ਪੰਜਾਬ ਅੰਮ੍ਰਿਤਸਰ ਦੇ ਕ੍ਰਿਸ਼ਨਾ ਨਗਰ ’ਚ ਨਵ-ਵਿਆਹੁਤਾ ਨੇ ਕੀਤੀ ਖੁਦਕੁਸ਼ੀ/ ਪਰਿਵਾਰ ਨੇ ਲਾਏ ਗਲਾ ਘੁੱਟ ਕੇ ਕਤਲ ਕਰਨ ਦੇ ਇਲਜ਼ਾਮ/ ਪੁਲਿਸ ਨੇ ਪਰਿਵਾਰ ਦੇ ਬਿਆਨਾਂ ’ਤੇ ਜਾਂਚ ਕੀਤੀ ਸ਼ੁਰੂ By admin - June 18, 2025 0 6 Facebook Twitter Pinterest WhatsApp ਅੰਮ੍ਰਿਤਸਰ ਦੇ ਕ੍ਰਿਸ਼ਨਾ ਨਗਰ ਇਲਾਕੇ ਵਿਚ ਇਕ ਨਵ-ਵਿਆਹੁਤਾ ਵੱਲੋਂ ਭੇਦਭਰੀ ਹਾਲਤ ਵਿਚ ਖੁਦਕੁਸ਼ੀ ਹਾਲਤ ਵਿਚ ਖੁਦਕੁਸ਼ੀ ਦੀ ਖਬਰ ਸਾਹਮਣੇ ਆਈ ਐ। ਲੜਕੀ ਦੀ ਲਾਸ਼ ਘਰ ਅੰਦਰ ਲਟਕਦੀ ਹਾਲਤ ਵਿਚ ਬਰਾਮਦ ਹੋਈ ਐ। ਲੜਕੀ ਦੇ ਪਰਿਵਾਰ ਨੇ ਕਤਲ ਕਰ ਕੇ ਲਾਸ਼ ਲਟਕਾਉਣ ਦੀ ਸ਼ੰਕਾ ਜਾਹਰ ਕੀਤੀ ਐ। ਮ੍ਰਿਤਕ ਦਾ ਸਹੁਰਾ ਐਸਜੀਪੀਸੀ ਵਿਚ ਨੌਕਰੀ ਕਰਦਾ ਐ ਜਦਕਿ ਪਤੀ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਤੈਨਾਤ ਐ। ਲੜਕੀ ਦੇ ਸਹੁਰਾ ਕੁਲਦੀਪ ਸਿੰਘ ਨੇ ਘਰ ਵਿਚ ਕਿਸੇ ਵੀ ਤਰ੍ਹਾਂ ਦਾ ਝਗੜਾ ਹੋਣ ਤੋਂ ਇਨਕਾਰ ਕੀਤਾ ਐ। ਮ੍ਰਿਤਕਾ ਰੁਪਿੰਦਰ ਕੌਰ ਦਾ ਵਿਆਹ ਇੱਕ ਮਹੀਨੇ ਪਹਿਲਾਂ ਹੋਇਆ ਸੀ, ਚਾਰ ਮਹੀਨੇ ਦੀ ਸੀ ਗਰਭਵਤੀ ਸੀ। ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਸੁਹਰੇ ਪਰਿਵਾਰ ’ਤੇ ਹੱਤਿਆ ਕਰਨ ਦੇ ਆਰੋਪ ਲਗਾਏ ਹਨ। ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਸਾਰੇ ਮਾਮਲੇ ਦੀ ਜਾਂਚ, ਪੁਲਿਸ ਨੇ ਕਿਹਾ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਮ੍ਰਿਤਕਾ ਦੇ ਸੁਹਰੇ ਕੁਲਦੀਪ ਸਿੰਘ ਨੇ ਮ੍ਰਿਤਕਾ ਨਾਲ ਕਿਸੇ ਵੀ ਤਰ੍ਹਾਂ ਦਾ ਲੜਾਈ ਝਗੜਾ ਹੋਣ ਤੋਂ ਇਨਸਾਰ ਕੀਤਾ ਐ।