ਮੋਹਾਲੀ ਪੁਲਿਸ ਵੱਲੋਂ ਨਾਮੀ ਬਦਮਾਸ਼ ਦਾ ਐਨਕਾਊਟਰ/ ਕਤਲ ਸਮੇਤ ਕਈ ਮਾਮਲਿਆਂ ’ਚ ਲੋੜੀਂਦਾ ਸੀ ਮੁਲਜ਼ਮ/ ਡੀਸੀ ਦਫਤਰ ਨੇੜੇ ਮੁਕਾਬਲੇ ਤੋਂ ਬਾਅਦ ਕੀਤਾ ਗ੍ਰਿਫਤਾਰ

0
3

ਮੋਹਾਲੀ ਪੁਲਿਸ ਨੇ ਨਾਮੀ ਬਦਮਾਸ਼ ਦਾ ਐਨਕਾਊਂਟਰ ਕੀਤਾ ਐ। ਪੁਲਿਸ ਨੇ ਮੁਲਜਮ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਕੇ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਐ। ਫੜਿਆ ਗਿਆ ਮੁਲਜ਼ਮ ਮੋਹਾਲੀ ਵਿਖੇ 10 ਦਿਨ ਪਹਿਲਾਂ ਹੋਏ ਕਤਲ ਮਾਮਲੇ ਵਿਚ ਲੋੜੀਂਦਾ ਸੀ। ਉਸ ’ਤੇ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਵਿਚ ਵੀ ਕਈ ਮਾਮਲੇ ਦਰਜ ਨੇ। ਮੋਹਾਲੀ  ਪੁਲਿਸ ਨੂੰ ਮੁਲਜ਼ਮ ਦੇ ਸ਼ਹਿਰ ਵਿਖੇ ਆਉਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮੁਲਜਮ ਨੂੰ ਡੀਸੀ ਦਫਤਰ ਨੇੜਲੇ ਇਲਾਕੇ ’ਚ ਘੇਰ ਕੇ ਸਿਰੰਡਰ ਕਰਨ ਨੂੰ ਕਿਹਾ ਪਰ ਉਸ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ, ਜਿਸ ਤੋਂ ਬਾਦ ਪੁਲਿਸ ਦੀ ਜਵਾਬੀ ਕਾਰਵਾਈ ਵਿਚ ਮੁਲਜਮ ਜ਼ਖਮੀ ਹੋ ਗਿਆ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਪੁਲਿਸ ਨੇ ਮੁਲਜਮ ਤੋਂ ਇਕ ਪਿਸਟਲ ਵੀ ਬਰਾਮਦ ਕੀਤਾ ਐ। ਪੁਲਿਸ ਦੇ ਦੱਸਣ ਮੁਤਾਬਕ ਮੁਲਜਮ ਹਥਿਆਰ ਤਸਕਰੀ ਦਾ ਕੰਮ ਵੀ ਕਰਦਾ ਐ। ਪੁਲਿਸ ਨੂੰ ਮੁਲਜਮ ਦੀ ਪੁਛਗਿੱਛ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਐ।

LEAVE A REPLY

Please enter your comment!
Please enter your name here