ਪੰਜਾਬ ਅੰਮ੍ਰਿਤਸਰ ਸਿਹਤ ਵਿਭਾਗ ਨੇ ਕੱਢੀ ਡੇਂਗੂ ਬਾਰੇ ਜਾਗਰੂਕਤਾ ਯਾਤਰਾ/ ਵਿਭਾਗ ਦੇ ਆਲਾ ਅਧਿਕਾਰੀਆਂ ਤੋਂ ਇਲਾਵਾ ਨਰਸਿੰਗ ਸਟੂਡੈਂਟਸ ਹੋਏ ਸ਼ਾਮਲ By admin - June 20, 2025 0 8 Facebook Twitter Pinterest WhatsApp ਗੁਰੂ ਨਗਰੀ ਅੰਮ੍ਰਿਤਸਰ ਦੇ ਸਿਹਤ ਵਿਭਾਗ ਨੇ ਮੌਸਮੀ ਬਿਮਾਰੀਆਂ ਨੂੰ ਲੈ ਕੇ ਚੌਕਸੀ ਵਧਾ ਦਿੱਤੀ ਐ। ਵਿਭਾਗ ਨੇ ਸ਼ਹਿਰ ਵਿਚ ਮਾਰਚ ਕੱਢ ਕੇ ਲੋਕਾਂ ਨੂੰ ਡੇਗੂ ਬਾਰੇ ਜਾਗਰੂਕ ਕੀਤਾ। ਸਿਵਲ ਸਰਜਨ ਵੱਲੋਂ ਆਪਣੀ ਟੀਮ ਦੇ ਨਾਲ ਮਿਲ ਕੇ ਤੁੰਗਬਾਲਾ ਇਲਾਕੇ ਵਿਖੇ ਕੱਢੀ ਗਈ ਇਸ ਯਾਤਰਾ ਤਹਿਤ ਲੋਕਾਂ ਨੂੰ ਡੇਂਗੂ ਖਿਲਾਫ ਜਾਗਰੂਕ ਕੀਤਾ ਗਿਆ। ਲੋਕਾਂ ਨੂੰ ਡੇਗੂ ਦੀ ਅਗਾਊ ਰੋਕਥਾਮ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਬਰਸਾਤਾਂ ਦੇ ਮੌਸਮ ਦੌਰਾਨ ਆਪਣੇ ਘਰਾਂ ਨੇੜੇ ਗੰਦਾ ਪਾਣੀ ਨਹੀਂ ਖੜਣ ਦੇਣਾ ਚਾਹੀਦਾ ਅਤੇ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਐ। ਤੇਜ਼ ਬੁਖਾਰ ਹੋਣ ਅਤੇ ਮਾਸਪੇਸ਼ੀਆਂ ਵਿਚ ਦਰਦ ਦੇ ਲੱਛਣ ਨਜਰ ਆਉਣ ਤੋਂ ਬਾਅਦ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਐ। ਇਸ ਦੌਰਾਨ ਲੋਕਾਂ ਨੂੰ ਖਾਸ ਅਪੀਲ ਇਹ ਕੀਤੀ ਕਿ ਗੰਦੇ ਪਾਣੀ ਨੂੰ ਫੜਨ ਤੋਂ ਰੋਕਣਾ ਹੈ ਔਰ ਨਾਲ ਹੀ ਆਸ ਪਾਸ ਵੀ ਸਫਾਈ ਵੱਲ ਧਿਆਨ ਦੇਣਾ ਜਰੂਰੀ ਹੈ। ਜੇ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਅੰਮ੍ਰਿਤਸਰ ਦੇ ਕਾਰਪੋਰੇਸ਼ਨ ਕਮਿਸ਼ਨਰ ਤਕ ਪਹੁੰਚ ਕਰਨੀ ਚਾਹੀਦੀ ਐ, ਜਿਥੇ ਹਰ ਕਿਸੇ ਦੀ ਬਣਦੀ ਸਹਾਇਤਾ ਕੀਤੀ ਜਾਵੇਗੀ।