ਪੰਜਾਬ ਮੁਕਤਸਰ ’ਚ ਗ੍ਰਾਹਕ ਨਾਲ ਪੰਪ ਮਾਲਕਾਂ ਦੀ ਠੱਗੀ/ 350 ਦੀ ਥਾਂ ਟੈਂਕੀ ਵਿਚੋਂ ਨਿਕਲਿਆ ਕੇਵਲ 50 ਰੁਪਏ ਦਾ ਪਟਰੋਲ/ ਪੰਪ ਮਾਲਕਾਂ ਨੇ ਝਾੜਿਆ ਪੱਲਾ, ਪੀੜਤ ਨੇ ਮੰਗਿਆ ਇਨਸਾਫ By admin - June 20, 2025 0 7 Facebook Twitter Pinterest WhatsApp ਮੁਕਤਸਰ ਦੇ ਜਲਾਲਾਬਾਦ ਰੋਡ ਤੇ ਸਥਿਤ ਇਕ ਪਟਰੋਲ ਪੰਪ ਮਾਲਕਾਂ ਤੇ ਇਕ ਗ੍ਰਾਹਕ ਨੇ ਘੱਟ ਤੇਲ ਪਾ ਕੇ ਠੱਗੀ ਮਾਰਨ ਦੇ ਇਲਜਾਮ ਲਾਏ ਨੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਰਾਮ ਨਾਮ ਦੇ ਗ੍ਰਾਹਕ ਨੇ ਦੱਸਿਆ ਕਿ ਉਸ ਨੇ ਸ਼ਿਵ ਚੰਦ ਪੈਟਰੋਲ ਪੰਪ ਤੋਂ ਮੋਟਰ ਸਾਈਕਲ ਵਿਚ 200 ਦਾ ਤੇਲ ਪੁਵਾਇਆ ਸੀ ਪਰ ਥੋੜ੍ਹੀ ਦੂਰ ਜਾ ਕੇ ਮੋਟਰ ਸਾਈਕਲ ਰੁਕ ਗਿਆ। ਜਦੋਂ ਉਹ ਮੁੜ ਪਟਰੋਲ ਪੰਪ ਤੇ ਪਹੁੰਚਿਆ ਤਾਂ ਉਨ੍ਹਾਂ ਨੇ ਆਪਣੀ ਗਲਤੀ ਮੰਨਣ ਦੀ ਥਾਂ 150 ਰੁਪਏ ਦਾ ਹੋਰ ਪਟਰੋਲ ਪਾ ਦਿੱਤਾ। ਬਾਅਦ ਵਿਚ ਜਦੋਂ ਟੈਂਕੀ ਦੀ ਮਕੈਨਿਕ ਤੋਂ ਜਾਂਚ ਕਰਵਾਈ ਤਾਂ ਵਿਚੋਂ ਕੇਵਲ 50 ਰੁਪਏ ਦਾ ਪਟਰੋਲ ਨਿਕਲਿਆ। ਪੀੜਤ ਨੇ ਇਨਸਾਫ ਦੀ ਮੰਗ ਕੀਤੀ ਐ ਜਦਕਿ ਪੰਪ ਮਾਲਕਾਂ ਨੇ ਦੋਸ਼ ਨਕਾਰਦਿਆਂ ਕਿਹਾ ਕਿ ਟੈਕੀ ਚੋਂ ਕਿੰਨਾ ਤੇਲ ਨਿਕਲਦਾ ਐ, ਇਸ ਨਾਲ ਉਨ੍ਹਾਂ ਦਾ ਕੋਈ ਵਾਹ-ਵਾਸਤਾ ਨਹੀਂ ਐ। ਗ੍ਰਾਹਕ ਦਾ ਇਲਜਾਮ ਐ ਕਿ ਪੈਟਰੋਲ ਪੰਪ ਦੇ ਕਰਮਚਾਰੀ ਨੇ ਮੰਨਿਆ ਕਿ ਤੇਲ ਘੱਟ ਪਿਆ ਹੈ, ਪਰ ਇਹ ਕਿਵੇਂ ਹੋਇਆ, ਉਹ ਨਹੀਂ ਦੱਸ ਸਕਿਆ। ਉੱਥੇ ਮੌਕੇ ਤੇ ਖੜੇ ਮੌਜੂਦ ਲੋਕਾਂ ਨੇ ਵੀ ਕਿਹਾ ਕਿ ਸਾਡੇ ਸਾਹਮਣੇ ਕਰਮਚਾਰੀ ਨੇ 350 ਰੁਪਏ ਤੇਲ ਪਾਇਆ ਲੇਕਿਨ ਮੋਟਰਸਾਈਕਲ ਦੀ ਟੈਂਕੀ ਦੇ ਵਿੱਚੋਂ ਕਰੀਬ 50 ਰੁਪਏ ਦਾ ਹੀ ਤੇਲ ਨਿਕਲਿਆ। ਉਹਨਾਂ ਨੇ ਕਿਹਾ ਕਿ ਇਹ ਗਾਹਕਾਂ ਦੇ ਨਾਲ ਕੀਤਾ ਜਾਣ ਵਾਲਾ ਸ਼ਰਿਆਮ ਧੱਕਾ ਹੈ ਪੈਸੇ ਪੂਰੇ ਲੈ ਕੇ ਵੀ ਤੇਲ ਨਹੀਂ ਪਾਇਆ ਜਾ ਰਿਹਾ। ਜਦੋਂ ਪੈਟਰੋਲ ਪੰਪ ਦੇ ਮਾਲਕ ਨਾਲ ਗੱਲਬਾਤ ਕੀਤੀ ਗਈ, ਤਾਂ ਉਸਨੇ ਦਾਅਵਾ ਕੀਤਾ ਕਿ ਮਸ਼ੀਨ ਬਿਲਕੁਲ ਠੀਕ ਕੰਮ ਕਰ ਰਹੀ ਹੈ। ਉਸਨੇ ਇਹ ਵੀ ਕਿਹਾ ਕਿ ਮੋਟਰਸਾਈਕਲ ਦੀ ਟੈਂਕੀ ਵਿੱਚੋਂ ਤੇਲ ਕਿੰਨਾ ਨਿਕਲਦਾ ਹੈ, ਇਸ ਦੀ ਜਿੰਮੇਵਾਰੀ ਉਨ੍ਹਾਂ ਦੀ ਨਹੀਂ ਬਣਦੀ।