ਪਟਿਆਲਾ ਰੇਲਵੇ ਸਟੇਸ਼ਨ ’ਤੇ ਲੜਕੀ ਨਾਲ ਭਿਆਨਕ ਹਾਦਸਾ/ ਜਲਦਬਾਜ਼ੀ ’ਚ ਟਰੇਨ ਚੜ੍ਹਣ ਦੌਰਾਨ ਡਿੱਗਣ ਕਾਰਨ ਕੱਟਿਆ ਪੈਰ

0
6

ਪਟਿਆਲਾ ਰੇਲਵੇ ਸਟੇਸ਼ਨ ਤੋਂ ਇਕ ਦਿਲ-ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਐ। ਇੱਥੇ ਟਰੇਨ ਚੜ੍ਹਣ ਦੀ ਜਲਦਬਾਜ਼ੀ ਕਰਦਿਆਂ ਇਕ ਲੜਕੀ ਦੀ ਟਰੇਨ ਹੇਠ ਆਉਣ ਕਾਰਨ ਪੈਰ ਕੱਟਿਆ ਗਿਆ ਐ। ਲੜਕੀ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ ਐ। ਜਾਣਕਾਰੀ ਮੁਤਾਬਿਕ ਪਟਿਆਲਾ ਰੇਲਵੇ ਸਟੇਸ਼ਨ ’ਤੇ ਇੱਕ ਲੜਕੀ ਟਰੇਨ ਤੋਂ ਬਾਹਰ ਕੁਝ ਸਮਾਨ ਲੈਣ ਲਈ ਆਈ। ਇਸ ਦੌਰਾਨ ਜਿਵੇਂ ਹੀ ਟਰੇਨ ਚੱਲਣ ਲੱਗੀ ਤਾਂ ਉਹ ਭੱਜੀ ਭੱਜੀ ਟਰੇਨ ’ਚ ਚੜਨ ਲੱਗੀ। ਇਸ ਦੌਰਾਨ ਉਸਦਾ ਪੈਰ ਤਿਲਕ ਗਿਆ ਅਤੇ ਉਹ ਟਰੇਨ ਹੇਠਾਂ ਡਿੱਗ ਗਈ। ਇਹ ਹਾਦਸਾ ਇੰਨ੍ਹਾਂ ਜਿਆਦਾ ਦਰਦਨਾਕ ਸੀ ਕਿ ਇਸ ਹਾਦਸੇ ’ਚ ਲੜਕੀ ਦਾ ਇੱਕ ਪੈਰ ਕੱਟ ਗਿਆ।  ਮੌਕੇ ’ਤੇ ਮੌਦੂਜ ਅਫਸਰਾਂ ਨੇ ਉਸਨੂੰ ਤੁਰੰਤ ਹੀ ਰਜਿੰਦਰਾ ਹਸਪਤਾਲ ਭਰਤੀ ਕਰਵਾਇਆ। ਮਾਮਲੇ ਸਬੰਧੀ ਮੌਕੇ ’ਤੇ ਮੌਜੂਦ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਮਹਿਲਾ ਟਰੇਨ ’ਚੋਂ ਸਮਾਨ ਲੈਣ ਦੇ ਲਈ ਉਤਰੀ ਸੀ। ਇਹ ਟਰੇਨ ਅੰਬਾਲੇ ਤੋਂ ਅੰਮ੍ਰਿਤਸਰ ਜਾ ਰਹੀ ਸੀ। ਟਰੇਨ ਜਦੋਂ ਚੱਲਣ ਲੱਗੀ ਤਾਂ ਮਹਿਲਾ ਏਸੀ ਡੱਬੇ ’ਚ ਵੜ ਰਹੀ ਸੀ ਪਰ ਇਸ ਦੌਰਾਨ ਉਸਦਾ ਪੈਰ ਤਿਕਲਣ ਕਾਰਨ ਉਹ ਪਟੜੀ ਕੋਲ ਚੱਲੀ ਗਈ ਜਿਸ ਕਾਰਨ ਉਸਦਾ ਇੱਕ ਪੈਰ ਟੱਕ ਗਿਆ ਜਿਸ ਨੂੰ ਹੁਣ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਹਾਦਸਾ ਦੀ ਸਾਰੀ ਘਟਨਾ ਸਟੇਸ਼ਨ ਤੇ ਲੱਗੇ ਕੈਮਰਿਆਂ ਵਿਚ ਕੈਦ ਹੋ ਗਈ ਐ।

LEAVE A REPLY

Please enter your comment!
Please enter your name here