ਪੰਜਾਬ ਪਟਿਆਲਾ ’ਚ ਭਰੇ-ਬਾਜ਼ਾਰ ਨੌਜਵਾਨ ’ਤੇ ਚੱਲੀਆਂ ਤਲਵਾਰਾਂ/ ਨੌਜਵਾਨ ਨੂੰ ਗੰਭੀਰ ਜ਼ਖਮੀ ਕਰ ਕੇ ਫਰਾਰ ਹੋਏ ਹਮਲਾਵਰ By admin - June 19, 2025 0 13 Facebook Twitter Pinterest WhatsApp ਸ਼ਾਹੀ ਸ਼ਹਿਰ ਪਟਿਆਲਾ ਅੰਦਰ ਰੰਜ਼ਿਸ਼ ਤਹਿਤ ਤਲਵਾਰਾਂ ਨਾਲ ਹਮਲੇ ਹੋਣ ਦਾ ਸਿਲਸਿਲਾ ਥੰਮ ਨਹੀਂ ਰਿਹਾ। ਤਾਜ਼ਾ ਮਾਮਲੇ ਵਿਚ ਵਿਚ ਵੀ ਇਕ ਨੌਜਵਾਨ ਨੂੰ ਸ਼ਰੇਬਾਜ਼ਾਰ ਕਿਰਪਾਨਾਂ ਨਾਲ ਹਮਲਾ ਕਰ ਕੇ ਜ਼ਖਮੀ ਕੀਤਾ ਗਿਆ ਐ। ਹਮਲਾਵਰ ਪਟਿਆਲਾ ਨੇੜਲੇ ਪਿੰਡ ਮਾਜਰੀ ਦੇ ਦੱਸੇ ਜਾ ਰਹੇ ਨੇ। ਪੀੜਤ ਨੌਜਵਾਨ ਦੀ ਪਛਾਣ ਜਤਿਨ ਵਾਸੀ ਰੰਗੇਸ਼ਾਹ ਕਲੋਨੀ ਪਟਿਆਲਾ ਵਜੋਂ ਹੋਈ ਐ। ਪੀੜਤ ਦੇ ਦੱਸਣ ਮੁਤਾਬਕ ਉਹ ਕੰਮ ਤੋਂ ਵਾਪਸ ਪਰਤ ਰਿਹਾ ਸੀ ਕਿ ਪਿੰਡ ਮਾਜਰੀ ਨਾਲ ਸਬੰਧਤ ਨੌਜਵਾਨਾਂ ਨੇ ਉਸ ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਮੌਕੇ ਤੇ ਲੋਕ ਇਕੱਠੇ ਹੁੰਦੇ ਵੇਖ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੀੜਤ ਦੀ ਬਾਂਹ ਦੇ ਗੰਭੀਰ ਸੱਟ ਲੱਗੀ ਐ ਅਤੇ ਲੱਤਾਂ ਤੇ ਵੀ ਵਾਰ ਕੀਤੇ ਗਏ ਨੇ। ਉਧਰ ਘਟਨਾ ਤੋਂ ਬਾਅਦ ਲੋਕਾਂ ਵਿਚ ਗੁੱਸਾ ਪਾਇਆ ਜਾ ਰਿਹਾ ਐ। ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਸ਼ਹਿਰ ਅੰਦਰ ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਪਰ ਪੁਲਿਸ ਮੌਕਾ ਵੇਖ ਕੇ ਡੰਗ ਟਪਾ ਦਿੰਦੀ ਐ ਅਤੇ ਮੁਲਜਮਾਂ ਖਿਲਾਫ ਬਣਦੀ ਕਾਰਵਾਈ ਨਹੀਂ ਕਰਦੀ, ਜਿਸ ਦੇ ਚਲਦਿਆਂ ਅਜਿਹੀਆਂ ਘਟਨਾਵਾਂ ਵਾਰ ਵਾਰ ਵਾਪਰ ਰਹੀਆਂ ਨੇ। ਪੀੜਤ ਨੌਜਵਾਨ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ।