ਪੰਜਾਬ ਅਬੋਹਰ ’ਚ ਨੌਜਵਾਨ ਨੂੰ ਕੁੜੀ ਵੱਲ ਸੁਨੇਹਾ ਭੇਜਣਾ ਪਿਆ ਮਹਿੰਗਾ/ ਲੜਕੀ ਦੇ ਪਿਤਾ ਤੇ ਭਰਾ ਨੇ ਅਗਵਾ ਕਰ ਕੇ ਕੀਤੀ ਕੁੱਟਮਾਰ/ ਪੀੜਤ ਹਸਪਤਾਲ ’ਚ ਦਾਖ਼ਲ, ਪੁਲਿਸ ਕਰ ਰਹੀ ਜਾਂਚ By admin - June 18, 2025 0 71 Facebook Twitter Pinterest WhatsApp ਅਬੋਹਰ ਚ ਇਕ ਨੌਜਵਾਨ ਨੂੰ ਕੁੜੀ ਵੱਲ ਇੰਸਟਾਗਰਾਮ ਰਾਹੀਂ ਸੁਨੇਹਾ ਭੇਜਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਲੜਕੀ ਦੇ ਪਿਤਾ ਤੇ ਭਰਾ ਨੇ ਉਸ ਨੂੰ ਅਗਵਾ ਕਰ ਕੇ ਕੁੱਟਮਾਰ ਕਰ ਦਿੱਤੀ। ਘਟਨਾ ਸ਼ਹਿਰ ਦੀ ਨਵੀਂ ਆਬਾਦੀ ਇਲਾਕੇ ਦੀ ਐ, ਜਿੱਥੇ ਦੇ ਵਾਸੀ ਇਕ ਨੌਜਵਾਨ ਨੂੰ ਗੰਭੀਰ ਹਾਲਤ ਦੇ ਚਲਦਿਆਂ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਐ। ਨੌਜਵਾਨ ਦੇ ਬਿਆਨਾਂ ਮੁਤਾਬਕ ਨੂੰ ਲੜਕੀ ਵੱਲ ਸੁਨੇਹਾ ਭੇਜਣ ਦੀ ਰੰਜ਼ਿਸ਼ ਤਹਿਤ ਲੜਕੀ ਦੇ ਪਿਤਾ ਦੇ ਭਰਾ ਨੇ ਅਗਵਾ ਕਰ ਕੇ ਨਹਿਰ ਤੇ ਲਿਜਾ ਕੇ ਕੁੱਟਮਾਰ ਕੀਤੀ ਐ। ਪੀੜਤ ਦਾ ਇਲਜਾਮ ਐ ਕਿ ਹਮਲਾਵਰਾਂ ਨੇ ਘਟਨਾ ਦੀ ਵੀਡੀਓ ਵੀ ਬਣਾਇਆ ਅਤੇ ਕਿਸੇ ਨੂੰ ਦੱਸਣ ਦੀ ਸੂਰਤ ਵਿਚ ਨਹਿਰ ਵਿਚ ਸੁੱਟ ਦੇਣ ਦੀ ਧਮਕੀ ਵੀ ਦਿੱਤੀ। ਪੁਲਿਸ ਨੇ ਨੌਜਵਾਨਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ। ਪੀੜਤ ਦੀ ਪਛਾਣ ਸੰਦੀਪ ਕੁਮਾਰ, ਪੁੱਤਰ ਸੁਰੇਂਦਰ ਵਜੋਂ ਹੋਈ ਐ ਜੋ ਬੀਏ ਦਾ ਵਿਦਿਆਰਥੀ ਹੈ। ਨੌਜਵਾਨ ਦੇ ਦੱਸਣ ਮੁਤਾਬਕ ਬੀਤੀ ਰਾਤ ਲੜਕੀ ਦੇ ਪਿਤਾ ਅਤੇ ਭਰਾ ਉਸਨੂੰ ਕਿਸੇ ਬਹਾਨੇ ਸਾਈਕਲ ‘ਤੇ ਆਪਣੇ ਨਾਲ ਲੈ ਗਏ। ਉਹ ਉਸਨੂੰ ਕੰਧਵਾਲਾ ਰੋਡ ਨੇੜਿਓਂ ਲੰਘਦੀ ਨਹਿਰ ਤੇ ਲੈ ਗਏ ਅਤੇ ਉਸਦੇ ਸਿਰ ‘ਤੇ ਕਿਸੇ ਚੀਜ਼ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਨੇ ਉਸਨੂੰ ਲੋਹੇ ਦੀ ਰਾਡ ਨਾਲ ਬੁਰੀ ਤਰ੍ਹਾਂ ਕੁੱਟਿਆ ਅਤੇ ਮੁਆਫ਼ੀ ਮੰਗਵਾਈ ਅਤੇ ਇਸਦੀ ਵੀਡੀਓ ਵੀ ਬਣਾਈ। ਸੰਦੀਪ ਨੇ ਦੱਸਿਆ ਕਿ ਜਦੋਂ ਉਹ ਖੂਨ ਨਾਲ ਲੱਥਪੱਥ ਸੀ ਤਾਂ ਉਕਤ ਲੋਕਾਂ ਨੇ ਉਸਦੀ ਖੂਨ ਨਾਲ ਲੱਥਪੱਥ ਟੀ-ਸ਼ਰਟ ਨਹਿਰ ਵਿੱਚ ਧੋਤੀ ਅਤੇ ਉਸਨੂੰ ਦੁਬਾਰਾ ਪਹਿਨਾ ਦਿੱਤੀ ਅਤੇ ਉਸਨੂੰ ਉੱਥੇ ਛੱਡ ਕੇ ਭੱਜ ਗਏ। ਉਸਨੂੰ ਖੂਨ ਨਾਲ ਲੱਥਪੱਥ ਸੜਕ ‘ਤੇ ਪਿਆ ਦੇਖ ਕੇ ਲੋਕਾਂ ਨੇ ਹਸਪਤਾਲ ਪਹੁੰਚਾਇਆ। ਜ਼ਖਮੀ ਨੌਜਵਾਨ ਦੇ ਪਿਤਾ ਨੇ ਸਿਟੀ ਟੂ ਪੁਲਿਸ ਤੋਂ ਮਾਮਲੇ ਦੀ ਜਾਂਚ ਕਰਨ ਅਤੇ ਹਮਲਾਵਰਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਬਾਰੇ ਏਐਸਆਈ ਸੁਖਮੰਦਰ ਸਿੰਘ ਨੇ ਕਿਹਾ ਕਿ ਹਸਪਤਾਲ ਤੋਂ ਮੈਡੀਕਲ ਰਿਪੋਰਟ ਆ ਗਈ ਹੈ ਅਤੇ ਜਲਦੀ ਹੀ ਉਸਦਾ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।