ਪੰਜਾਬ ਅੰਮ੍ਰਿਤਸਰ ਤੋਂ ਲਾਪਤਾ 13 ਸਾਲਾ ਲੜਕੀ ਦਾ ਨਹੀਂ ਲੱਗਾ ਥਹੁ-ਪਤਾ/ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗਿਆ ਇਨਸਾਫ਼/ ਪੁਲਿਸ ਨੇ ਲੜਕੀ ਨੂੰ ਛੇਤੀ ਲੱਭਣ ਦਾ ਦਿੱਤਾ ਭਰੋਸਾ By admin - June 18, 2025 0 6 Facebook Twitter Pinterest WhatsApp ਅੰਮ੍ਰਿਤਸਰ ਦੀ ਨੌਸ਼ਹਿਰਾ ਕਾਲੋਨੀਆਂ ਦੀ ਵਾਸੀ 13 ਸਾਲਾ ਲੜਕੀ ਦਾ ਇਕ ਮਹੀਨਾ ਬੀਤਣ ਬਾਅਦ ਵੀ ਕੋਈ ਥਹੁ-ਪਤਾ ਨਹੀਂ ਚੱਲਿਆ। ਲੜਕੀ ਦੇ ਮਾਪਿਆਂ ਨੇ ਘਟਨਾ ਲਈ ਗੁਆਢ ਦੇ ਇਕ ਨੌਜਵਾਨ ਨੂੰ ਜ਼ਿੰਮੇਵਾਰ ਦਸਦਿਆਂ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਜਾ ਰਿਹਾ ਐ। ਪਰਿਵਾਰ ਦੇ ਇਸਜਾਮ ਐ ਕਿ ਉਕਤ ਲੜਕਾ ਉਨ੍ਹਾਂ ਦੀ ਲੜਕੀ ਨੂੰ ਭਜਾ ਕੇ ਲੈ ਗਿਆ ਐ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਲੜਕੀ ਨੂੰ ਲੱਭਣ ਵਿਚ ਮਦਦ ਦੀ ਅਪੀਲ ਕੀਤੀ ਐ। ਉਧਰ ਪੁਲਿਸ ਨੇ ਲੜਕੀ ਨੂੰ ਲੱਭਣ ਵਿਚ ਸਾਰੇ ਕਦਮ ਚੁੱਕਣ ਦਾ ਦਾਅਵਾ ਕੀਤਾ ਐ। ਪੁਲਿਸ ਅਧਿਕਾਰੀ ਨੇ ਕਿਹਾ ਕਿ ਲੜਕੀ ਨੂੰ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਐ ਅਤੇ ਛੇਤੀ ਹੀ ਲੱਭ ਕੇ ਮਾਪਿਆਂ ਹਵਾਲੇ ਕਰ ਦਿੱਤਾ ਜਾਵੇਗਾ। ਦੱਸਣਯੋਗ ਐ ਕਿ ਇਕ ਮਹੀਨਾ ਪਹਿਲਾ 13 ਸਾਲਾ ਲੱਛਮੀ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਈ ਸੀ। ਪਰਿਵਾਰ ਨੇ ਇਧਰ ਉਧਰ ਭਾਲ ਕੀਤੀ ਪਰ ਕੋਈ ਥਹੁ ਪਤਾ ਨਹੀਂ ਚੱਲਿਆ। ਪਰਿਵਾਰ ਦਾ ਇਲਜਾਮ ਐ ਕਿ ਉਨ੍ਹਾਂ ਦੀ ਲੜਕੀ ਨੂੰ ਗੁਆਢ ਵਿਚ ਰਹਿੰਦਾ ਨੌਜਵਾਨ ਵਰਗਲਾ ਕੇ ਆਪਣੇ ਨਾਲ ਲੈ ਗਿਆ ਐ। ਘਟਨਾ ਬਾਰੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ, ਭਾਵੇਂ ਪੁਲਿਸ ਨੇ ਲੜਕੇ ਖਿਲਾਫ ਮਾਮਲਾ ਦਰਜ ਕਰ ਲਿਆ ਐ ਪਰ ਪੂਰਾ ਇਕ ਮਹੀਨਾ ਬੀਤਣ ਬਾਅਦ ਵੀ ਕੋਈ ਥਹੁ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਕਿਹਾ ਕਿ ਉਹ ਗਰੀਬ ਪਰਿਵਾਰ ਨਾਲ ਸਬੰਧਤ ਨੇ…ਲੜਕੀ ਦੀ ਮਾਂ ਲੋਕਾਂ ਦੇ ਘਰਾਂ ਵਿਚ ਕੰਮ ਕਰ ਕੇ ਪਰਿਵਾਰ ਪਾਲ ਰਹੀ ਐ। ਪਰਿਵਾਰ ਨੇ ਲੜਕੀ ਨੂੰ ਲੱਭਣ ਵਿਚ ਮਦਦ ਦੀ ਅਪੀਲ ਕੀਤੀ ਐ। ਇਸ ਸਬੰਧੀ ਪੁੱਛੇ ਜਾਣ ਤੇ ਚੌਂਕੀ ਇੰਚਾਰਜ ਗੁਰਿੰਦਰ ਸਿੰਘ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਭਾਲ ਕੀਤੀ ਜਾ ਰਹੀ ਐ ਅਤੇ ਛੇਤੀ ਹੀ ਲੜਕੀ ਨੂੰ ਲੱਭ ਕੇ ਮਾਪਿਆਂ ਹਵਾਲੇ ਕਰ ਦਿੱਤਾ ਜਾਵੇਗਾ।