ਪੰਜਾਬ ਸੰਗਰੂਰ ’ਚ ਸੜਕ ਹਾਦਸੇ ’ਚ ਇਕ ਮੌਤ, ਚਾਰ ਜ਼ਖ਼ਮੀ/ ਨੈਸ਼ਨਲ ਹਾਈਵੇ ’ਤੇ ਸਵਿਫਟ ਕਾਰ ਨੇ ਈ-ਰਿਕਸ਼ਾ ਨੂੰ ਮਾਰੀ ਟੱਕਰ/ ਈ-ਰਿਕਸ਼ਾ ’ਚ ਸਵਾਰ ਹੋ ਕੇ ਮਜ਼ਦੂਰੀ ਲਈ ਜਾ ਰਹੇ ਸੀ ਪੀੜਤ By admin - June 17, 2025 0 9 Facebook Twitter Pinterest WhatsApp ਸੰਗਰੂਰ ਦੇ ਪਿੰਡ ਕਾਲਾਝਾੜ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ ਜਦਕਿ ਚਾਰ ਹੋ ਗੰਭੀਰ ਜ਼ਖਮੀ ਹੋ ਗਈਆਂ। ਜਾਣਕਾਰੀ ਅਨੁਸਾਰ ਉਤਰਾਖੰਡ ਨਾਲ ਸਬੰਧਤ ਪਰਵਾਸੀ ਔਰਤਾਂ ਈ-ਰਿਕਸ਼ਾ ਵਿਚ ਸਵਾਰ ਹੋ ਕੇ ਮਜਦੂਰੀ ਕਰਨ ਲਈ ਜਾ ਰਹੀਆਂ ਸਨ ਕਿ ਪਿੰਡ ਕਾਲਾਝਾੜ ਚੌਕੀ ਨੇੜੇ ਇਕ ਤੇਜ਼ ਰਫਤਾਰ ਸਵਿਫਟ ਕਾਰ ਨੇ ਉਨ੍ਹਾਂ ਦੇ ਆਟੋ ਨੂੰ ਟੱਕਰ ਮਾਰ ਦਿੱਤੀ। ਜਾਣਕਾਰੀ ਅਨੁਸਾਰ ਇਹ ਸਾਰੇ ਰੇਲ ਗੱਡੀ ਰਾਹੀਂ ਆਏ ਸੀ, ਜਿਨ੍ਹਾਂ ਨੂੰ ਇਕ ਕਿਸਾਨ ਈ-ਰਿਕਸ਼ਾ ਰਾਹੀਂ ਝੋਨਾ ਲਗਵਾਉਣ ਲਈ ਆਪਣੇ ਪਿੰਡ ਵੱਲ ਜਾ ਰਿਹਾ ਸੀ ਕਿ ਰਸਤੇ ਵਿਚ ਕਾਰ ਨਾਲ ਵਾਦਸਾ ਵਾਪਰ ਗਿਆ। ਹਾਦਸੇ ਵਿਚ ਦੋਵੇਂ ਵਾਹਨ ਵੀ ਬੂਰੀ ਤਰ੍ਹਾਂ ਨੁਕਸਾਨੇ ਗਏ ਨੇ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਪ੍ਰਿਤਪਾਲ ਸਿੰਘ, ਅਮਰਜੀਤ ਸਿੰਘ ਤੇ ਮਨਪ੍ਰੀਤ ਕੌਰ ਨੇ ਦੱਸਿਆ ਕਿ ਉੱਤਰਾਖੰਡ ਤੋਂ ਇੱਥੇ ਝੋਨਾ ਲਗਾਉਣ ਲਈ ਰੇਲ ਗੱਡੀ ਰਾਹੀਂ ਆਈ ਲੇਬਰ ਨੂੰ ਅੱਜ ਸਵੇਰੇ ਪਟਿਆਲਾ ਉੱਤਰਨ ਮਗਰੋਂ ਇਕ ਕਿਸਾਨ ਆਪਣੇ ਖੇਤਾਂ ’ਚ ਝੋਨਾ ਲਵਾਉਣ ਲਈ ਆਪਣੇ ਪਿੰਡ ਈ-ਰਿਕਸ਼ਾ ’ਤੇ ਲਿਆ ਰਿਹਾ ਸੀ ਤਾਂ ਰਸਤੇ ਵਿਚ ਮੁੱਖ ਹਾਈਵੇਅ ’ਤੇ ਪਿੰਡ ਕਾਲਾਝਾੜ ਪੁਲਸ ਚੌਕੀ ਸਾਹਮਣੇ ਢਾਬੇ ਨੇੜੇ ਉਨ੍ਹਾਂ ਦਾ ਈ-ਰਿਕਸ਼ਾ ਪਿੱਛੋਂ ਆ ਰਹੀ ਇਕ ਸਵਿੱਫਟ ਕਾਰ ਨਾਲ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ’ਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਉੱਥੇ ਹੀ ਈ-ਰਿਕਸ਼ਾ ਸਵਾਰ ਦੋ ਸਕੀਆਂ ਭੈਣਾਂ ਰੇਖਾ ਕੌਰ ਅਤੇ ਆਸ਼ਾ ਕੌਰ ਸਮੇਤ ਗੁਰਜੀਤ ਕੌਰ, ਗੁਰਦੀਪ ਕੌਰ ਅਤੇ ਮਿੰਦੋਂ ਕੌਰ (ਸਾਰੀਆਂ ਵਾਸੀ ਪਿੰਡ ਨਾਨਕਮਤਾ) ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਮੌਕੇ ’ਤੇ ਪਹੁੰਚੀ ਐੱਸਐੱਸਐਫ ਦੀ ਟੀਮ ਨੇ ਇਲਾਜ ਲਈ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਮਿੰਦੋਂ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਰੇਖਾ ਕੌਰ, ਸੁਰਜੀਤ ਕੌਰ ਅਤੇ ਆਸ਼ਾ ਰਾਣੀ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਦੌਰਾਨ ਈ-ਰਿਕਸ਼ਾ ਦੇ ਡਰਾਇਵਰ ਰਾਹੁਲ ਮਲਹੋਤਰਾ ਵਾਸੀ ਪਟਿਆਲਾ ਅਤੇ ਸਵਿੱਫਟ ਕਾਰ ਦੇ ਚਾਲਕ ਮਨਿੰਦਰਪ੍ਰੀਤ ਸਿੰਘ ਵਾਸੀ ਸੰਗਰੂਰ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਚੌਂਕੀ ਕਾਲਾਝਾੜ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।