ਪੰਜਾਬ ਗੁਰਦਾਸਪੁਰ ਪੁਲਿਸ ਹੱਥੇ ਚੜ੍ਹਿਆ ਨਾਮੀ ਗੈਂਗਸਟਰ/ ਨਾਕੇ ਦੌਰਾਨ ਸਾਥੀਆਂ ਸਮੇਤ ਕੀਤਾ ਗ੍ਰਿਫਤਾਰ / ਮੁਲਜਮ ਤੇ 25 ਦੇ ਕਰੀਬ ਅਪਰਾਧਿਕ ਮਾਮਲੇ ਦਰਜ By admin - June 19, 2025 0 9 Facebook Twitter Pinterest WhatsApp ਗੁਰਦਾਸਪੁਰ ਪੁਲਿਸ ਨੇ ਗੁਰਦਾਸਪੁਰ ਬਬਰੀ ਬਾਈਪਾਸ ’ਤੇ ਨਾਕੇਬੰਦੀ ਦੌਰਾਨ ਇਕ ਕਾਰ ਵਿਚੋਂ ਏ- ਕੈਟਾਗਿਰੀ ਦੇ ਗੈਂਗਸਟਰ ਗੁਰਜਸ਼ਨਪ੍ਰੀਤ ਸਿੰਘ ਨੂੰ ਤਿੰਨ ਸਾਥੀਆਂ ਸਮੇਤ ਕੀਤਾ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜਮ ਕੋਲੋਂ 2 ਪਿਸਟਲ, 2 ਮੈਗਜ਼ੀਨ ਬਰਾਮਦ ਕੀਤੇ ਨੇ। ਮੁਲਜਮ ਕੋਲੋਂ ਇਕ ਹਾਈਟੈਕ ਪਿਸਟਲ ਵੀ ਬਰਾਮਦ ਹੋਇਆ ਐ। ਇਹ ਸਾਰੇ ਹਥਿਆਰ ਗੁਆਢੀ ਮੁਲਕ ਪਾਕਿਸਤਾਨ ਤੋਂ ਮੰਗਵਾਏ ਸਨ। ਇਸ ਸਬੰਧੀ ਜਾਣਕਾਰੀ ਦਿੰਦਾਂ ਐਸਐਸਪੀ ਅਦਿਤਿਆ ਨੇ ਦੱਸਿਆ ਕਿ ਮੁਲਜਮ ਇਕ ਨਾਮੀ ਗੈਂਗਸਟਰ ਐ, ਜਿਸ ਤੇ 25 ਦੇ ਕਰੀਬ ਅਪਰਾਧਿਕ ਮਾਮਲੇ ਦਰਜ ਨੇ। ਇਸ ਨੇ ਅੰਮ੍ਰਿਤਸਰ ਵਿਚ ਦੋ ਹਤਿਆਵਾਂ ਵੀ ਕੀਤੀਆਂ ਸਨ। ਪੁਲਿਸ ਨੇ ਮੁਲਜਮ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਉਹਨਾਂ ਦੱਸਿਆ ਕਿ ਇਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਸ ਦਾ ਗੁਰਦਾਸਪੁਰ ਦੇ ਵਿੱਚ ਆਉਣ ਦਾ ਕੀ ਮਕਸਦ ਸੀ ਅਤੇ ਇਹ ਕਿਹੜੀ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦਾ ਸੀ। ਐੱਸਐੱਸਪੀ ਅਦਿਤਯਾ ਦੇ ਦੱਸਣ ਮੁਤਾਬਕ ਪੁਲਿਸ ਦੀ ਟੀਮ ਵੱਲੋਂ ਬੱਬਰੀ ਸਥਿਤ ਹਾਈਟੈਕ ਨਾਕੇ ’ਤੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਅੰਮ੍ਰਿਤਸਰ ਤੋਂ ਗੁਰਦਾਸਪੁਰ ਵੱਲ ਆ ਰਹੀ ਇੱਕ ਸਵਿਫਟ ਕਾਰ ਨੂੰ ਚੈਕਪੁਆਇੰਟ ‘ਤੇ ਰੋਕਿਆ ਗਿਆ। ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਕਾਰ ਵਿੱਚ ਸਵਾਰ 4 ਵਿਅਕਤੀਆਂ ਕੋਲੋਂ 2 ਪਿਸਤੌਲ ਬਰਾਮਦ ਹੋਏ। ਇਨ੍ਹਾਂ ਵਿਚੋਂ ਇੱਕ ਪਿਸਤੌਲ ਪੀ.ਐਕਸ.ਐੱਸ. ਸਟੌਰਮ 30 ਬੋਰ ਸੀ ਜਿਸ ਦੇ ਮੈਗਜ਼ੀਨ ਵਿਚ 3 ਜਿੰਦਾ ਰੋਂਦ ਸਨ। ਦੂਸਰਾ ਪਿਸਤੌਲ 32 ਬੋਰ ਸੀ ਜਿਸ ਦੇ ਮੈਗਜ਼ੀਨ ਵਿਚ 4 ਜਿੰਦਾ ਰੋਂਦ ਸ਼ਾਮਲ ਸਨ। ਮੁਲਜ਼ਮਾਂ ਵਿਚੋਂ ਗੁਰਜਸ਼ਨਪ੍ਰੀਤ ਸਿੰਘ ਉਰਫ਼ ਚੀਨੀ ਪੁੱਤਰ ਜਸਬੀਰ ਸਿੰਘ ਵਾਸੀ ਕੋਟਲੀ ਸੱਕਾ ਰਾਜਾਸਾਂਸੀ ਅੰਮ੍ਰਿਤਸਰ ਇੱਕ “ਏ” ਸ਼੍ਰੇਣੀ ਦਾ ਗੈਂਗਸਟਰ ਹੈ। ਬਾਕੀ ਦੇ ਦੋਸ਼ੀਆਂ ਦੀ ਪਛਾਣ ਰਾਜਬੀਰ ਸਿੰਘ ਵਾਸੀ ਕੋਟਲੀ ਸੱਕਾ ਰਾਜਾਸਾਂਸੀ, ਅੰਮ੍ਰਿਤਸਰ, ਗੁਰਵੰਤ ਸਿੰਘ ਵਾਸੀ ਬੋਪਾਰਾਏ ਖੁਰਦ, ਲੋਪੋਕੇ, ਅੰਮ੍ਰਿਤਸਰ ਅਤੇ ਗੁਰਸ਼ੌਕ ਸਿੰਘ ਵਾਸੀ ਲਾਹੌਰੇਮਲ ਘਰਿੰਡਾ, ਅੰਮ੍ਰਿਤਸਰ ਵਜੋਂ ਹੋਈ ਹੈ।