ਅੰਮ੍ਰਿਤਸਰ ਦੇ ਪਿੰਡ ਝੰਜੋਟੀ ਵਾਸੀਆਂ ਵੱਲੋਂ ਜ਼ਮੀਨਾਂ ਦੇਣ ਤੋਂ ਨਾਂਹ/ ਜ਼ਮੀਨਾਂ ਅਕਵਾਇਰ ਕਰਨ ਦੀਆਂ ਕੋਸ਼ਿਸ਼ਾਂ ਦਾ ਕੀਤਾ ਵਿਰੋਧ/ ਕਿਹਾ, ਕਿਸੇ ਵੀ ਕੀਮਤ ’ਤੇ ਸਰਕਾਰ ਨੂੰ ਨਹੀਂ ਦਿੱਤੀ ਜਾਵੇਗੀ ਜ਼ਮੀਨ

0
9

ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਝੰਜੋਟੀ ਵਿਖੇ ਪੰਜਾਬ ਸਰਕਾਰ ਵੱਲੋਂ ਅਕਵਾਇਰ ਕੀਤੀ ਜਾ ਰਹੀ ਜ਼ਮੀਨ ਦਾ ਮੁੱਦਾ ਗਰਮਾ ਗਿਆ ਐ। ਪਿੰਡ ਵਾਸੀਆਂ ਨੇ ਜ਼ਮੀਨਾਂ ਐਕਵਾਇਰ ਕਰਨ ਦਾ ਜ਼ਬਰਦਸਤ ਵਿਰੋਧ ਕਰਨਾ ਸ਼ੁਰੂ ਕਰ ਦਿਤਾ ਐ। ਪਿੰਡ ਵਾਸੀਆਂ ਦਾ ਕਹਿਣਾ ਐ ਕਿ ਸਰਕਾਰ ਪਿੰਡ ਦੀ ਜ਼ਬਰਦਸਤੀ ਜਮੀਨ ਅਕਵਾਇਰ ਕਰਨਾ ਚਾਹੁੰਦੀ ਐ ਪਰ ਉਹ ਕਿਸੇ ਵੀ ਕੀਮਤ ਤੇ ਜ਼ਮੀਨਾਂ ਐਕਵਾਇਰ ਨਹੀਂ ਹੋਣ ਦੇਣਗੇ।  ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਬੇਜਮੀਨਾਂ ਕਰਨਾ ਚਾਹੁੰਦੀ ਹੈ ਪਰ ਪਿੰਡ ਦੇ ਲੋਕ ਸਰਕਾਰ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦੇਣਗੇ। ਪਿੰਡ ਵਾਸੀਆਂ ਵੱਲੋਂ ਜ਼ਮੀਨ ਅਕਵਾਇਰ ਕਰਨ ਦੇ ਵਿਰੋਧ ਵਿੱਚ ਇੱਕ ਮਤਾ ਵੀ ਪਾਇਆ ਗਿਆ। ਪਿੰਡ ਵਾਸੀਆਂ ਨੇ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਝੰਜੋਟੀ ਦੀ ਜਮੀਨ ਅਕਵਾਇਰ ਕਰਨ ਦਾ ਮਾਮਲਾ-ਸਰਕਾਰ ਵੱਲੋਂ ਜਬਰੀ ਜਮੀਨ ਅਕਵਾਇਰ ਕਰਨ ਦੇ ਮਾਮਲੇ ਵਿੱਚ ਪਿੰਡ ਝੰਜੋਟੀ ਵਾਸੀਆਂ ਵੱਲੋਂ ਸਖਤ ਵਿਰੋਧ-ਸਰਕਾਰ ਨੂੰ ਕਿਸੇ ਵੀ ਕੀਮਤ ਤੇ ਪਿੰਡ ਜਮੀਨ ਅਕਵਾਇਰ ਨਹੀਂ ਕਰਨ ਦਿੱਤੀ ਜਾਵੇਗੀ-ਪਿੰਡ ਵਾਸੀ-ਸਰਕਾਰ ਕਿਸਾਨਾਂ ਨੂੰ ਬੇ-ਜਮੀਨੇ ਕਰਨ ਤੇ ਤੁਲੀ-ਪੰਜਾਬ ਦੇ ਕਿਸਾਨਾਂ ਤੇ ਜਬਰੀ ਜਮੀਨ ਅਕਵਾਇਰ ਕਰਨ ਦੇ ਜਬਰੀ ਹੁਕਮ ਥੋਪ ਰਹੀ- ਜਮੀਨ ਅਕਵਾਇਰ ਕਰਨ ਦੇ ਵਿਰੋਧ ਚ ਪਿੰਡ ਵਾਸੀਆਂ ਵੱਲੋਂ ਮਤਾ ਪਾਇਆ ਜਾਵੇਗਾ.

LEAVE A REPLY

Please enter your comment!
Please enter your name here