ਪੰਜਾਬ ਲੰਬੀ ਹਲਕੇ ਦੇ ਪਿੰਡਾਂ ’ਚ ਨਹਿਰੀ ਪਾਣੀ ਨੂੰ ਲੈ ਕੇ ਆਹਮੋ-ਸਾਹਮਣੇ ਹੋਏ ਕਿਸਾਨ/ ਪਿੰਡ ਸ਼ਾਮ ਖੇੜਾਂ ਦੇ ਕਿਸਾਨਾਂ ਨੇ ਘੱਟ ਪਾਣੀ ਦੇਣ ਦੇ ਲਾਏ ਇਲਜ਼ਾਮ By admin - June 17, 2025 0 9 Facebook Twitter Pinterest WhatsApp ਮੁਕਤਸਰ ਸਾਹਿਬ ਦੇ ਲੰਬੀ ਹਲਕੇ ਦੇ ਪਿੰਡਾਂ ਅੰਦਰ ਨਹਿਰੀ ਪਾਣੀ ਨੂੰ ਲੈ ਕੇ ਕਿਸਾਨ ਆਹਮੋ ਸਾਹਮਣੇ ਹੋ ਗਏ ਨੇ। ਪਿੰਡ ਸ਼ਾਮ ਖੇੜਾ ਅਤੇ ਡੱਬਵਾਲੀ ਢਾਲ ਦੇ ਲੋਕਾਂ ਦਾ ਕਹਿਣਾ ਐ ਕਿ ਉਨ੍ਹਾਂ ਨੂੰ ਪਾਣੀ ਘੱਟ ਦਿੱਤਾ ਜਾ ਰਿਹਾ ਐ। ਕਿਸਾਨਾਂ ਦਾ ਆਰੋਪ ਐ ਕਿ ਉਨ੍ਹਾਂ ਦਾ ਪਾਣੀ ਘੱਟ ਕਰ ਕੇ ਡੱਬਵਾਲੀ ਢਾਬ ਦੇ ਕਿਸਾਨਾਂ ਨੂੰ ਜ਼ਿਆਦਾ ਪਾਣੀ ਦਿੱਤਾ ਜਾ ਰਿਹਾ ਐ। ਕਿਸਾਨਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਗੱਲ ਨਾ ਸੁਣੀ ਗਈ ਤਾਂ ਉਹ ਮਾਈਨਰ ਵਿਚੋਂ ਪਾਣੀ ਲੈਣਾ ਬੰਦ ਕਰ ਦੇਣਗੇ। ਉਧਰ ਡੱਬਵਾਲੀ ਢਾਬ ਦੇ ਕਿਸਾਨਾਂ ਨੇ ਵਿਤਕਰੇ ਦੇ ਇਲਜ਼ਾਮਾਂ ਇਨਕਾਰ ਕੀਤਾ ਐ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਆਪਣੇ ਹਿੱਸੇ ਦਾ ਪਾਣੀ ਮਿਲ ਰਿਹਾ ਐ ਅਤੇ ਜੇਕਰ ਕਿਸੇ ਨੂੰ ਵਾਧੂ ਪਾਣੀ ਦਾ ਸ਼ੱਕ ਐ ਤਾਂ ਵਿਭਾਗ ਤੋਂ ਜਾਂਚ ਕਰਵਾ ਸਕਦਾ ਐ। ਪਹਿਲੀਂ ਧਿਰ ਪਿੰਡ ਸ਼ਾਮ ਖੇੜਾ ਦੇ ਕਿਸਾਨਾਂ ਨੇ ਮੋਘੇ ’ਤੇ ਜਾ ਕੇ ਆਪਣੇ ਹਿੱਸੇ ਦਾ ਮੋਘਾ ਬੰਦ ਕਰ ਕੇ ਰੋਸ਼ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦਾ 