ਪੰਜਾਬ ਲੁਧਿਆਣਾ ’ਚ ਆਮ ਆਦਮੀ ਪਾਰਟੀ ’ਤੇ ਵਰ੍ਹੇ ਬਿਕਰਮ ਮਜੀਠੀਆ/ ਪੰਜਾਬ ਸਰਕਾਰ ’ਤੇ ਲਾਏ ਦਿੱਲੀ ਵਾਲਿਆਂ ਅੱਗੇ ਗੋਡੇ ਟੇਕਣ ਦਾ ਇਲਜ਼ਾਮ/ ਵੋਟਾਂ ਦੌਰਾਨ ਧੱਕੇਸ਼ਾਹੀਆਂ ਹੋਣ ਦੀ ਪ੍ਰਗਟਾਈ ਸ਼ੰਕਾ By admin - June 16, 2025 0 6 Facebook Twitter Pinterest WhatsApp ਲੁਧਿਆਣਾ ਜ਼ਿਮਨੀ ਚੋਣ ਦਾ ਮੈਦਾਨ ਲਗਾਤਾਰ ਭਖਿਆ ਹੋਇਆ ਐ। ਇੱਥੇ ਸਾਰੀਆਂ ਧਿਰਾਂ ਦੇ ਆਗੂਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕੀਤਾ ਜਾ ਰਿਹਾ ਐ। ਇਸੇ ਦੌਰਾਨ ਚੋਣ ਪ੍ਰਚਾਰ ਲਈ ਪਹੁੰਚੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਵੱਲ ਵੱਡੇ ਨਿਸ਼ਾਨੇ ਸਾਧੇ ਨੇ। ਇੱਥੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਬਿਕਰਮ ਮਜੀਠੀਆਂ ਨੇ ਕਿਹਾ ਕਿ ਆਪ ਸੁਪਰੀਮੋ ਕੇਜਲੀਵਾਲ ਦੇ ਦਿੱਲੀ ਵਾਲਿਆਂ ਨੇ ਪਹਿਲਾਂ ਵੀ ਵਾਜੇ ਵਜਾ ਦਿੱਤੇ ਨੇ ਅਤੇ ਹੁਣ ਇਹੋ ਹਾਲ ਪੰਜਾਬ ਵਿਚ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਚੋਣ ਕਮਿਸ਼ਨ ਚੌਕੰਨਾ ਰਹਿੰਦਾ ਐ ਤਾਂ ਲੁਧਿਆਣਾ ਵਿਚ ਆਮ ਆਦਮੀ ਪਾਰਟੀ ਦੀ ਹਾਰ ਯਕੀਨੀ ਐ।