ਪੰਜਾਬ ਦਿੜ੍ਹਬਾ ਦੀ ਵਡਿਆਲਾ ਗਊਸ਼ਾਲਾ ਅੰਦਰ ਤੂੜੀ ਨੂੰ ਲੱਗੀ ਅੱਗ/ ਗਊਆਂ ਲਈ ਰੱਖੀ ਤੂੜੀ ਨੂੰ ਪਹੁੰਚਿਆ ਭਾਰੀ ਨੁਕਸਾਨ/ ਫਾਇਰ ਬ੍ਰਿਗੇਡ ਨੇ ਲੋਕਾਂ ਦੀ ਮਦਦ ਨਾਲ ਪਾਇਆ ਕਾਬੂ By admin - June 16, 2025 0 5 Facebook Twitter Pinterest WhatsApp ਸੰਗਰੂਰ ਅਧੀਨ ਆਉਂਦੇ ਦਿੜ੍ਹਬਾ ਦੀ ਵਡਿਆਲਾ ਗਊਸ਼ਾਲਾ ਅੰਦਰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਐ। ਇਹ ਅੱਗ ਗਊਸ਼ਾਲਾ ਅੰਦਰ ਪਸ਼ੂਆਂ ਲਈ ਰੱਖੀ ਤੂੜੀ ਨੂੰ ਲੱਗੀ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਲੋਕਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ। ਇਸ ਦੌਰਾਨ ਸਥਾਨਕ ਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਵੀ ਅੱਗ ਬੁਝਾਉਣ ਵਿਚ ਆਪਣਾ ਯੋਗਦਾਨ ਪਾਇਆ, ਜਿਸ ਕਾਰਨ ਅੱਗ ਤੇ ਸਮਾਂ ਰਹਿੰਦੇ ਕਾਬੂ ਪਾ ਲੈਣ ਕਾਰਨ ਵੱਡਾ ਹਾਦਸਾ ਟੱਲ ਗਿਆ ਐ। ਜਾਣਕਾਰੀ ਅਨੁਸਾਰ ਸ਼ੈੱਡ ਵਿਚ ਗਊਆਂ ਲਈ 800 ਟਰਾਲੀਆਂ ਤੂੜੀ ਸਟੋਰ ਕੀਤੀ ਹੋਈ ਸੀ। ਸੰਗਰੂਰ ਅਤੇ ਦਿੜ੍ਹਬਾ ਤੋਂ ਪਹੁੰਚੀਆਂ ਫਾਇਰ ਬ੍ਰਿਗੇਡ ਗੱਡੀਆਂ ਨੇ ਸਮਾਜ ਸੇਵੀ ਸੰਸਥਾਵਾਂ ਤੇ ਆਮ ਲੋਕਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ। ਅੱਗ ਲੱਗਣ ਦੀ ਵਜ੍ਹਾ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਐ।