ਪੰਜਾਬ ਫਿਰੋਜਪੁਰ ’ਚ ਚੋਰਾਂ ਨੇ ਪੈਸਟੀਸਾਈਡ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ/ ਦੁਕਾਨ ਦਾ ਤਾਲਾ ਤੋੜ ਕੇ ਨਕਦੀ ਤੇ ਲੈਪਟਾਪ ਲੈ ਕੇ ਹੋਏ ਫਰਾਰ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ By admin - June 17, 2025 0 9 Facebook Twitter Pinterest WhatsApp ਫਿਰੋਜ਼ਪੁਰ ਸ਼ਹਿਰ ਅੰਦਰ ਚੋਰਾਂ ਦੀ ਸਰਗਰਮੀ ਦਾ ਸਿਲਸਿਲਾ ਲਗਾਤਾਰ ਜਾਰੀ ਐ। ਚੋਰ ਹੁਣ ਲੋਕਾਂ ਦੇ ਘਰਾਂ ਤੋਂ ਇਲਾਵਾ ਕਾਰੋਬਾਰੀ ਥਾਵਾਂ ਨੂੰ ਵੀ ਨਿਸ਼ਾਨਾ ਬਣਾਉਣ ਲੱਗੇ ਨੇ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਕਸਬਾ ਮੁੱਦਕੀ ਤੋਂ ਸਾਹਮਣੇ ਆਇਆ ਹੈ ਜਿਥੇ ਚਾਰ ਚੋਰਾਂ ਨੇ ਤੜਕਸਾਰ ਇੱਕ ਪੈਸਟੀਸਾਇਡ ਦੀ ਦੁਕਾਨ ’ਤੇ ਧਾਵਾ ਬੋਲਿਆ ਹੈ। ਦੁਕਾਨ ਦਾ ਸ਼ਟਰ ਤੋੜ ਕੇ ਚੋਰ 21 ਹਜ਼ਾਰ ਰੁਪਏ ਨਕਦੀ ਅਤੇ ਲੈਪਟਾਪ ਲੈ ਕੇ ਫਰਾਰ ਹੋ ਗਏ। ਚੋਰੀ ਦੀ ਘਟਨਾ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦਾ ਪਤਾ ਸਵੇਰੇ ਉਸ ਵੇਲੇ ਲੱਗਾ ਜਦ ਉਹ ਦੁਕਾਨ ਤੇ ਆਏ। ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ ਅਤੇ ਜਦੋਂ ਅੰਦਰ ਜਾਕੇ ਦੇਖਿਆ ਤਾਂ ਸਮਾਨ ਏਧਰ ਓਧਰ ਖਿਲਰਿਆ ਪਿਆ ਸੀ। ਜਦ ਉਨ੍ਹਾਂ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉਸ ਵਿੱਚ ਨਜਰ ਆਇਆ ਕਿ ਚਾਰ ਚੋਰ ਦੁਕਾਨ ਦਾ ਸ਼ਟਰ ਤੋੜ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਅਤੇ ਦੁਕਾਨ ਅੰਦਰ ਪਏ 21 ਹਜਾਰ ਰੁਪਏ ਦੇ ਕਰੀਬ ਨਗਦੀ ਅਤੇ ਇੱਕ ਲੈਪਟਾਪ ਲੈ ਕੇ ਫਰਾਰ ਹੋ ਗਏ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਐ।