ਪੰਜਾਬ ਮਨਪ੍ਰੀਤ ਸਿੰਘ ਇਆਲੀ ਵੱਲੋਂ ਪੀਯੂ ਪ੍ਰਸ਼ਾਸਨ ਦੇ ਫੈਸਲੇ ਦੀ ਨਿੰਦਾ/ ਵਿਦਿਆਰਥੀਆਂ ਦਾ ਆਵਾਜ਼ ਦਬਾਉਣ ਦੀ ਸਾਜ਼ਿਸ਼ ਦੇ ਲਾਏ ਇਲਜ਼ਾਮ/ ਸਾਰੀਆਂ ਧਿਰਾਂ ਨੂੰ ਵਿਦਿਆਰਥੀਆਂ ਦੇ ਹੱਕ ਚ ਖੜ੍ਹਣ ਦੀ ਕੀਤੀ ਅਪੀਲ By admin - June 20, 2025 0 9 Facebook Twitter Pinterest WhatsApp ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੋਂ ਪ੍ਰਦਰਸ਼ਨਾਂ ਬਾਰੇ ਹਲਫੀਆ ਬਿਆਨ ਲੈਣ ਦੇ ਮੁੱਦੇ ਤੇ ਸਿਆਸਤ ਗਰਮਾ ਗਈ ਐ। ਇਸ ਨੂੰ ਲੈ ਕੇ ਜਿੱਥੇ ਯੂਨੀਵਰਸਿਟੀ ਵਿਦਿਆਰਥੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਉੱਥੇ ਦੇ ਸੀਨੀਅਰ ਅਕਾਲੀ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਬਿਆਨ ਜਾਰੀ ਕਰ ਕੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਇਸ ਕਦਮ ਦੀ ਨਿਖੇਦੀ ਕੀਤੀ ਐ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਇਕ ਅਜਿਹਾ ਅਦਾਰਾ ਐ, ਜਿਸ ਨੇ ਹੁਣ ਤਕ ਦੇਸ਼ ਨੂੰ ਕਈ ਵੱਡੇ ਸਿਆਸਤਦਾਨ ਦਿੱਤੇ ਨੇ ਪਰ ਹੁਣ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਆਵਾਜ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਐ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਤੋਂ ਪ੍ਰਦਰਸ਼ਨਾਂ ਵਿਚ ਹਿੱਸਾ ਨਾ ਲੈਣ ਬਾਰੇ ਹਲਫੀਆ ਬਿਆਨ ਲੈਣ ਦਾ ਮਕਸਦ ਵਿਦਿਆਰਥੀਆਂ ਦੀ ਆਵਾਜ ਨੂੰ ਬੰਦ ਕਰਨਾ ਐ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਦੀ ਆਵਾਜ਼ ਬੰਦ ਕਰਨਾ ਚਾਹੁੰਦਾ ਐ, ਜਿਸ ਖਿਲਾਫ ਸਾਰੀਆਂ ਧਿਰਾਂ ਨੂੰ ਇਕਜੁਟ ਹੋ ਕੇ ਅੱਗੇ ਆਉਣ ਦੀ ਲੋੜ ਐ।