ਪੰਜਾਬ ਅੰਮ੍ਰਿਤਸਰ ’ਚ ਭੇਦਭਰੀ ਹਾਲਤ ’ਚ ਮਿਲੀ ਸਾਬਕਾ ਫੌਜੀ ਦੀ ਲਾਸ਼/ ਦੋ ਦਿਨ ਪਹਿਲਾਂ ਆਪਣੇ ਘਰ ਜਾਂਦਿਆਂ ਹੋਇਆ ਸੀ ਲਾਪਤਾ/ ਪਰਿਵਾਰ ਨੇ ਕਤਲ ਦੀ ਪ੍ਰਗਾਈ ਸ਼ੱਕ, ਪੁਲਿਸ ਕਰ ਰਹੀ ਜਾਂਚ By admin - June 18, 2025 0 6 Facebook Twitter Pinterest WhatsApp ਅੰਮ੍ਰਿਤਸਰ ਦੇ ਛੇਹਰਟਾ ਥਾਣੇ ਅਧੀਨ ਆਉਂਦੇ ਇਲਾਕੇ ਵਿਚੋਂ ਇਕ ਸਾਬਕਾ ਫੌਜੀ ਦੀ ਲਾਸ਼ ਮਿਲਣ ਦੀ ਸਨਸਨੀਖੇਜ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਪਛਾਣ ਸਵਰਨ ਸਿੰਘ ਵਜੋਂ ਹੋਈ ਐ ਜੋ ਸਾਬਕਾ ਫੌਜੀ ਸੀ। ਪਰਿਵਾਰ ਦੇ ਦੱਸਣ ਮੁਤਾਬਕ ਸਵਰਨ ਸਿੰਘ ਆਪਣੇ ਭਰਾ ਦੇ ਘਰੋਂ ਆਪਣੇ ਘਰ ਸੁਲਤਾਨਵਿੰਡ ਲਈ ਰਵਾਨਾ ਹੋਈ ਸੀ ਪਰ ਘਰ ਨਹੀਂ ਸੀ ਪਹੁੰਚਿਆ। ਮ੍ਰਿਤਕ ਦੇ ਭਰਾ ਨੇ ਪੁਲਿਸ ਕੋਲ ਇਤਲਾਹ ਦੇ ਕੇ ਕਾਰਵਾਈ ਮੰਗੀ ਸੀ। ਅੱਜ ਸਵਰਨ ਸਿੰਘ ਦੀ ਲਾਸ਼ ਲਾਵਾਰਿਸ ਹਾਲਤ ਵਿਚ ਬਰਾਮਦ ਹੋਈ ਐ। ਪਰਿਵਾਰ ਨੇ ਕਤਲ ਦੀ ਸ਼ੰਕਾ ਜਾਹਰ ਕਰਦਿਆਂ ਇਨਸਾਫ ਮੰਗਿਆ ਐ। ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਗੋਪਾਲ ਸਿੰਘ ਨੇ ਦੱਸਿਆ ਕਿ ਐਤਵਾਰ ਉਸਦਾ ਭਰਾ ਸਵਰਨ ਸਿੰਘ ਮੈਨੂੰ ਮਿਲ ਕੇ ਆਪਣੇ ਘਰ ਭਾਈ ਮੰਝ ਰੋਡ ਸੁਲਤਾਨਵਿੰਡ ਲਈ ਰਵਾਨਾ ਹੋਇਆ ਸੀ ਪਰ ਦੋ ਦਿਨ ਬੀਤਣ ਬਾਅਦ ਵੀ ਘਰ ਨਹੀਂ ਸੀ ਪਹੁੰਚਿਆ, ਜਿਸ ਦੇ ਚਲਦਿਆਂ ਪੁਲਿਸ ਨੂੰ ਇਤਲਾਹ ਦਿੱਤੀ ਸੀ। ਅੱਜ ਸਾਨੂੰ ਉਸ ਦੀ ਲਾਸ਼ ਲਵਾਰਿਸ ਪਈ ਮਿਲਣ ਬਾਰੇ ਸੂਚਨਾ ਮਿਲੀ ਐ। ਉਨ੍ਹਾਂ ਕਿਹਾ ਕਿ ਸਾਨੂੰ ਖਦਸ਼ਾ ਹੈ ਕਿ ਸਾਡੇ ਭਰਾ ਦਾ ਕਤਲ ਹੋਇਆ ਹੈ ਕਿਉਕਿ ਉਸਦਾ ਹੱਥ ਵੱਢਿਆ ਹੋਇਆ ਸੀ ਅਤੇ ਸੱਟਾ ਦੇ ਨਿਸ਼ਾਨ ਵੀ ਸਨ। ਮੌਕੇ ਤੇ ਪਹੁੰਚੀ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ।