ਪੰਜਾਬ ਹੁਸ਼ਿਆਰਪੁਰ ’ਚ ਨਹਿਰ ’ਚ ਡੁੱਬਣ ਕਾਰਨ ਨੌਜਵਾਨ ਦੀ ਮੌਤ/ ਬੀਤੇ ਦਿਨ ਨਹਿਰ ’ਚ ਨਹਾਉਣ ਦੌਰਾਨ ਹੋਇਆ ਸੀ ਲਾਪਤਾ/ ਸਮਾਜ ਸੇਵੀ ਸੰਸਥਾ ਨੇ ਰੈਸਕਿਊ ਕਰ ਕੇ ਕੱਢਿਆ ਬਾਹਰ By admin - June 16, 2025 0 5 Facebook Twitter Pinterest WhatsApp ਹੁਸਿਆਰਪੁਰ ਦੇ ਮੁਕੇਰੀਆ ਦੇ ਪਿੰਡ ਕਰਾੜੀ ਵਾਸੀ ਨੌਜਵਾਨ ਦੀ ਨਹਿਰ ਵਿਚ ਡੁੱਬਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਪਛਾਣ ਰੋਹਿਤ ਵਜੋਂ ਹੋਈ ਐ। ਜਾਣਕਾਰੀ ਅਨੁਸਾਰ ਰੌਹਿਤ ਬੀਤੇ ਦਿਨ ਅੱਡਾ ਝੀਰ ਨੇੜਿਓ ਲੰਘਦੀ ਨਹਿਰ ਵਿਚ ਨਹਾਉਣ ਆਇਆ ਸੀ, ਜਿੱਥੇ ਉਹ ਅਚਾਨਕ ਲਾਪਤਾ ਹੋ ਗਿਆ ਸੀ। ਅੱਜ ਬਾਬਾ ਦੀਪ ਸਿੰਘ ਸੇਵਾ ਦੱਲ ਸੋਸਾਇਟੀ ਦੀ ਟੀਮ ਨੇ ਗੋਤਾਖੋਰਾ ਦੀ ਮਦਦ ਨਾਲ ਲਾਸ਼ ਨੂੰ ਨਹਿਰ ਵਿਚੋਂ ਬਾਹਰ ਕੱਢਿਆ। ਜਾਣਕਾਰੀ ਅਨੁਸਾਰ ਅੱਡਾ ਝੀਰ ਦਾ ਖੂਹ ਨੇੜੇ ਮੁਕੇਰੀਆਂ ਹਾਈਡਲ ਨਹਿਰ ਦੇ ਬਰਿਜ ਆਰ. ਡੀ. ਨੰਬਰ 8880 ਦੇ ਲਾਗੇ ਜੰਨਤ ਨਾਂ ਦੀ ਝੀਲ ਜੋ ਤਕਰੀਬਨ ਉਪਰ ਤੋਂ ਥੱਲ੍ਹੇ ਤੱਕ 40 ਫੁੱਟ ਡੂੰਘੀ ਹੈ। ਇਸ ਵਿਚ ਗਰਮੀਆਂ ਦੇ ਮੌਸਮ ‘ਚ ਹਰ ਰੋਜ਼ ਭਾਰੀ ਗਿਣਤੀ ‘ਚ ਨੌਜਵਾਨ ਨਹਾਉਣ ਆਉਂਦੇ ਹਨ ਅਤੇ ਉਸ ਝੀਲ ਦੇ ਉੱਤੋਂ ਛਾਲਾਂ ਲਗਾਉਂਦੇ ਹਨ। 14 ਜੂਨ ਨੂੰ ਪਿੰਡ ਕਰਾੜੀ (ਬਹਿ ਜੋਗਣ) ਦਾ ਇਕ 22 ਸਾਲਾ ਨੌਜਵਾਨ ਰੋਹਿਤ ਕੁਮਾਰ ਰਵੀ ਪੁੱਤਰ ਹਰਦਿਆਲ ਸਿੰਘ ਇਸ ਜੰਨਤ ਨਾਂ ਦੀ ਝੀਲ ‘ਚ ਨਹਾਉਣ ਗਿਆ ਸੀ। ਜਦੋਂ ਉਸ ਨੇ ਨਹਾਉਣ ਲਈ ਉਸ ਝੀਲ ਵਿੱਚ ਛਾਲ ਮਾਰੀ ਪਰ ਝੀਲ ਵਿਚੋਂ ਵਾਪਸ ਬਾਹਰ ਨਹੀਂ ਨਿਕਲਿਆ। ਦੇਰ ਸ਼ਾਮ ਤੱਕ ਉਸ ਦੀ ਲਾਸ਼ ਦੀ ਭਾਲ ਨੇੜਲੇ ਦੇ ਪਿੰਡਾਂ ਦੇ ਲੋਕ ਕਰਦੇ ਰਹੇ ਪਰ ਲਾਸ਼ ਨਾ ਮਿਲਣ ਕਾਰਨ ਗੜ੍ਹਦੀਵਾਲਾ ਤੋਂ ਬਾਬਾ ਦੀਪ ਸਿੰਘ ਸੇਵਾ ਦੱਲ ਨੂੰ ਬੁਲਾਇਆ ਗਿਆ, ਜਿਨਾਂ ਨੇ ਆਪਣੀ ਟੀਮ ਦੀ ਸਹਾਇਤਾ ਨਾਲ ਰੋਹਿਤ ਕੁਮਾਰ ਰਵੀ ਦੀ ਲਾਸ਼ ਨੂੰ ਬਰਾਮਦ ਕਰਕੇ ਤਲਵਾੜਾ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਤਲਵਾੜਾ ਪੁਲਸ ਨੇ ਲਾਸ਼ ਨੂੰ ਕਬਜੇ ‘ਚ ਲਈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਸਥਾਨਕ ਵਾਸੀਆਂ ਨੇ ਤਲਵਾੜਾ ਪੁਲਿਸ ਤੇ ਵੀ ਸਵਾਲ ਚੁੱਕੇ ਨੇ। ਲੋਕਾਂ ਦਾ ਕਹਿਣਾ ਐ ਕਿ ਨਹਿਰਾ ਤੇ ਦਰਿਆਵਾਂ ਤੇ ਨੌਜਵਾਨ ਆਮ ਹੀ ਨਹਾਉਣ ਲਈ ਆਉਂਦੇ ਨੇ, ਜਿਨ੍ਹਾਂ ਵੱਲ ਪੁਲਿਸ ਕੋਈ ਧਿਆਨ ਨਹੀਂ ਦਿੰਦੀ, ਜਿਸ ਕਾਰਨ ਅਜਿਹੇ ਹਾਦਸੇ ਵਾਪਰ ਰਹੇ ਨੇ। ਲੋਕਾਂ ਨੇ ਅਜਿਹੀਆਂ ਥਾਵਾਂ ਤੇ ਪੁਲਿਸ ਚੌਕਸੀ ਵਧਾਉਣ ਦੀ ਮੰਗ ਕੀਤੀ ਐ।