ਪੰਜਾਬ ਤਰਨ ਤਾਰਨ ’ਚ ਵਿਧਾਇਕ ਦੇ ਰਿਸ਼ਤੇਦਾਰ ਦੀ ਗੁੰਡਾਗਰਦੀ/ ਔਰਤ ਨਾਲ ਕੁੱਟਮਾਰ ਕਰਦੇ ਦੀ ਵੀਡੀਓ ਵਾਇਰਲ/ ਪੀੜਤ ਪਰਿਵਾਰ ਨੇ ਪ੍ਰੈੱਸ ਕਾਨਫਰੰਸ ਕਰ ਕੇ ਮੰਗਿਆ ਇਨਸਾਫ By admin - June 19, 2025 0 10 Facebook Twitter Pinterest WhatsApp ਤਰਨ ਤਾਰਨ ਦੇ ਹਲਕਾ ਖੰਡੂਰ ਸਾਹਿਬ ਦੇ ਪਿੰਡ ਵੇਈਪੁਈ ਵਾਸੀ ਇਕ ਪਰਿਵਾਰ ਨੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਸਾਲੇ ਬਲਦੇਵ ਸਿੰਘ ਉਰਫ ਗੋਰਾ ’ਤੇ ਕੁੱਟਮਾਰ ਦੇ ਇਲਜ਼ਾਮ ਲਾਏ ਨੇ। ਬਲਦੇਵ ਸਿੰਘ ਗੋਰਾ ਪਿੰਡ ਵੇਈਪੁਈ ਦਾ ਮੌਜੂਦਾ ਸਰਪੰਚ ਐ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਐ, ਜਿਸ ਵਿਚ ਇਕ ਉਕਤ ਸਰਪੰਚ ਇਕ ਔਰਤ ਦੀ ਡਾਂਗਾ ਨਾਲ ਕੁੱਟਮਾਰ ਕਰਦਾ ਦਿਖਾਈ ਦੇ ਰਿਹਾ ਐ। ਪੀੜਤ ਪਰਿਵਾਰ ਨੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਸਮੇਤ ਪ੍ਰੈੱਸ ਕਾਨਫਰੰਸ ਕਰ ਕੇ ਇਨਸਾਫ ਮੰਗਿਆ ਐ। ਪਰਿਵਾਰ ਦਾ ਇਲਜਾਮ ਐ ਕਿ ਉਕਤ ਸਰਪੰਚ ਨੇ ਧੋਖੇ ਨਾਲ ਉਨ੍ਹਾਂ ਦੀ ਜ਼ਮੀਨ ਆਪਣੇ ਨਾਲ ਕਰਵਾ ਲਈ ਐ ਅਤੇ ਜਦੋਂ ਉਨ੍ਹਾਂ ਨੇ ਇਸ ਦੀ ਪੁਲਿਸ ਕੋਲ ਸ਼ਿਕਾਇਤ ਕੀਤੀ ਤਾਂ ਹੁਣ ਕੁੱਟਮਾਰ ਕਰਨ ਲੱਗਾ ਐ। ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਐ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਲਗਭਗ ਤਿੰਨ ਕਿੱਲੇ ਦੇ ਕਰੀਬ ਜਮੀਨ ਜੋ ਕਿ ਧੋਖੇ ਨਾਲ ਵਿਧਾਇਕ ਦੇ ਸਾਲੇ ਵੱਲੋਂ ਆਪਣੇ ਨਾਲ ਕਰਵਾਈ ਗਈ ਹੈ ਅਤੇ ਸਾਨੂੰ ਕੇਵਲ 6 ਲੱਖ ਰੁਪਆ ਹੀ ਉਸ ਵੱਲੋਂ ਦਿੱਤਾ ਗਿਆ ਹੈ। ਬੀਤੇ ਦਿਨ ਉਹ ਜਮੀਨ ਵਿੱਚ ਆ ਕੇ ਉਹਨਾਂ ਦੇ ਨਾਲ ਕੁੱਟਮਾਰ ਇਸ ਲਈ ਕਰਨ ਲੱਗਾ ਕਿ ਤੁਸੀਂ ਮੇਰੀ ਸ਼ਿਕਾਇਤ ਪੁਲਿਸ ਨੂੰ ਕਿਉਂ ਦਿੱਤੀ ਹੈ। ਪੀੜਿਤ ਪਰਿਵਾਰ ਨੇ ਕਿਹਾ ਕਿ ਉਹ ਕਹਿ ਰਿਹਾ ਐ ਕਿ ਸਾਡੀ ਸਰਕਾਰ ਹੈ, ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ। ਵੀਡੀਓ ਵਾਇਰਲ ਤੋਂ ਬਾਅਦ ਪਰਿਵਾਰ ਦੇ ਹੱਕ ਵਿਚ ਨਿਤਰੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਵਿਧਾਇਕ ਮਜਿੰਦਰ ਸਿੰਘ ਲਾਲਪੁਰਾ ਦੀ ਸ਼ਹਿ ’ਤੇ ਗਰੀਬ ਪਰਿਵਾਰ ਨਾਲ ਹੋ ਰਹੀ ਧੱਕੇਸ਼ਾਹੀ ਨਿੰਦਣਯੋਗ ਐ। ਉਨ੍ਹਾਂ ਕਿਹਾ ਕਿ ਉਹ ਪੀੜਤ ਪਰਿਵਾਰ ਨਾਲ ਖੜ੍ਹੇ ਹਨ ਅਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਮਦਦ ਕਰਨਗੇ।