋਕ ਇਕੱਠੇ ਹੋਕੇ ਮੇਲਾ ਲਗਾਉਂਦੇ ਸਨ ਪਰ ਬਦਲੇ ਹਾਲਾਤ ਦੇ ਕਾਰਨ ਹੁਣ ਇਸ ਥਾਂ ਤੇ ਸਿਰਫ਼ ਭਾਰਤ ਦੇ ਲੋਕ ਹੀ ਮੇਲਾ ਲਗਾਉਂਦੇ ਹਨ, ਕਿਉਕਿ ਸਮਾਧ ਭਾਰਤ ਦੇ ਹਿੱਸੇ ਵਿੱਚ ਆਈ ਹੈ। ਉਨ੍ਹਾਂ ਨੇ ਕਿਹਾ ਇਸ ਸਮਾਧ ਤੇ ਜੋਵੀ ਮੰਨਤ ਮਨੀ ਜਾਂਦੀ ਹੈ ਉਹ ਪੁਰੀ ਹੁੰਦੀ ਹੈ। ਜਿਸ ਕਾਰਨ ਦੁਰ ਦੁਰ ਤੋਂ ਲੋਕ ਇਸ ਥਾਂ ਤੇ ਮੱਥਾ ਟੇਕਣ ਲਈ ਆਉਂਦੇ ਹਨ। ਬੀਐਸਐਫ ਅਧਿਕਾਰੀ ਨੇ ਦੱਸਿਆ ਕਿ ਮੇਲੇ ਕਾਰਨ ਸੁਰੱਖਿਆ ਵਧਾਈ ਗਈ ਹੈ। ਹਰ ਕਿਸੇ ਦੀ ਤਲਾਸ਼ੀ ਤੋਂ ਬਾਅਦ ਲੋਕਾਂ ਨੂੰ ਸਮਾਧ ਤੇ ਮੱਥਾ ਟੇਕਣ ਲਈ ਭੇਜੀਆਂ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਮੌਜੂਦਾ ਹਾਲਾਤ ਨੂੰ ਦੇਖਦਿਆਂ ਕੋਈ ਪਾਕਿਸਤਾਨੀ ਨਾਗਰਿਕ ਸਰਹੱਦ ਦੇ ਨੇੜੇ ਨਜ਼ਰ ਨਹੀਂ ਆਈਆ। ਦੱਸਣਯੋਗ ਐ ਕਿ ਇੱਥੇ ਮੱਥਾ ਟੇਕਣ ਲਈ ਪਹਿਲਾਂ ਕਾਫੀ ਸਾਰੇ ਪਾਕਿਸਤਾਨ ਸ਼ਰਧਾਲੂ ਵੀ ਆਉਂਦੇ ਸਨ। ਪਿਛਲੇ ਸਾਲਾਂ ਦੌਰਾਨ ਸਰਹੱਦ ਦੇ ਦੂਜੇ ਪਾਸੇ ਕਾਫੀ ਗਿਣਤੀ ਵਿਚ ਸ਼ਰਧਾਲੂ ਆਉਂਦੇ ਸੀ ਜੋ ਦੂਰੋਂ ਹੀ ਸਿੱਜਦਾ ਕਰ ਜਾਂਦੇ ਸਨ ਪਰ ਇਸ ਵਾਰ ਬਦਲੇ ਹਾਲਾਤਾਂ ਤੋਂ ਬਾਅਦ ਅਜਿਹਾ ਨਜ਼ਰ ਨਹੀਂ ਆਇਆ. ਜਦਕਿ ਭਾਰਤ ਵਾਲੇ ਪਾਸਿਓ ਕਾਫੀ ਗਿਣਤੀ ਵਿਚ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚੇ।

LEAVE A REPLY

Please enter your comment!
Please enter your name here