ਸੁਲਤਾਨਪੁਰ ਲੋਧੀ ’ਚ ਨੌਜਵਾਨ ਕਿਸਾਨ ਨੇ ਨਹਿਰ ’ਚ ਮਾਰੀ ਛਾਲ/ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਚੁੱਕਿਆ ਖੌਫਨਾਕ ਕਦਮ/ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਕੀਤੀ ਸ਼ੁਰੂ

0
5

ਪਵਿੱਤਰ ਨਗਰੀ ਸੁਤਲਾਨਪੁਰ ਲੋਧੀ ਵਾਸੀ ਇਕ ਕਿਸਾਨ ਵੱਲੋਂ ਨਹਿਰ ਵਿਚ ਛਾਲ ਮਾਰਨ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਕਿਸਾਨ ਦੀ ਪਛਾਣ 23 ਸਾਲਾ ਗੁਰਪ੍ਰੀਤ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਝੁੱਗੀਆਂ ਬੱਧੂ ਸੁਤਲਾਨਪੁਰ ਲੋਧੀ ਵਜੋਂ ਹੋਈ ਐ। ਖਬਰਾਂ ਮੁਤਾਬਕ ਗੁਰਪ੍ਰੀਤ ਸਿੰਘ ਨੇ ਇਹ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਭਰਾ ਨੂੰ ਫੋਨ ਕਰ ਕੇ ਸੂਚਿਤ ਕੀਤਾ ਸੀ। ਪਰਿਵਾਰ ਦੇ ਦੱਸਣ ਮੁਤਾਬਕ ਉਹ ਕਰਜੇ ਕਾਰਨ ਪ੍ਰੇਸ਼ਾਨ ਸੀ, ਜਿਸ ਦੇ ਚਲਦਿਆਂ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ ਐ। ਘਟਨਾ ਤੋਂ ਬਾਦ ਮੌਕੇ ਤੇ ਪਹੁੰਚੇ ਲੋਕਾਂ ਤੇ ਪੁਲਿਸ ਵੱਲੋਂ ਨਹਿਰ ਵਿਚ ਭਾਲ ਕੀਤੀ ਜਾ ਰਹੀ ਐ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ । ਹਾਲਾਂਕਿ ਮੌਕੇ ਤੇ ਮੌਜੂਦ ਚਸ਼ਦੀਦ ਨੇ ਉਸ ਨੂੰ ਡੁੱਬਦਿਆਂ ਦੇਖਿਆ ਨਹੀਂ ਦੇਖਿਆ ਹੈ। ਪਰ ਛਲਾਗ ਲਗਾਉਣ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਝੁੱਗੀਆਂ ਬੰਧੂ ਸੁਲਤਾਨਪੁਰ ਲੋਧੀ ਨੇ ਆਪਣੇ ਭਰਾ ਜਰਮਨ ਸਿੰਘ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹ ਆਰਥਿਕ ਤੌਰ ਤੇ ਪਰੇਸ਼ਾਨ ਹੈ ਅਤੇ ਕਰਜਦਾਰ ਉਸਨੂੰ ਪਰੇਸ਼ਾਨ ਕਰ ਰਹੇ ਹਨ ਜਿਸ ਕਾਰਨ ਉਹ ਵੇਈਂ ਨਦੀ ਵਿੱਚ ਛਲਾਂਗ ਲਗਾਉਣ ਲੱਗਿਆ ਹੈ। ਉਸਦੇ ਭਰਾ ਦੇ ਵਾਰ-ਵਾਰ ਸਮਝਾਉਣ ਪਿੱਛੋਂ ਵੀ ਉਹ ਨਹੀਂ ਮੰਨਿਆ ਤੇ ਕਹਿਣ ਲੱਗਿਆ ਕਿ ਮੋਟਰਸਾਈਕਲ ਇਥੇ ਹੀ ਖੜਾ ਹੈ ਇਸ ਨੂੰ ਲੈ ਜਾਣਾ। ਉਥੇ ਹੀ ਇਸ ਘਟਨਾ ਤੋਂ ਬਾਅਦ ਖੇਤਰ ਚ ਸਨਸਨੀ ਫੈਲ ਗਈ ਹੈ। ਵੱਡੀ ਗਿਣਤੀ ਚ ਲੋਕ ਦੁੱਖ ਦਾ ਇਜਹਾਰ ਕਰ ਰਹੇ ਹਨ। ਉਧਰ ਮੌਕੇ ਤੇ ਪੁੱਜੀ ਗੁਰਪ੍ਰੀਤ ਸਿੰਘ ਦੀ ਮਾਂ ਅਤੇ ਹੋਰ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰ ਅਨੁਸਾਰ ਗੁਰਪ੍ਰੀਤ ਸਿੰਘ ਇੱਕ ਦੁਕਾਨ ਤੇ ਮਾਲਵਾਹਕ ਵਾਹਨ ਦਾ ਡਰਾਈਵਰ ਸੀ ਅਤੇ ਅਜੇ ਕੁਆਰਾ ਸੀ। ਛੋਟੇ ਮੋਟੇ ਕਰਜੇ ਉਸਦੇ ਸਿਰ ਤੇ ਸਨ। ਕੋਈ ਕਿਸੇ ਨਾਲ ਵੱਡਾ ਲੈਣ ਦੇਣ ਵੀ ਨਹੀਂ ਸੀ। ਪਰ ਕਰਜੇ ਦੇ ਤਕਾਦਿਆਂ ਦਾ ਬੋਝ ਨਾ ਸਹਾਰ ਪਾਉਣ ਮਗਰੋਂ ਉਸਨੇ ਮੌਤ ਨੂੰ ਗਲੇ ਲਗਾਉਣ ਦਾ ਫੈਸਲਾ ਲੈ ਲਿਆ। ਦੂਜੇ ਪਾਸੇ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਦੀਆਂ ਟੀਮ ਮੌਕੇ ਤੇ ਪਹੁੰਚ ਗਈਆਂ ਹਨ ਅਤੇ ਮਾਮਲੇ ਨੂੰ ਲੈ ਕੇ ਜਾਂਚ ਆਰੰਭ ਦਿੱਤੀ ਗਈ ਹੈ। ਨਾਲ ਹੀ ਰੇਸਕਿਓ ਟੀਮਾਂ ਰਾਹੀਂ ਲੜਕੇ ਦੀ ਭਾਲ ਕਰਨ ਦੇ ਆਪਰੇਸ਼ਨ ਦੀ ਸ਼ੁਰੂਆਤ ਕਰਨ ਦੀ ਗੱਲ ਆਖੀ ਜਾ ਰਹੀ ਹੈ।

LEAVE A REPLY

Please enter your comment!
Please enter your name here