ਸਾਬਕਾ ਜਥੇਦਾਰ ਦਾ ਐਸਜੀਪੀਸੀ ਪ੍ਰਧਾਨ ਧਾਮੀ ’ਤੇ ਵੱਡਾ ਹਮਲਾ/ ਤਰਨ ਤਾਰਨ ’ਚ ਬੇਸ਼ਕੀਮਤੀ ਜ਼ਮੀਨਾਂ ਚਹੇਤਿਆਂ ਨੂੰ ਦੇਣ ਦੇ ਇਲਜ਼ਾਮ/ ਐਸਜੀਪੀਸੀ ਵੱਲੋਂ ਕੀਤੀਆਂ ਨੀਲਾਮੀਆਂ ਰੱਦ ਕਰਨ ਦੀ ਕੀਤੀ ਮੰਗ

0
10

ਤਰਨ ਤਾਰਨ ਵਿਖੇ ਗੁਰੂ ਅਰਜਨ ਸਾਹਿਬ ਨਾਲ ਸਬੰਧਤ ਗੁਰਦੁਆਰਾ ਸਾਹਿਬ ਦੀਆਂ ਦੁਕਾਨਾਂ ਦੀ ਨਿਲਾਮੀ ਦਾ ਮੁੱਦਾ ਗਰਮਾ ਗਿਆ ਐ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਵੱਡੀ ਘਬਲੇਬਾਜ਼ੀ ਦੇ ਇਲਜਾਮ ਲਾਏ ਨੇ। ਉਨ੍ਹਾਂ ਕਿਹਾ ਕਿ ਐਸਜੀਪੀਸੀ ਪ੍ਰਧਾਨ ਸ੍ਰੀ ਤਰਨ ਤਾਰਨ ਸਾਹਿਬ ਦੇ ਚੌਗਿਰਦੇ ਵਿਚ ਬਣੀਆਂ ਬੇਸ਼ਕੀਮਤੀ ਦੁਕਾਨਾਂ ਨੂੰ ਆਪਣੇ ਚਹੇਤਿਆਂ ਨੂੰ ਕੌਡੀਆਂ ਦੇ ਭਾਅ  ਨੀਲਾਮ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਇੱਥੇ 60 ਲੱਖ ਵਾਲੀ ਜ਼ਮੀਨ ਮਹਿਜ਼ 16 ਲੱਖ ਵਿਚ ਅਤੇ 50 ਲੱਖ ਵਾਲੀ ਥਾਂ ਕੇਵਲ 11 ਲੱਖ ਵਿਚ ਨੀਲਾਮ ਕੀਤੀ ਗਈ ਐ ਜਦਕਿ ਇਹ ਜ਼ਮੀਨਾਂ ਸਿੱਖ ਪਰਿਵਾਰਾਂ ਨੇ ਗੁਰੂ ਘਰ ਨੂੰ ਦਾਨ ਕੀਤੀਆਂ ਹੋਈਆਂ ਹਨ, ਜਿਨ੍ਹਾਂ ਨੂੰ ਕਾਨੂੰਨ ਮੁਤਾਬਕ ਨੀਲਾਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਨਿਲਾਮੀ ਰੱਦ ਕਰਨ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here