ਸਮਰਾਲਾ ’ਚ ਮੀਂਹ ਕਾਰਨ ਡਿੱਗੀ ਗਰੀਬ ਪਰਿਵਾਰ ਦੇ ਘਰ ਦੀ ਕੰਧ/ ਘਰ ’ਚ ਵੀ ਆਈਆਂ ਤਰੇੜਾਂ, ਮਦਦ ਲਈ ਲਾਈ ਗੁਹਾਰ/ ਕੰਧ ਨਾਲੋਂ ਮਿੱਟੀ ਚੁੱਕਣ ਕਾਰਨ ਨੁਕਸਾਨ ਹੋਣ ਦੇ ਲਾਏ ਇਲਜ਼ਾਮ

0
6

ਸਮਰਾਲਾ ਇਲਾਕੇ ਵਿਚ ਬੀਤੇ ਦਿਨ ਪਏ ਮੀਂਹ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਐ ਉੱਥੇ ਕੁਝ ਲੋਕਾਂ ਲਈ ਮੁਸੀਬਤਾਂ ਵੀ ਖੜ੍ਹੀਆਂ ਕਰ ਦਿੱਤੀਆਂ ਨੇ। ਅਜਿਹਾ ਦੀ ਉਦਾਹਰਨ ਸ਼ਹਿਰ ਦੀ ਡਾ. ਅੰਬੇਦਕਰ ਨਗਰ ਤੋਂ ਸਾਹਮਣੇ ਆਈ ਐ, ਜਿੱਥੇ ਇਕ ਭਾਰੀ ਮੀਂਹ ਦੇ ਚਲਦਿਆਂ ਇਕ ਮਜਦੂਰ ਪਰਿਵਾਰ ਦੇ ਘਰ ਦੀ ਕੰਧ ਢਹਿ ਗਈ ਐ। ਐਨਾ ਹੀ ਨਹੀਂ, ਇਸ ਪਰਿਵਾਰ ਦੇ ਘਰ ਵਿਚ ਵੀ ਤਰੇੜਾਂ ਆ ਗਈਆਂ ਨੇ, ਜਿਸ ਕਾਰਨ ਪਰਿਵਾਰ ਨੂੰ ਘਰ ਡਿੱਗਣ ਦਾ ਡਰ ਸਤਾ ਰਿਹਾ ਐ। ਪਰਿਵਾਰ ਨੇ ਪ੍ਰਸ਼ਾਸਨ ਅੱਗੇ ਮਦਦ ਲਈ ਗੁਹਾਰ ਲਗਾਈ ਐ। ਪਰਿਵਾਰ ਨੇ ਨੁਕਸਾਨ ਲਈ ਨਾਲ ਲੱਗਦੇ ਕ੍ਰਿਸ਼ੀ ਵਿਗਿਆਨ ਕੇਂਦਰ ਨੂੰ ਜ਼ਿੰਮੇਵਾਰ ਦੱਸਿਆ ਐ, ਜਿਸ ਦਾ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਅਧਿਕਾਰੀ ਨੇ ਖੰਡਨ ਕਰਦਿਆਂ ਉਲਟਾ ਕਾਲੋਨੀ ਵਾਸੀਆਂ ਤੇ ਕੇਂਦਰ ਦੀ ਜਮੀਨ ਵੱਲ ਗੰਦਾ ਪਾਣੀ ਤੇ ਗੰਦਗੀ ਸੁੱਟਣ ਦੇ ਇਲਜਾਮ ਲਾਏ ਨੇ। ਪਰਿਵਾਰ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਮਿਹਨਤ ਮਜਦੂਰੀ ਕਰ ਕੇ ਆਪਣਾ ਮਕਾਨ ਬਣਾਇਆ ਸੀ ਪਰ ਬੀਤੀ ਰਾਤ ਤੇਜ਼ ਮੀਂਹ ਕਾਰਨ ਘਰ ਦੀ ਇਕ ਕੰਧ ਗਿਰ ਗਈ ਜਿਸ ਨਾਲ ਘਰ ਦਾ ਗੁਸਲਖਾਨਾ ਅਤੇ ਪਖਾਨਾ ਵੀ ਢਹਿ-ਢੇਰੀ ਹੋ ਗਿਆ ਐ। ਪਰਿਵਾਰਿਕ ਮੈਂਬਰਾਂ ਦਾ ਇਲਜਾਮ ਐ ਕਿ ਘਰ ਦੇ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਖੇਤ ਹਨ, ਜਿਨ੍ਹਾਂ ਨੇ ਕੰਧ ਦੇ ਨਾਲ ਪਈ ਮਿੱਟੀ ਚੁੱਕ ਲਈ ਸੀ, ਜਿਸ ਕਾਰਨ ਭਾਰੀ ਮੀਂਹ ਨਾਲ ਕੰਧ ਦੀਆਂ ਨੀਹਾਂ ਵਿੱਚ ਪਾਣੀ ਪੈ ਗਿਆ ਅਤੇ ਕੰਧ ਡਿੱਗ ਗਈ। ਦੂਜੇ ਪਾਸੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾਕਟਰ ਵੀਰ ਪ੍ਰਤਾਪ ਸਿੰਘ ਸਹਾਇਕ ਪ੍ਰੋਫੈਸਰ ਨੇ ਆਖਿਆ ਕਿ ਗਿਰੀ ਹੋਈ ਕੰਧ ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਵੱਲੋਂ ਕੀਤੀ ਗਈ ਸੀ। ਡਾਕਟਰ ਪ੍ਰਤਾਪ ਸਿੰਘ ਨੇ ਆਖਿਆ ਕਿ ਮਹੱਲਾ ਵਾਸੀਆਂ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਜਮੀਨ ਵਿੱਚ ਗੰਦਾ ਪਾਣੀ ਸੁੱਟਿਆ ਜਾਂਦਾ ਸੀ ਅਤੇ ਮੁਹੱਲੇ ਦੀ ਸਾਰੀ ਗੰਦਗੀ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਜਮੀਨ ਵਿੱਚ ਸੁੱਟੀ ਜਾਂਦੀ ਸੀ ਜੋ ਕਿ ਗਲਤ ਹੈ। ਬਹੁਤ ਵਾਰ ਮੁਹੱਲਾ ਵਾਸੀਆਂ ਨੂੰ ਚੇਤਾਵਨੀ ਵੀ ਦਿੱਤੀ ਗਈ ਸੀ ਅਤੇ ਜਦੋਂ ਮਹੱਲਾ ਵਾਸੀਆਂ ਵੱਲੋਂ ਇਸ ਤੇ ਰੋਕ ਨਹੀਂ ਲਗਾਈ ਤਾਂ ਕ੍ਰਿਸ਼ੀ ਵਿਗਿਆਨ ਕੇਂਦਰ ਨੂੰ ਕੰਧ ਬਣਾਉਣੀ ਪਈ ਤਾਂ ਜੋ ਕ੍ਰਿਸ਼ੀ ਵਿਗਿਆਨ ਕੇਂਦਰ  ਦੀ ਜਮੀਨ ਨੂੰ ਗੰਦਗੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਜਮੀਨ ਵਿੱਚ ਆਧੁਨਿਕ ਕਿਸਮ ਦੇ ਬੀਜ ਬੀਜੇ ਜਾਂਦੇ ਹਨ ਜੋ ਅੱਗੇ ਕਿਸਾਨਾਂ ਤੱਕ ਪਹੁੰਚਾਏ ਜਾਂਦੇ ਨੇ।

LEAVE A REPLY

Please enter your comment!
Please enter your name here