ਪੰਜਾਬ ਗ੍ਰਿਫਤਾਰੀ ਤੋਂ ਡਰ ਕੇ ਫਰਾਰ ਹੋਇਆ ਬਾਬਾ ਸ਼ੰਕਰਾ ਨੰਦ/ ਅਸ਼ਲੀਲ ਵੀਡੀਓ ਵਾਇਰਲ ਮਾਮਲੇ ’ਚ ਦਰਜ ਹੋਇਆ ਮਾਮਲਾ/ ਲੋਕਾਂ ਨੇ ਡੇਰਾ ਬੰਦ ਕਰਨ ਦੀ ਕੀਤੀ ਮੰਗ, ਪੁਲਿਸ ਕਰ ਰਹੀ ਭਾਲ By admin - June 20, 2025 0 5 Facebook Twitter Pinterest WhatsApp ਅਸ਼ਲੀਲ ਵੀਡੀਓ ਮਾਮਲੇ ਵਿਚ ਘਿਰਿਆ ਲੁਧਿਆਣਾ ਦਾ ਬਾਬਾ ਸ਼ੰਕਰਾ ਨੰਦ ਫਰਾਰ ਹੋ ਗਿਆ ਐ। ਘਟਨਾ ਜਗਰਾਉਂ ਦੇ ਪਿੰਡ ਤਲਵੰਡੀ ਖੁਰਦ ਦੀ ਐ, ਜਿੱਥੇ ਇਹ ਬਾਬਾ ਇਕ ਡੇਰੇ ਵਿਚ ਰਹਿ ਰਿਹਾ ਸੀ। ਇਸ ਬਾਬੇ ਦੀ ਇਕ ਮਹਿਲਾ ਨਾਲ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਬਾਬੇ ਖਿਲਾਫ ਕੇਸ ਦਰਜ ਕੀਤਾ ਸੀ। ਹੁਣ ਇਹ ਬਾਬਾ ਪੁਲਿਸ ਕਾਰਵਾਈ ਤੋਂ ਡਰਦਿਆਂ ਰੁਪੋਸ਼ ਹੋ ਗਿਆ ਐ। ਉਧਰ ਘਟਨਾ ਤੋਂ ਬਾਅਦ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਐ। ਲੋਕਾਂ ਨੇ ਡਿਪਟੀ ਕਮਿਸ਼ਨਰ ਤਕ ਪਹੁੰਚ ਕਰ ਕੇ ਡੇਰਾ ਬੰਦ ਕਰਵਾਉਣ ਦੀ ਮੰਗ ਕੀਤੀ ਐ। ਸਿੱਖ ਸੰਗਠਨਾਂ ਨੇ ਡੇਰੇ ਵਿੱਚ ਬਣੇ ਆਸ਼ਰਮ ਦੀ ਜਾਂਚ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਸੰਖੇਪ ਐਫਆਈਆਰ ਦਰਜ ਕਰਕੇ ਰਸਮੀ ਕਾਰਵਾਈ ਕੀਤੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਸਥਾਨਕ ਭਾਈਚਾਰਾ ਸਖ਼ਤ ਕਾਰਵਾਈ ਦੀ ਮੰਗ ਕਰ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਜਸਮਿੰਦਰ ਸਿੰਘ ਸਰਾਂ ਨੇ ਕਿਹਾ ਕਿ ਡੇਰੇ ਵਿੱਚ ਰਹਿਣ ਵਾਲੇ ਬਾਬੇ ਦੇ ਸਾਰੇ ਸਾਥੀਆਂ ਦੀ ਜਾਂਚ ਹੋਣੀ ਚਾਹੀਦੀ ਹੈ। ਡੇਰੇ ਵਿੱਚ ਰੱਖੇ ਗਏ ਬੱਚਿਆਂ ਦੀ ਡਾਕਟਰੀ ਜਾਂਚ ਹੋਣੀ ਚਾਹੀਦੀ ਹੈ। ਜਸਵਿੰਦਰ ਨੇ ਕਿਹਾ ਕਿ ਬਾਬਾ ਸ਼ੰਕਰਾ ਨੰਦ ਭੂਰੀ ਵਾਲਾ ਅਤੇ ਉਨ੍ਹਾਂ ਦੇ ਸਾਥੀਆਂ ਦੀ ਜਾਇਦਾਦ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਸਿੱਖ ਸੰਗਠਨਾਂ ਨੇ ਐਸਐਸਪੀ ਜਗਰਾਉਂ ਨੂੰ ਸ਼ਿਕਾਇਤ ਦਰਜ ਕਰਵਾਈ ਅਤੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਬਾਬਾ ਵਿਰੁੱਧ ਥਾਣਾ ਦਾਖਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਹਰਿਆਣਾ ਡੇਰੇ ਦੇ ਮੁਖੀ ਨੇ ਸ਼ੰਕਰਾਨੰਦ ਨੂੰ ਗੱਦੀ ਤੋਂ ਹਟਾ ਦਿੱਤਾ ਹੈ। ਡੇਰੇ ਵਿੱਚ ਇੱਕ ਬਾਲ ਆਸ਼ਰਮ ਵੀ ਹੈ, ਜਿੱਥੇ ਕੁੜੀਆਂ ਦੀ ਸੁਰੱਖਿਆ ਚਿੰਤਾ ਦਾ ਵਿਸ਼ਾ ਹੈ। ਬਾਬਾ ਪਹਿਲਾਂ ਵੀ ਵਿਵਾਦਾਂ ਵਿੱਚ ਰਿਹਾ ਹੈ, ਜਿਸ ਵਿੱਚ ਇੱਕ ਔਰਤ ਨੂੰ ਕੁੱਟਣ ਅਤੇ ਮਾਨਸਿਕ ਤੌਰ ‘ਤੇ ਕਮਜ਼ੋਰ ਕੁੜੀ ਦੇ ਭੱਜਣ ਦਾ ਮਾਮਲਾ ਸ਼ਾਮਲ ਹੈ।