1300 ਏਕੜ ਰਕਬਾ ਐ, ਜਿਸ ਨੂੰ ਪੂਰਾ ਪਾਣੀ ਨਹੀਂ ਮਿਲ ਰਿਹਾ ਜਦਕਿ ਅੱਗੇ ਪੈਂਦੇ ਡੱਬਵਾਲੀ ਢਾਬ ਦਾ ਰਕਬਾ ਵੀ ਸਾਡੇ ਨਾਲੋਂ ਘੱਟ ਐ ਜਦਕਿ ਪਾਣੀ ਸਾਡੇ ਨਾਲੋਂ ਵਧੇਰੇ ਮਿਲ ਰਿਹਾ ਐ। ਉਨ੍ਹਾਂ ਕਿਹਾ ਕਿ ਇਸ ਮੋਘੇ ਦੀ ਨਵੀਂ ਡਿਜ਼ਾਇਨਗ ਸਮੇਂ ਸਾਨੂੰ ਭਰੋਸੇ ਵਿਚ ਲਏ ਬਿਨਾਂ ਗਲਤ ਤਰੀਕੇ ਨਾਲ ਤਿਆਰ ਕੀਤਾ ਗਿਆ, ਜਿਸ ਕਾਰਨ ਅੱਗੇ ਪਾਣੀ ਵੱਧ ਜਾ ਰਿਹਾ ਐ। ਉਨ੍ਹਾਂ ਕਿਹਾ ਕਿ ਇਸ ਬਾਰੇ ਵਿਭਾਗ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਐ, ਜਿਸ ਕਾਰਨ ਕੋਈ ਕਾਰਵਾਈ ਨਹੀਂ ਹੋਈ, ਜਿਸ ਦੇ ਚਲਦਿਆਂ ਉਨ੍ਹਾਂ ਨੇ ਮੋਗਾ ਬੰਦ ਕਰ ਕੇ ਪਾਣੀ ਲੈਣ ਤੋਂ ਨਾਂਹ ਕਰ ਦਿੱਤੀ ਐ। ਉਨ੍ਹਾਂ ਕਿਹਾ ਕਿ ਬਿਨਾਂ ਪਾਣੀ ਤੋਂ ਫਸਲਾਂ ਨਹੀਂ ਹੋਣਗੀਆਂ, ਇਸ ਲਈ ਅਸੀਂ ਆਪਣਾ ਪਿੰਡ ਵੇਚਣ ਨੂੰ ਤਿਆਰ ਹਾਂ। ਦੂਜੇ ਪਾਸੇ ਦੂਜੀ ਧਿਰ ਪਿੰਡ ਡੱਬਵਾਲੀ ਢਾਬ ਦੇ ਕਿਸਾਨਾਂ ਨੇ ਦੱਸਿਆ ਕਿ ਸਾਡਾ ਪਿੰਡ ਟੇਲਾ ਤੇ ਹੋਣ ਕਰਕੇ ਸਾਡੇ ਪਿੰਡ ਨੂੰ ਪਿਛਲੇਂ ਦਸ ਸਾਲਾਂ ਤੋਂ ਪੂਰਾ ਪਾਣੀ ਨਹੀਂ ਮਿਲ ਰਿਹਾ ਸੀ ਪਰ ਹੁਣ ਸਰਕਾਰ ਦੇ ਯਤਨਾਂ ਸਦਕਾ ਪੂਰਾ ਪਾਣੀ ਮਿਲਣ ਲੱਗਿਆ ਹੈ ਤਾਂ ਸ਼ਾਮ ਖੇੜਾ ਪਿੰਡ ਦੇ ਲੋਕ ਇਤਰਾਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਹਿਕਮਾ ਜਾਂਚ ਕਰ ਸਕਦਾ ਐ ਅਤੇ ਅਸੀਂ ਸਿਰਫ ਆਪਣੇ ਹਿੱਸੇ ਦਾ ਪਾਣੀ ਹੀ ਲੈਣਾ ਚਾਹੁੰਦੇ ਹਾਂ, ਕਿਸੇ ਹੋਰ ਦਾ ਨਹੀਂ।