ਪੰਜਾਬ ਜਲੰਧਰ ਦੇ ਕੰਪਨੀ ਬਾਗ ਚੌਂਕ ’ਚ ਚੱਲਾਨ ਨੂੰ ਲੈ ਕੇ ਹੰਗਾਮਾ/ ਨੌਜਵਾਨ ਮੌਕੇ ’ਤੇ ਮੋਟਰ ਸਾਈਕਲ ਛੱਡ ਕੇ ਹੋਏ ਫਰਾਰ By admin - June 17, 2025 0 5 Facebook Twitter Pinterest WhatsApp ਜਲੰਧਰ ਦੇ ਕੰਪਨੀ ਬਾਗ ਚੌਂਕ ਵਿਖੇ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਥੇ ਲੱਗੇ ਪੁਲਿਸ ਨੇ ਨਾਕੇ ਦੌਰਾਨ ਪੁਲਿਸ ਮੁਲਾਜਮਾਂ ਨੇ ਦੋ ਮੋਟਰ ਸਾਈਕਲ ਸਵਾਰਾਂ ਨੂੰ ਰੋਕ ਕੇ ਦਸਤਾਵੇਜ਼ ਦੀ ਜਾਂਚ ਕਰਨੀ ਚਾਹੀ। ਇਸੇ ਦੌਰਾਨ ਨੌਜਵਾਨਾਂ ਨੇ ਟਰੈਫਿਕ ਅਧਿਕਾਰੀ ਨਾਲ ਬਹਿਸ਼ਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮੌਕੇ ਤੇ ਮੌਜੂਦ ਟਰੈਫਿਕ ਮੁਲਾਜਮਾਂ ਨੇ ਉਨ੍ਹਾਂ ਦੀ ਵੀਡੀਓ ਬਣਾਉਣੀ ਚਾਹੀ ਤਾਂ ਨੌਜਵਾਨ ਨੇ ਵੀ ਧੱਕੇਸ਼ਾਹੀ ਦੇ ਇਲਜ਼ਾਮ ਲਾਉਂਦਿਆਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਪੁਲਿਸ ਮੁਲਾਜਮਾਂ ਦਾ ਕਹਿਣਾ ਸੀ ਕਿ ਨੌਜਵਾਨਾਂ ਨੂੰ ਹਾਈ ਸਕਿਉਰਟੀ ਨੰਬਰ ਪਲੇਟ ਨਾ ਹੋਣ ਕਰ ਕੇ ਰੋਕਿਆ ਗਿਆ ਸੀ ਪਰ ਨੌਜਵਾਨਾਂ ਨੇ ਦਸਤਾਵੇਜ਼ ਦਿਖਾਉਣ ਦੀ ਥਾਂ ਧੱਕੇਸ਼ਾਹੀ ਦੇ ਇਲਜਾਮ ਲਾਉਂਦਿਆਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਐ। ਮੌਕੇ ਤੇ ਮੌਜੂਦ ਲੋਕਾਂ ਮੁਤਾਬਕ ਨੌਜਵਾਨਾਂ ਨੇ ਪੁਲਿਸ ਮੁਲਾਜਮਾਂ ਨਾਲ ਗਲਤ ਵਿਵਹਾਰ ਦੀ ਕੋਸ਼ਿਸ਼ ਕੀਤੀ ਐ। ਇਸੇ ਦੌਰਾਨ ਜਦੋਂ ਪੁਲਿਸ ਨੇ ਸਖਤੀ ਕਰਨੀ ਸ਼ੁਰੂ ਕੀਤੀ ਤਾਂ ਨੌਜਵਾਨ ਮੋਟਰ ਸਾਇਕਲ ਮੌਕੇ ਤੇ ਛੱਡ ਕੇ ਫਰਾਰ ਹੋ ਗਏ। ਪੁਲਿਸ ਨੇ ਮੋਟਰ ਸਾਈਕਲ ਨੂੰ ਥਾਣੇ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਇਸ ਬਾਰੇ ਮੀਡੀਆ ਨਾਲ ਗੱਲ ਕਰਦੇਆਂ ਏਐਸਆਈ ਸੁਖਦੇਵ ਨੇ ਕਿਹਾ ਕਿ ਉਹਨਾਂ ਵੱਲੋਂ ਨੌਜਵਾਨਾਂ ਤੋਂ ਦਸਤਾਵੇਜ਼ ਦੀ ਮੰਗ ਕੀਤੀ ਜਾ ਰਹੀ ਸੀ ਪਰ ਨੌਜਵਾਨਾਂ ਨੇ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਕਿਹਾ ਕਿ ਮੋਟਰਸਾਈਕਲ ਦੀ ਸਿਰਫ ਨੌਜਵਾਨਾਂ ਕੋਲ ਆਰਸੀ ਮੌਜੂਦ ਸੀ ਜੋ ਕਿ 2024 ਦੀ ਐਕਸਪਾਇਰ ਹੈ ਅਤੇ ਕਿਸੇ ਹੋਰ ਸ਼ਖਸ ਦੇ ਨਾਂ ਉੱਤੇ ਰਜਿਸਟਰ ਹੈ। ਉਹਨਾਂ ਕਿਹਾ ਕਿ ਨੌਜਵਾਨ ਨਾ ਤਾਂ ਹੋਰ ਕੋਈ ਦਸਤਾਵੇਜ ਪੇਸ਼ ਕਰ ਰਹੇ ਸਨ ਨਾ ਹੀ ਚਿਹਰੇ ਤੇ ਬੰਨਿਆ ਰੁਮਾਲ ਹਟਾ ਰਹੇ ਸੀ। ਏਐਸਆਈ ਸੁਖਦੇਵ ਨੇ ਕਿਹਾ ਕਿ ਮੋਟਰਸਾਈਕਲ ਦੀ ਨੰਬਰ ਪਲੇਟ ਪੁਰਾਣੀ ਹੈ ਅਤੇ ਕਿਸੇ ਹੋਰ ਦੇ ਨਾਮ ਤੇ ਹੈ ਜਿਸ ਤੋਂ ਇਹ ਜਾਹਿਰ ਹੁੰਦਾ ਹੈ ਕਿ ਸ਼ਾਇਦ ਇਹ ਮੋਟਰਸਾਈਕਲ ਚੋਰੀ ਦਾ ਹੋ ਸਕਦਾ ਹੈ। ਉਹਨਾਂ ਕਿਹਾ ਕਿ ਮੋਟਰਸਾਈਕਲ ਨੂੰ ਥਾਣੇ ਨੰਬਰ ਚਾਰ ਵਿੱਚ ਭੇਜ ਦਿੱਤਾ ਹੈ ਅਤੇ ਪਰੂਫਾਂ ਦੇ ਆਧਾਰ ਤੇ ਨੌਜਵਾਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਮੌਕੇ ਤੇ ਮੌਜੂਦ ਚਸ਼ਮਦੀਦ ਨੇ ਕਿਹਾ ਕਿ ਨੌਜਵਾਨਾਂ ਵੱਲੋਂ ਲਗਾਤਾਰ ਪੁਲਿਸ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਸੀ ਅਤੇ ਗਾਲਾਂ ਕੱਢੀਆਂ ਜਾ ਰਹੀਆਂ ਸਨ। ਚਸ਼ਮਦੀਦ ਨੇ ਕਿਹਾ ਕਿ ਨੌਜਵਾਨ ਥੋੜੇ ਸਮੇਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਪਰ ਜਾਂਦੇ ਜਾਂਦੇ ਪੁਲਿਸ ਮੁਲਾਜ਼ਮ ਨੂੰ ਧਮਕੀ ਦੇ ਗਏ ਕਿ ਉਹ ਜਿਸ ਵੀ ਥਾਣੇ ਮੋਟਰਸਾਈਕਲ ਲੈ ਜਾਵੇ ਉਹ ਆਪੇ ਛੁਡਵਾ ਲੈਣਗੇ। ਚਸ਼ਮਦੀਰ ਨੇ ਕਿਹਾ ਕਿ ਨੌਜਵਾਨਾਂ ਨੇ ਪੁਲਿਸ ਮੁਲਾਜ਼ਮਾਂ ’ਤੇ ਕੇਸਾਂ ਦੀ ਬੇਅਦਬੀ ਦਾ ਵੀ ਆਰੋਪ ਲਗਾਇਆ ਜੋ ਝੂਠ ਹੈ ਕਿਉਂਕਿ ਕਈ ਪ੍ਰਤੱਖਦਰਸ਼ੀ ਮੌਕੇ ਤੇ ਮੌਜਦੂ ਸਨ, ਜਿਨ੍ਹਾਂ ਦੇ ਸਾਹਮਣੇ ਅਜਿਹੀ ਕੋਈ ਵੀ ਘਟਨਾ ਨਹੀਂ ਵਾਪਰੀ।