ਪਠਾਨਕੋਟ ਪੁਲਿਸ ਵੱਲੋਂ ਫਰਾਰ ਮੁਲਜ਼ਮ ਮੁੜ ਗ੍ਰਿਫ਼ਤਾਰ/ ਮੈਡੀਕਲ ਕਰਵਾਉਣ ਦੌਰਾਨ ਹਿਰਾਸਤ ’ਚੋਂ ਹੋਇਆ ਸੀ ਫਰਾਰ/ ਪੁਲਿਸ ਨੇ ਮੁਲਜਮ ਨੂੰ ਗ੍ਰਿਫ਼ਤਾਰ ਕਰ ਕੇ ਕਾਰਵਾਈ ਕੀਤੀ ਸ਼ੁਰੂ

0
4

ਪਠਾਨਕੋਟ ਪੁਲਿਸ ਨੇ ਹਿਰਾਸਤ ਵਿਚੋਂ ਫਰਾਰ ਹੋਏ ਮੁਲਜਮ ਨੂੰ ਮੁੜ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਜਾਣਕਾਰੀ ਅਨੁਸਾਰ ਦੀਪਕ ਕੁਮਾਰ ਦੀਪੂ ਨਾਮ ਦੇ ਮੁਲਜਮ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਸੀ, ਜਿੱਥੋਂ ਉਹ ਪੁਲਿਸ ਮੁਲਾਜਮਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ। ਪੁਲਿਸ ਨੇ ਮੁਲਜਮ ਨੂੰ ਸੈਂਚੁਰੀ ਨੇੜਿਓ ਗ੍ਰਿਫਤਾਰ ਕੀਤਾ ਐ। ਪੁਲਿਸ ਵੱਲੋਂ ਮੁਲਜਮ ਨੂੰ ਅਦਾਲਤ ਵਿਚ ਪੇਸ਼ ਕਰਨ ਬਾਅਦ ਜੇਲ੍ਹ ਭੇਜਿਆ ਜਾਵੇਗਾ।   ਦੱਸਣਯੋਗ ਹੈ ਕਿ ਥਾਣਾ ਤਾਰਾਗੜ੍ਹ ਦੀ ਪੁਲਿਸ 13 ਜੂਨ ਨੂੰ ਉਸ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪਠਾਨਕੋਟ ਵਿੱਚ ਲੈ ਕੇ ਆਈ ਸੀ, ਜੋ ਕਿ ਤਾਰਾਗੜ੍ਹ ਪੁਲਿਸ ਵੱਲੋਂ 20 ਗ੍ਰਾਮ ਚਿੱਟੇ ਸਮੇਤ ਫੜਿਆ ਗਿਆ ਸੀ, ਜਿਸ ਨੇ ਪੁਛਗਿਛ  ਦੌਰਾਨ ਦੱਸਿਆ ਸੀ ਕਿ ਸੁਜਾਨਪੁਰ ਵਿੱਚ ਵੀ ਉਸਨੇ ਮਹਿਲਾ ਕੋਲੋਂ ਪਰਸ ਖੋਇਆ ਸੀ ਜਿਸ ਵਿੱਚ 30 ਹਜ਼ਾਰ ਰੁਪਏ ਅਤੇ ਇੱਕ ਮੋਬਾਇਲ ਸੀ, ਪਰ ਪੁਲਿਸ ਵੱਲੋਂ ਜਦੋਂ ਉਕਤ ਦੋਸ਼ੀ ਦਾ ਮੈਡੀਕਲ ਕਰਵਾਉਣ ਦੇ ਦੌਰਾਨ ਪੁਲਿਸ ਕਰਮਚਾਰੀ ਫੋਟੋ ਸਟੇਟ ਕਰਵਾਉਣ ਗਿਆ ਤਾਂ ਉਕਤ ਦੋਸ਼ੀ ਹੱਥਕੜੀ ਚੋਂ ਹੱਥ ਕੱਢ ਕੇ ਫਰਾਰ ਹੋ ਗਿਆ ਸੀ, ਜਿਸ ਦੇ ਬਾਅਦ ਪੁਲਿਸ ਨੇ ਆਖਿਰ ਬੜੀ ਮਸਕਤ ਬਾਅਦ ਉਕਤ ਦੋਸ਼ੀ ਨੂੰ ਕਾਬੂ ਕਰ ਲਿਆ। ਪੁਲਿਸ ਵੱਲੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ ਭੇਜਿਆ ਜਾਵੇਗਾ।

LEAVE A REPLY

Please enter your comment!
Please enter your name here