ਪੰਜਾਬ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ’ਚ ਸ਼ਰੇਆਮ ਗੁੰਡਾਗਰਦੀ/ ਘਰ ਅੰਦਰ ਮੌਜੂਦ ਮਾਂ-ਧੀ ’ਤੇ ਤਿੱਖੇ ਹਥਿਆਰਾਂ ਨਾਲ ਹਮਲਾ/ਐਕਸਾਈਜ਼ ਵਿਭਾਗ ਦੇ ਬੰਦਿਆਂ ’ਤੇ ਲੱਗੇ ਹਮਲੇ ਦੇ ਇਲਜ਼ਾਮ By admin - June 15, 2025 0 9 Facebook Twitter Pinterest WhatsApp ਅੰਮ੍ਰਿਤਸਰ ਦੇ ਛੇਹਰਟਾ ਥਾਣੇ ਅਧੀਨ ਆਉਂਦੇ ਇਲਾਕੇ ਅੰਦਰ ਐਕਸਾਈਜ਼ ਵਿਭਾਗ ਦੇ ਬੰਦਿਆਂ ਤੇ ਪੁਲਿਸ ਦੀ ਹਾਜਰੀ ਵਿਚ ਇਕ ਘਰ ਅੰਦਰ ਦਾਖਲ ਹੋ ਕੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲੱਗੇ ਨੇ। ਪੀੜਤ ਧਿਰ ਦੇ ਦੱਸਣ ਮੁਤਾਬਕ ਘਟਨਾ ਵੇਲੇ ਘਰ ਅੰਦਰ ਮਾਂ-ਧੀ ਮੌਜੂਦ ਸਨ, ਜਿਨ੍ਹਾਂ ਨਾਲ 15 ਦੇ ਕਰੀਬ ਆਏ ਵਿਅਕਤੀਆਂ ਨੇ ਗਲਤ ਵਿਵਹਾਰ ਕੀਤਾ। ਇਸ ਹਮਲੇ ਵਿਚ ਇਕ ਲੜਕੀ ਸਮੇਤ ਦੋ ਜਣੇ ਜ਼ਖਮੀ ਨੇ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਪੀੜਤ ਧਿਰ ਦੇ ਬਿਆਨਾਂ ਦੇ ਆਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ। ਘਟਨਾ ਅੰਮ੍ਰਿਤਸਰ ਦੇ ਛੇਹਰਟਾ ਥਾਣੇ ਅਧੀਨ ਆਉਂਦੇ ਇਲਾਕੇ ਦੀ ਹੈ ਜਿੱਥੋਂ ਦੀ ਰਹਿਣ ਵਾਲੀ ਤਨਿਸ਼ਾ ਨਾਮ ਦੀ ਲੜਕੀ ਮੁਤਾਬਿਕ ਉਸਦੇ ਘਰ 15 ਦੇ ਕਰੀਬ ਅਕਸਾਇਜ ਦੇ ਵਿਅਕਤੀਆ ਵਲੋ ਹਮਲਾ ਘਰ ਸਾਨੂੰ ਜਖਮੀ ਕੀਤਾ ਗਿਆ ਹੈ ਜਿਸ ਸਬਂਧੀ ਅਸੀ ਪੁਲਿਸ ਪ੍ਰਸ਼ਾਸ਼ਨ ਨੂੰ ਸ਼ਿਕਾਇਤ ਦਰਜ ਕਰਵਾ ਇਨਸ਼ਾਫ ਦੀ ਮੰਗ ਕੀਤੀ ਹੈ। ਇਸ ਮੌਕੇ ਗੰਭੀਰ ਰੂਪ ਵਿਚ ਜਖਮੀ ਹੋਈ ਤਨਿਸ਼ਾ ਨੇ ਦਸਿਆ ਕੀ ਉਹ ਆਪਣੀ ਮਾਂ ਦੇ ਨਾਲ ਘਰ ਵਿਚ ਇਕੱਲੀ ਸੁਤੀ ਪਈ ਸੀ ਕਿ ਅਚਾਨਕ 15 ਤੋ 20 ਬੰਦੇ ਸਮੇਤ ਪੁਲੀਸ ਘਰ ਵਿਚ ਦਾਖਿਲ ਹੋ ਗਏ ਅਤੇ ਸਾਨੂੰ ਧਮਕਾਉਣ ਤੋ ਬਾਦ ਮੇਰੇ ਉਪਰ ਤਿੱਖੇ ਹਥਿਆਰ ਨਾਲ ਵਾਰ ਕਰ ਕੇ ਜਖਮੀ ਕੀਤਾ ਹੈ ਜਿਸਦੀ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਦੇਣ ਦਿੱਤੀ ਗਈ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਛੇਹਰਟਾ ਦੇ ਐਸਐਚਓ ਵਿਨੋਦ ਸ਼ਰਮਾ ਨੇ ਘਟਨਾ ਸਥਾਨ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਐ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।