ਨਾਭਾ ’ਚ ਪਏ ਭਰਵੇਂ ਮੀਂਹ ਤੋਂ ਕਿਸਾਨ ਖੁਸ਼/ ਝੋਨੇ ਦੇ ਲੁਆਈ ’ਚ ਤੇਜ਼ੀ ਆਉਣ ਦੇ ਆਸਾਰ

0
8

ਉਤਰ ਭਾਰਤ ਵਿਚ ਮੌਸਮ ਦੇ ਬਦਲੇ ਮਿਜ਼ਾਜ਼ ਕਾਰਨ ਜਿੱਥੇ ਗਰਮੀ ਤੋਂ ਭਾਰੀ ਰਾਹਤ ਮਿਲੀ ਐ ਉੱਥੇ ਹੀ ਝੋਨੇ ਦੀ ਲੁਆਈ ਵਿਚ ਲੱਗੇ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਨੇ। ਗੱਲ ਜੇਕਰ ਨਾਭਾ ਹਲਕੇ ਦੀ ਕੀਤੀ ਜਾਵੇ ਤਾਂ ਇੱਥੇ ਬੀਤੀ ਰਾਤ ਤੋਂ ਪੈ ਰਹੇ ਮੀਂਹ ਕਾਰਨ ਕਿਸਾਨਾਂ ਅੰਦਰ ਖੁਸ਼ੀ ਪਾਈ ਜਾ ਰਹੀ ਐ। ਕਿਸਾਨਾਂ ਨੇ ਕਿਹਾ ਕਿ ਅੰਤਾਂ ਦੀ ਪੈ ਰਹੀ ਗਰਮੀ ਕਾਰਨ ਪਾਣੀ ਦੀ ਕਮੀ ਮਹਿਸੂਸ ਹੋ ਰਹੀ ਸੀ। ਇਸ ਤੋਂ ਇਲਾਵਾ ਲੇਬਰ ਨੂੰ ਜ਼ਿਆਦਾ ਗਰਮੀ ਵਿਚ ਕੰਮ ਕਰਨ ਕਾਰਨ ਦਿੱਕਤ ਹੋ ਰਹੀ ਸੀ ਪਰ ਹੁਣ ਮੀਂਹ ਪੈਣ ਕਾਰਨ ਪਾਣੀ ਦੀ ਕਮੀ ਪੂਰੀ ਹੋ ਗਈ ਐ, ਜਿਸ ਕਾਰਨ ਝੋਨੇ ਦੀ ਲੁਆਈ ਦੇ ਕੰਮ ਵਿਚ ਤੇਜ਼ੀ ਆਵੇਗੀ।

LEAVE A REPLY

Please enter your comment!
Please enter your name here