ਪੰਜਾਬ ਪਟਿਆਲਾ ਦੇ ਤ੍ਰਿਪੜੀ ’ਚ ਬੈਂਕ ਦੇ ਬਾਹਰ ਸਖਸ਼ ਦਾ ਧਰਨਾ/ 6 ਲੱਖ ਰੁਪਏ ਦੀ ਐਫਡੀ ਗਾਇਬ ਕਰਨ ਦੇ ਲਾਏ ਇਲਜ਼ਾਮ By admin - June 20, 2025 0 5 Facebook Twitter Pinterest WhatsApp ਪਟਿਆਲਾ ਵਾਸੀ ਇਕ ਸਖਸ਼ ਨੇ ਸਥਾਨਕ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਧਰਨਾ ਦੇ ਕੇ ਗੰਭੀਰ ਇਲਜਾਮ ਲਾਏ ਨੇ। ਧਰਨਾਕਾਰੀ ਸਖਸ਼ ਨੇ ਬੈਂਕ ਦੇ ਮੈਨੇਜਰ ਤੇ ਉਸ ਦੀ 6 ਲੱਖ ਰੁਪੇ ਦੀ ਐਫਡੀ ਗਾਇਬ ਕਰਨ ਦੇ ਇਲਜਾਮ ਲਾਏ ਨੇ। ਸਖਸ਼ ਦਾ ਕਹਿਣਾ ਐ ਕਿ ਬੈਂਕ ਮੁਲਾਜਮਾਂ ਨੇ ਉਸ ਨੂੰ ਪਹਿਲਾਂ ਝੂਠੇ ਛੇੜਛਾੜ ਦੇ ਦੋਸ਼ ਹੇਠ ਫਸਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਹੁਣ ਜਦੋਂ ਉਹ ਇਨ੍ਹਾਂ ਦੋਸਾਂ ਵਿਚੋਂ ਬਰੀ ਹੋ ਗਿਆ ਐ ਤਾਂ ਉਸ ਦੀ 6 ਲੱਖ ਰੁਪਏ ਦੀ ਐਫਡੀ ਗਾਇਬ ਕਰ ਦਿੱਤੀ ਐ। ਪੀੜਤ ਨੇ ਬੈਂਕ ਅੱਗੇ ਧਰਨਾ ਦੇ ਕੇ ਇਨਸਾਫ ਦੀ ਮੰਗ ਕੀਤੀ ਐ। ਉਧਰ ਬੈਂਕ ਮੈਨੇਜਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਮਾਮਲਾ ਸੁਲਝਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕੇਵਲ ਐਫਡੀ ਰਿਵਿਨਿਊ ਦਾ ਮਾਮਲਾ ਐ।