ਪੰਜਾਬ ਕੀਰਤਪੁਰ ਸਾਹਿਬ ਨੇੜਿਓਂ ਔਰਤ ਤੋਂ ਬੱਕਰੀਆਂ ਖੋਹ ਕੇ ਚੋਰ ਫਰਾਰ/ ਔਰਤ ਦੇ ਗਲੇ ’ਤੇ ਤਲਵਾਰ ਰੱਖ ਕੇ ਅੰਜ਼ਾਮ ਦਿੱਤੀ ਘਟਨਾ/ ਇਲਾਕਾ ਵਾਸੀਆਂ ਨੇ ਪੀੜਤਾਂ ਲਈ ਮੰਗਿਆ ਇਨਸਾਫ਼ By admin - June 16, 2025 0 5 Facebook Twitter Pinterest WhatsApp ਕੀਰਤਪੁਰ ਸਾਹਿਬ ਇਲਾਕੇ ਵਿਚ ਲੁਟੇਰਿਆਂ ਵੱਲੋਂ ਇਕ ਵਿਧਵਾ ਔਰਤ ਨੂੰ ਨਿਸ਼ਾਨਾ ਬਣਾਉਣ ਦੀ ਖਬਰ ਸਾਹਮਣੇ ਆਈ ਐ। ਘਟਨਾ ਕੀਰਤਪੁਰ ਸਾਹਿਬ ਨੇੜਲੇ ਪਿੰਡ ਨਕੀਆਂ ਦੀ ਐ ਜਿੱਥੇ ਬੀਤੇ ਰਾਤ ਸਵਿੱਫਟ ਕਾਰ ਵਿਚ ਸਵਾਰ ਹੋ ਕੇ ਆਏ ਲੁਟੇਰੇ ਔਰਤ ਦੀ ਗਰਦਨ ਤੇ ਤਲਵਾਰ ਰੱਖ ਕੇ ਉਸ ਦੀਆਂ ਚਾਰ ਬੱਕਰੀਆਂ ਚੋਰੀ ਕਰ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਗਰੀਬ ਔਰਤ ਵਿਧਵਾ ਐ ਅਤੇ ਆਪਣੇ ਘਰ ਵਿਚ ਇਕੱਲੀ ਰਹਿੰਦੀ ਐ। ਸਥਾਨਕ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਲੁਟੇਰਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਕਤ ਬਜ਼ੁਰਗ ਔਰਤ ਰੇਸ਼ਮਾ ਦੇਵੀ ਨੇ ਦੱਸਿਆ ਕਿ ਰਾਤ ਕਰੀਬ ਢਾਈ ਵਜੇ ਇੱਕ ਕਾਰ ਉਸਦੇ ਘਰ ਦੇ ਬਾਹਰ ਆ ਕੇ ਰੁਕੀ ਜਿਸ ਵਿੱਚੋਂ ਚਾਰ ਵਿਅਕਤੀ ਉਤਰੇ ਜਿਨ੍ਹਾਂ ਵਿੱਚੋਂ ਦੋ ਵਿਅਕਤੀ ਮੋਨੇ ਸਨ ਅਤੇ ਦੋ ਵਿਅਕਤੀਆਂ ਨੇ ਨਿਹੰਗ ਸਿੰਘਾਂ ਦਾ ਬਾਣਾ ਪਾਇਆ ਹੋਇਆ ਸੀ। ਉਸ ਨੂੰ ਆਵਾਜ਼ ਆਈ ਤਾਂ ਉਹ ਜਾਗ ਗਈ। ਉਸਨੇ ਦੱਸਿਆ ਕਿ ਫਿਰ ਉਕਤ ਵਿਅਕਤੀਆਂ ਵੱਲੋਂ ਤਲਵਾਰ ਉਸ ਦੀ ਗਰਦਨ ਉਤੇ ਰੱਖ ਕੇ ਉਸਦੀਆਂ ਬੱਕਰੀਆਂ ਆਪਣੀ ਕਾਰ ਵਿੱਚ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸਦੇ ਰੋਣ ਦੀ ਆਵਾਜ਼ ਸੁਣ ਕੇ ਉਸਦੇ ਗੁਆਂਢੀ ਉੱਠੇ ਤਾਂ ਉਨ੍ਹਾਂ ਦੇਖਿਆ ਕਿ ਉਕਤ ਵਿਅਕਤੀ ਤਲਵਾਰਾਂ ਲਹਿਰਾ ਰਹੇ ਸਨ ਅਤੇ ਉਸਦੀਆਂ ਬੱਕਰੀਆਂ ਚੋਰੀ ਕਰਕੇ ਲੈ ਗਏ। ਇਸ ਦੀ ਸੂਚਨਾ ਉਸਨੇ ਪਿੰਡ ਦੇ ਸਰਪੰਚ ਦਵਿੰਦਰ ਸਿੰਘ ਬੈਂਸ ਨੂੰ ਦਿੱਤੀ ਜਿਨ੍ਹਾਂ ਵੱਲੋਂ ਮੌਕੇ ਉਤੇ ਪਹੁੰਚ ਕੇ ਉਕਤ ਘਟਨਾ ਸਬੰਧੀ ਪੁਲਿਸ ਥਾਣਾ ਕੀਰਤਪੁਰ ਸਾਹਿਬ ਦੇ ਐਸਐਚਓ ਜਤਿਨ ਕਪੂਰ ਨੂੰ ਜਾਣੂ ਕਰਵਾਇਆ ਗਿਆ। ਸਰਪੰਚ ਦਵਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਉਕਤ ਬਜ਼ੁਰਗ ਔਰਤ ਰੇਸ਼ਮਾ ਦੇਵੀ ਜਿਸ ਦੇ ਦੋ ਧੀਆਂ ਸਨ ਉਨ੍ਹਾਂ ਦਾ ਵਿਆਹ ਕੀਤਾ ਜਾ ਚੁੱਕਾ ਹੈ ਤੇ ਉਕਤ ਬਜ਼ੁਰਗ ਔਰਤ ਦੇ ਘਰ ਵਿੱਚ ਕੋਈ ਵੀ ਮੈਂਬਰ ਨਹੀਂ ਹੈ ਤੇ ਘਰ ਵਿੱਚ ਇਕੱਲੀ ਰਹਿੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਬਜ਼ੁਰਗ ਔਰਤ ਆਪਣੀਆਂ ਬੱਕਰੀਆਂ ਪਾਲ ਕੇ ਆਪਣਾ ਗੁਜ਼ਾਰਾ ਕਰਦੀ ਹੈ ਪਰ ਬੀਤੀ ਰਾਤ ਅਣਪਛਾਤੇ ਲੋਕਾਂ ਵੱਲੋਂ ਉਸਦੀਆਂ ਚਾਰ ਬੱਕਰੀਆਂ ਚੋਰੀ ਕਰ ਲਈਆਂ ਗਈਆਂ, ਜਿਸ ਦੀ ਕੀਮਤ ਲਗਭਗ ਡੇਢ ਲੱਖ ਰੁਪਏ ਬਣਦੀ ਹੈ। ਉਨ੍ਹਾਂ ਮੰਗ ਕੀਤੀ ਕਿ ਉਕਤ ਬੱਕਰੀਆਂ ਦੀ ਚੋਰੀ ਕਰਨ ਵਾਲੇ ਲੋਕਾਂ ਨੂੰ ਪੁਲਿਸ ਤੁਰੰਤ ਗ੍ਰਿਫਤਾਰ ਕਰੇ ਅਤੇ ਇਸ ਬਜ਼ੁਰਗ ਔਰਤ ਨੂੰ ਇਨਸਾਫ ਦਵਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਬੀਤੀ ਰਾਤ ਇਹ ਘਟਨਾ ਵਾਪਰੀ ਹੈ ਇਸ ਨੂੰ ਲੈ ਕੇ ਪਿੰਡ ਨੱਕੀਆਂ ਦੇ ਲੋਕ ਸਹਿਮ ਦੇ ਮਾਹੌਲ ਹੇਠ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਤਰੀਕੇ ਨਾਲ ਸ਼ਰੇਆਮ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਕੇ ਹਥਿਆਰਾਂ ਦੀ ਨੋਕ ਉਤੇ ਲੁੱਟ ਖੋਹ ਜਾਂ ਚੋਰੀਆਂ ਹੋਣ ਲੱਗੀਆਂ ਤਾਂ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।