ਪੰਜਾਬ ਅੰਮ੍ਰਿਤਸਰ ਪੁਲਿਸ ਵੱਲੋਂ ਫਾਇਰਿੰਗ ਮਾਮਲੇ ਦੇ ਦੋਸ਼ੀ ਕਾਬੂ/ ਥਾਣਾ ਕੰਟੋਨਮੈਂਟ ਦੀ ਪੁਲਿਸ ਨੇ ਚਾਰ ਜਣਿਆਂ ਨੂੰ ਕੀਤਾ ਗ੍ਰਿਫਤਾਰ/ ਵਾਰਦਾਤ ਸਮੇਂ ਵਰਤੇ ਪਿਸਤੋਲ ਵੀ ਕੀਤੇ ਬਰਾਮਦ By admin - June 15, 2025 0 6 Facebook Twitter Pinterest WhatsApp ਅੰਮ੍ਰਿਤਸਰ ਪੁਲਿਸ ਨੇ ਝਗੜੇ ਦੌਰਾਨ ਫਾਇਰਿੰਗ ਮਾਮਲੇ ਵਿਚ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਐ। ਪੁਲਿਸ ਨੇ ਮੁਲਜ਼ਮਾਂ ਤੋਂ ਘਟਨਾ ਵੇਲੇ ਵਰਤੇ ਗਏ ਪਿਸਟਲ ਵੀ ਬਰਾਮਦ ਕਰ ਲਏ ਨੇ। ਜਾਣਕਾਰੀ ਅਨੁਸਾਰ ਮਾਰਚ ਮਹੀਨੇ ਚ ਕਬੂਤਰਾਂ ਨੂੰ ਲੈ ਕੇ ਹੋਏ ਤਰਕਾਰ ਤੋਂ ਬਾਅਦ ਇਕ ਧਿਰ ਵੱਲੋਂ ਦੂਜੀ ਧਿਰ ਤੇ ਕਤਲ ਤੇ ਇਰਾਦੇ ਨਾਲ ਗੋਲੀਆਂ ਚਲਾ ਦਿੱਤੀਆਂ ਸੀ। ਪੁਲਿਸ ਨੇ ਇਸ ਮਾਮਲੇ ਵਿਚ ਚਾਰ ਜਣਿਆਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਸਾਹਿਲ ਉਰਫ ਸ਼ਾਲੂ ਨਾਮਕ ਅਤੇ ਅਨਮੋਲ ਨਾਮਕ ਨੌਜਵਾਨਾਂ ਨੇ ਕਬੂਤਰ ਰੱਖੇ ਹੋਏ ਸਨ ਅਤੇ ਦੋਨੇ ਹੀ ਇੱਕ ਦੂਸਰੇ ਦੇ ਕਬੂਤਰ ਫੜਨ ਵਿੱਚ ਲੱਗੇ ਰਹਿੰਦੇ ਸਨ। ਜਿਸ ਨੂੰ ਲੈ ਕੇ ਦੋਨਾਂ ਵਿਚਾਲੇ ਕਈ ਵਾਰ ਝਗੜਾ ਹੋਇਆ ਤੇ ਕਈ ਵਾਰ ਰਾਜੀਨਾਮਾ ਹੋਇਆ ਜਿਸ ਦੇ ਚਲਦੇ 12 ਮਾਰਚ 2025 ਨੂੰ ਕਰਨਜੀਤ ਸਿੰਘ ਉਰਫ ਕਰਨ ਡੀਆਰ ਵੱਲੋਂ ਹਰਪਾਲ ਸਿੰਘ ਨਾਮਕ ਨੌਜਵਾਨ ਦੇ ਉੱਪਰ ਕਤਲ ਦੀ ਨੀਅਤ ਨਾਲ ਗੋਲੀ ਚਲਾ ਕੇ ਉਸਨੂੰ ਜ਼ਖਮੀ ਕਰ ਦਿੱਤਾ ਜਿਸ ਸਬੰਧ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਹੁਣ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਏਸੀਪੀ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਹਰਪਾਲ ਸਿੰਘ ਨਾਮਕ ਨੌਜਵਾਨ ਨੇ ਪੁਲਿਸ ਨੂੰ ਬਿਆਨ ਦਿੱਤਾ ਸੀ ਕਿ ਅਨਮੋਲ ਦੀਪ ਸਿੰਘ ਅਤੇ ਸਾਹਿਲ ਉਰਫ ਸਾਲੂ ਕਬੂਤਰਬਾਜੀ ਕਰਦੇ ਹੋਏ ਰਣਜੀਤ ਰੱਖਦੇ ਸੀ ਅਤੇ ਅਨਮੋਲਦੀਪ ਸਿੰਘ ਦੇ ਸਾਥੀਆਂ ਵੱਲੋਂ ਸਾਹਿਲ ਉਰਫ ਸ਼ਾਲੂ ਅਤੇ ਉਸਨੂੰ ਗੁਮਾਲੇ ਨਜ਼ਦੀਕ ਰੋਕ ਕੇ ਝਗੜਾ ਕਰਨ ਲੱਗੇ ਅਤੇ ਉਹਨਾਂ ਤੇ ਗੋਲੀ ਚਲਾ ਦਿੱਤੀ ਜੋ ਗੋਲੀ ਹਰਪਾਲ ਸਿੰਘ ਦੇ ਲੱਗੀ ਅਤੇ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਹਰਪਾਲ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਕਰਨਜੀਤ ਸਿੰਘ ਉਰਫ ਕਰਨ ਰਣਜੀਤ ਸਿੰਘ ਉਰਫ ਬਲਵੰਤ ਸਿੰਘ ਉਰਫ ਸੋਢੀ ਅਤੇ ਅਨਮੋਲਦੀਪ ਸਿੰਘ ਉਰਫ ਪਾਨਾ ਨੂੰ ਇੱਕ ਪਿਸਤੋਲ ਬੱਤੀ ਬੋਰ ਅਤੇ ਤਿੰਨ ਰੋਂਦ 32 ਬੋਰ ਸਮੇਤ ਗ੍ਰਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਹਜੇ ਇਹਨਾਂ ਦਾ ਇੱਕ ਹੋਰ ਸਾਥੀ ਗ੍ਰਿਫਤਾਰ ਕਰਨਾ ਬਾਕੀ ਹੈ।