ਮਾਨਸਾ ’ਚ ਖੂਹ ਅੰਦਰ ਡਿੱਗਣ ਕਾਰਨ ਨੌਜਵਾਨ ਲੜਕੀ ਦੀ ਮੌਤ/ ਪੁਰਾਣੇ ਖੂਹ ਅੰਦਰ ਡਿੱਗਣ ਬਾਅਦ ਹੋਈ ਸੀ ਲਾਪਤਾ/ ਰੈਸਕਿਊ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਬਾਹਰ ਕੱਢੀ ਲਾਸ਼

0
4

ਮਾਨਸਾ ਜਿਲ੍ਹੇ ਦੇ ਪਿੰਡ ਜੋਗਾ ਵਿਖੇ ਇਕ ਨੌਜਵਾਨ ਲੜਕੀ ਦੇ ਭੇਦਭਰੀ ਹਾਲਤ ਵਿਚ ਖੂਹ ਅੰਦਰ ਡਿੱਗਣ ਕਾਰਨ ਮੌਤ ਹੋਣ ਦੀ ਖਬਰ ਐ। ਮ੍ਰਿਤਕ ਦੀ ਪਛਾਣ ਸਾਜ਼ੀਆ, ਉਮਰ 21 ਸਾਲ ਵਾਸੀ ਪਿੰਡ ਕਿਸ਼ਨਪੁਰਾ ਜ਼ਿਲ੍ਹਾ ਮੋਗਾ ਵਜੋਂ ਹੋਈ ਐ। ਜਾਣਕਾਰੀ ਅਨੁਸਾਰ ਉਹ ਕੁੱਝ ਦਿਨ ਪਹਿਲਾਂ ਪਿੰਡ ਜੋਗਾ ਵਿਖੇ ਆਪਣੀ ਮਾਸੀ ਕੋਲ ਰਹਿਣ ਆਈ ਸੀ, ਜਿੱਥੇ ਭੇਦਭਰੀ ਹਾਲਤ ਵਿਚ ਖੂਹ ਅੰਦਰ ਡਿੱਗ ਗਈ ਸੀ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀਆਂ ਪ੍ਰਸ਼ਾਸਨਿਕ ਦੀਆਂ ਟੀਮਾਂ ਨੇ ਲੜਕੀ ਨੂੰ ਬਾਹਰ ਕੱਢਿਆ ਲੇਨਿਕ ਤਕ ਦੇਰ ਹੋ ਚੁੱਕੀ ਸੀ। ਦੱਸਣਯੋਗ ਹੈ ਕਿ ਸੋਮਵਾਰ ਸਵੇਰੇ 21 ਸਾਲਾ ਸਾਜ਼ੀਆ ਅਚਾਨਕ ਪੁਰਾਣੇ ਖੂਹ ‘ਚ ਡਿੱਗ ਪਈ ਸੀ। ਰੈਸਕਿਊ ਟੀਮਾਂ ਵਲੋਂ ਸਾਜ਼ੀਆ ਨੂੰ ਕੱਢਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਸੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਖਬਰਾਂ ਮੁਤਾਬਕ ਹਾਦਸੇ ਦੀ ਵਜ੍ਹਾ ਬਣਿਆਂ ਖੂਹ 117 ਫੁੱਟ ਡੂੰਘਾ ਅਤੇ ਕਾਫੀ ਜ਼ਿਆਦਾ ਪੁਰਾਣਾ ਹੋਣ ਕਾਰਨ ਉਸ ਵਿਚ ਗਾਰ ਭਰੀ ਹੋਈ ਸੀ ਜਿਸ ਵਿਚ ਲੜਕੀ ਧੱਸ ਗਈ ਅਤੇ ਬਚਾਅ ਟੀਮਾਂ ਨੂੰ ਲੜਕੀ ਨੂੰ ਸੁਰੱਖਿਅਤ ਬਾਹਰ ਕੱਢਣ ਵਿਚ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅਖੀਰ ਜਦੋਂ ਤਕ ਲੜਕੀ ਨੂੰ  ਬਾਹਰ ਕੱਢਿਆ ਜਾ ਸਕਿਆ ਤਾਂ ਬਹੁਤ ਦੇਰ ਹੋ ਚੁੱਕੀ ਸੀ। ਘਟਨਾ ਤੋਂ ਬਾਅਦ ਪਰਿਵਾਰ ਅਤੇ ਇਲਾਕੇ ਅੰਦਰ ਸੋਗ ਦੀ ਲਹਿਰ ਐ। ਇਸੇ ਦੌਰਾਨ ਖੂਹ ਨੂੰ ਐਨੀ ਦੇਰ ਤਕ ਖੁੱਲ੍ਹਾ ਰੱਖਣ ਤੇ ਵੀ ਸਵਾਲ ਉੱਠ ਰਹੇ ਨੇ। ਸਥਾਨਕ ਵਾਸੀਆਂ ਨੇ ਖੂਹ ਨੂੰ ਉਪਰੋਂ ਬੰਦ ਕਰ ਕੇ ਸੁਰੱਖਿਅਤ ਕਰਨ ਦੀ ਮੰਗ ਕੀਤੀ ਐ ਤਾਂ ਜੋ ਕੋਈ ਹੋਰ ਅਜਿਹਾ ਹਾਦਸ ਨਾ ਵਾਪਰ ਸਕੇ।

LEAVE A REPLY

Please enter your comment!
Please enter your name here