ਪੰਜਾਬ ਮੋਗਾ ਦੇ ਪਿੰਡ ਭੋਈਪੁਰ ਨੇੜੇ ਨਵੀਂ ਬਣੀ ਮਾਇਨਰ ’ਚ ਪਿਆ ਪਾੜ/ ਵੀਡੀਓ ਵਾਇਰਲ ਹੋਣ ਬਾਦ ਹਰਕਤ ’ਚ ਆਇਆ ਨਹਿਰੀ ਵਿਭਾਗ/ ਨਹਿਰੀ ਵਿਭਾਗ ਨੇ ਪਾੜ ਨੂੰ ਭਰਨ ਦਾ ਕੰਮ ਕੀਤਾ ਸ਼ੁਰੂ By admin - June 19, 2025 0 9 Facebook Twitter Pinterest WhatsApp ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਧ ਤੋਂ ਵੱਧ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਕਰੋੜਾਂ ਰੁਪਏ ਖਰਚ ਕੇ ਨਵੇਂ ਖਾਲਾਂ ਤੇ ਮਾਇਨਰਾਂ ਦੀ ਉਸਾਰੀ ਕੀਤੀ ਗਈ ਐ ਪਰ ਕੁੱਝ ਥਾਵਾਂ ਤੋਂ ਮਾਇਨਰਾਂ ਵਿਚ ਪਾੜ ਪੈਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ। ਅਜਿਹੀ ਹੀ ਖਬਰ ਮੋਗਾ ਦੇ ਕਸਬਾ ਧਰਮਕੋਟ ਅਧੀਨ ਆਉਂਦੇ ਪਿੰਡ ਭੋਈਪੁਰ ਤੋਂ ਸਾਹਮਣੇ ਆਈ ਐ, ਜਿੱਥੇ ਨਵੀਂ ਉਸਾਰੀ ਮਾਇਨਰ ਵਿਚ ਪਾੜ ਪੈ ਗਿਆ, ਜਿਸ ਦੀ ਮੌਕੇ ਤੇ ਇਕੱਤਰ ਕਿਸਾਨਾਂ ਨੇ ਵੀਡੀਓ ਬਣਾ ਕੇ ਵਾਇਰਲ ਕੀਤੀ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਨਹਿਰੀ ਵਿਭਾਗ ਹਰਕਤ ਵਿਚ ਆ ਗਿਆ ਐ। ਵਿਭਾਗ ਨੇ ਮੌਕੇ ਤੇ ਪਹੁੰਚ ਕੇ ਮਾਇਨਰ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤੀ ਐ। ਮੌਕੇ ਤੇ ਮੌਜੂਦ ਕਿਸਾਨਾਂ ਨੇ ਕਿਹਾ ਕਿ ਠੇਕੇਦਾਰ ਨੇ ਸਹੀ ਢੰਗ ਨਾਲ ਕੰਮ ਨਹੀਂ ਕੀਤਾ, ਜਿਸ ਕਾਰਨ ਇਹ ਮਾਇਨਰ ਮੀਂਹ ਤੋਂ ਬਾਅਦ ਤੇਜ ਵਹਾਅ ਕਾਰਨ ਟੁੱਟ ਗਈ ਐ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ‘ਤੇ ਕਰੋੜਾਂ ਰੁਪਏ ਖਰਚ ਕੀਤੇ, ਪਰ ਠੇਕੇਦਾਰ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ। ਕਿਸਾਨਾਂ ਨੇ ਸਰਕਾਰ ਤੋਂ ਨਵੇਂ ਬਣੇ ਮਾਇਨਰਾਂ ਦੀ ਜਾਂਚ ਕਰ ਕੇ ਇਨ੍ਹਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ ਐ ਤਾਂ ਜੋ ਆਉਂਦੇ ਬਰਸਾਤ ਦੇ ਸੀਜ਼ਨ ਦੌਰਾਨ ਕਈ ਦਿੱਕਤ ਦਰਪੇਸ਼ ਨਾ ਆਵੇ। ਉਸ ਸਬੰਧੀ ਪੁੱਛੇ ਜਾਣ ਦੇ ਏਡੀਸੀ ਚਾਰੂ ਮੀਤਾ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਨਵੇਂ ਬਣੇ ਮਾਇਨਰਾਂ ਦੀ ਮਜਬੂਤੀ ਲਈ ਕਦਮ ਚੁੱਕੇ ਜਾ ਰਹੇ ਨੇ ਅਤੇ ਜਿੱਥੇ ਜਿੱਥੇ ਮਾਇਨਰ ਕਮਜੋਰ ਨੇ, ਉਨ੍ਹਾਂ ਨੂੰ ਮਜਬੂਤ ਕੀਤਾ ਜਾਵੇਗਾ।