ਪੰਜਾਬ ਤਰਨ ਤਾਰਨ ’ਚ ਨਸ਼ੇ ਨੇ ਨਿਗਲੀ ਇਕ ਹੋਰ ਨੌਜਵਾਨ ਦੀ ਜ਼ਿੰਦਗੀ/ ਪਿੰਡ ਫਤਿਆਬਾਦ ’ਚ ਨਸ਼ੇ ਦੀ ਉਵਰਡੋਜ਼ ਨਾਲ ਨੌਜਵਾਨ ਹੋਈ ਮੌਤ By admin - June 19, 2025 0 8 Facebook Twitter Pinterest WhatsApp ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਦੇ ਬਾਵਜੂਦ ਪੰਜਾਬ ਅੰਦਰ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਥੰਮ੍ਹ ਨਹੀਂ ਰਿਹਾ। ਤਾਜ਼ਾ ਮਾਮਲਾ ਸਰਹੱਦੀ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਫਤਿਆਬਾਦ ਤੋਂ ਸਾਹਮਣੇ ਆਇਆ ਐ, ਜਿੱਥੇ ਨਸ਼ੇ ਦੀ ਓਵਰਡੋਜ਼ ਨਾਲ ਇਕ ਹੋਰ ਨੌਜਵਾਨ ਦੀ ਮੌਤ ਹੋ ਗਈ ਐ। ਮ੍ਰਿਤਕ ਦੀ ਪਛਾਣ ਸੰਜੂ ਕੁਮਾਰ ਪੁੱਤਰ ਤਿਲਕ ਰਾਜ ਵਜੋਂ ਹੋਈ ਐ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਡੇਢ ਮਹੀਨੇ ਪਹਿਲਾਂ ਉਨ੍ਹਾਂ ਦੇ ਵੱਡੇ ਲੜਕੇ ਸੰਜੂ ਕੁਮਾਰ ਦੀ ਨਸ਼ੇ ਕਾਰਨ ਮੌਤ ਹੋਈ ਸੀ ਅਤੇ ਹੁਣ ਛੋਟੇ ਪੁੱਤਰ ਦੇ ਵੀ ਉਸੇ ਰਸਤੇ ਜਾਣ ਨਾਲ ਘਰ ਖਾਲੀ ਹੋ ਗਿਆ ਐ। ਪਰਿਵਾਰ ਨੇ ਸਰਕਾਰ ਦੇ ਨਸ਼ਿਆਂ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ਤੇ ਸਵਾਰ ਚੁਕਦਿਆਂ ਕਿਹਾ ਕਿ ਸਰਕਾਰ ਝੂਠ ਬੋਲ ਰਹੀ ਐ ਅਤੇ ਜ਼ਮੀਨੀ ਪੱਧਰ ਤੇ ਨਸ਼ੇ ਛੱਲਆਂ ਦੀ ਤਰ੍ਹਾਂ ਵਿੱਕ ਰਹੇ ਨੇ। ਪਰਿਵਾਰ ਮੈਬਰਾਂ ਵੱਲੋਂ ਸਰਕਾਰ ਦੇ ਝੂਠੇ ਦਾਵਿਆ ਨੂੰ ਕੋਸਦੇ ਹੋਏ ਕਿਹਾ ਕਿ ਸਰਕਾਰ ਲੋਕਾਂ ਨੂੰ ਬੋਲ ਰਹੀ ਹੈ ਕਿ ਪੰਜਾਬ ਨਸਾ ਮੁਕਤ ਕਰ ਦਿੱਤਾ ਹੈ ਪਰ ਜਮੀਨੀ ਪੱਧਰ ਤੇ ਕੋਈ ਵੀ ਨਸਾ ਖਤਮ ਨਹੀਂ ਹੋਇਆ। ਉਹਨਾਂ ਕਿਹਾ ਕਿ ਸਾਡੇ ਪਿੰਡ ਵਿੱਚ ਨਸ਼ਾ ਛੱਲੀਆਂ ਦੀ ਤਰ੍ਹਾਂ ਵਿੱਕ ਰਿਹਾ। ਪਰਿਵਾਰ ਮੈਬਰਾਂ ਵੱਲੋਂ ਪੁਲਿਸ ਦੇ ਉੱਪਰ ਗੰਭੀਰ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਨਸਾ ਵੇਚਣ ਵਾਲੇ ਲੋਕਾਂ ਨੂੰ ਪੁਲਿਸ ਪਹਿਲਾਂ ਫੜ ਲਿਆ ਜਾਂਦਾ ਹੈ ਅਤੇ ਬਾਅਦ ਵਿੱਚ ਪੈਸੈ ਲੈਕੇ ਛੱਡ ਦਿੱਤਾ ਜਾਂਦਾ ਹੈ। ਪਰਿਵਾਰ ਮੈਬਰਾਂ ਵੱਲੋਂ ਨਸੇ ਦੇ ਉੱਪਰ ਪੂਰਨ ਤੌਰ ਤੇ ਪਾਬੰਦੀ ਦੀ ਮੰਗ ਕੀਤੀ ਹੈ।