ਨਾਭਾ ਦੀ ਕਲਯੁਗੀ ਮਾਂ ਨੇ ਵੇਚੀ ਨਾਬਾਲਿਗ ਧੀ/ 3 ਲੱਖ ’ਚ ਰਾਜਸਥਾਨ ’ਚ ਵੇਚੀ 15 ਸਾਲਾ ਲੜਕੀ/ ਤਿਆਰ ਕਰਵਾਇਆ ਸੀ ਡੁਪਲੀਕੇਟ ਆਧਾਰ ਕਾਰਡ

0
6

ਨਾਭਾ ਬਲਾਕ ਦੇ ਪਿੰਡ ਛੰਨਾ ਨੱਥੂਵਾਲੀਆਂ ਵਿਖੇ ਇਕ ਕਲਯੁਗੀ ਮਾਂ ਵੱਲੋਂ ਨਾਬਾਲਿਗ ਧੀ ਦਾ ਸੌਦਾ ਕਰਨ ਦੀ ਸਨਸਨੀਖੇਜ ਖਬਰ ਸਾਹਮਣੇ ਆਈ ਐ। ਇੱਥੇ ਮਾਂ ਨੇ ਮਹਿਜ਼ 3 ਲੱਖ ਰੁਪਏ ਦੇ ਲਾਲਚ ਵਿਚ ਆਪਣੀ 15 ਸਾਲਾਂ ਨਾਬਾਲਿਗ ਧੀ ਨੂੰ ਰਾਜਸਥਾਨ ਨਾਲ ਸਬੰਧਤ ਵਿਅਕਤੀ ਨਾਲ ਵਿਆਹ ਦਿੱਤਾ ਐ। ਘਟਨਾ ਨਾਲ ਸਬੰਧਤ ਇਕ ਵੀਡੀਓ ਵੀ ਸਾਹਮਣੇ ਆਈ ਐ, ਜਿਸ ਵਿਚ ਮਾਂ 500-500 ਦੇ ਨੋਟ ਗਿਣਦੀ ਦਿਖਾਈ ਦੇ ਰਹੀ ਐ। ਉਧਰ ਪੁਲਿਸ ਨੇ ਬੱਚੀ ਦੀ ਦਾਦੀ ਦੇ ਬਿਆਨਾਂ ਤੇ ਕਾਰਵਾਈ ਕਰਦਿਆਂ ਲੜਕੀ ਨੂੰ ਰਾਜਸਥਾਨ ਤੋਂ ਛੁਡਵਾ ਲਿਆ ਐ। ਪੁਲਿਸ ਨੇ ਚੋਰ ਜਣਿਆਂ ਖਿਲਾਫ ਕੇਸ ਦਰਜ ਕੀਤਾ ਐ। ਪੁਲਿਸ ਨੇ ਲੜਕੀ ਦੀ ਮਂ ਕਿਰਨਜੀਤ ਕੌਰ ਤੇ ਨਾਨੀ ਗੁਰਮੀਤ ਕੌਰ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੜਕੀ ਦੀ ਦਾਦੀ ਚਰਨਜੀਤ ਕੌਰ ਨੇ ਦੱਸਿਆ ਕਿ ਮੈਂ ਇਸ ਨੂੰ ਬਚਪਨ ਤੋਂ ਪਾਲਿਆ ਹੈ ਕਿਉਂਕਿ ਇਸ ਦੀ ਮਾਂ ਇਸ ਨੂੰ ਛੱਡ ਕੇ ਚਲੀ ਗਈ ਸੀ ਅਤੇ ਕੁਝ ਸਮੇਂ ਬਾਅਦ ਹੀ ਇਹ ਹੁਣ ਵਾਪਸ ਆਈ ਸੀ ਅਤੇ ਇਸ ਵੱਲੋਂ ਆਪਣੀ ਬੱਚੀ ਨੂੰ ਵੇਚਣ ਦੇ ਲਈ ਅੰਜਾਮ ਦਿੱਤਾ ਅਤੇ ਆਪਣੇ ਬੱਚੇ ਨੂੰ 3 ਲੱਖ ਰੁਪਏ ਵਿੱਚ ਰਾਜਸਥਾਨ ਵੇਚ ਦਿੱਤਾ ਅਤੇ ਇਸ ਦਾ ਸੌਦਾ ਖੰਨਾ ਸ਼ਹਿਰ ਵਿੱਚ ਹੋਇਆ। ਚਰਨਜੀਤ ਕੌਰ ਨੇ ਮਾਮਲੇ ਦੀ ਤਹਿ ਤਕ ਜਾ ਕੇ ਸਾਰੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਨਾਭਾ ਦੀ ਡੀਐਸਪੀ ਮਨਦੀਪ ਕੌਰ ਚੀਮਾ ਨੇ ਦੱਸਿਆ ਕਿ ਨਾਬਾਲਗ ਲੜਕੀ ਦੀ ਦਾਦੀ ਵੱਲੋਂ ਲਿਖਤੀ ਕੰਪਲੇਂਟ ਦਿੱਤੀ ਸੀ ਜਿਸ ਤੋਂ ਬਾਅਦ ਅਸੀਂ ਬਰੀਕੀ ਨਾਲ ਛਾਣਬੀਣ ਕੀਤੀ ਅਤੇ ਪਤਾ ਚੱਲਿਆ ਕਿ ਕਲਯੁਗੀ ਮਾਂ ਨੇ ਆਪਣੀ ਹੀ ਧੀ ਅਤੇ ਨਾਨੀ ਵੱਲੋਂ ਰਾਜਸਥਾਨ ਵਿਖੇ ਵੇਚ ਦਿੱਤੀ ਅਤੇ ਇਹਨਾਂ ਵੱਲੋਂ ਪੈਸੇ ਵੀ ਲਏ ਗਏ। ਰਾਜਸਥਾਨ ਵਿੱਚ ਹੀ ਇਸ ਨਾਬਾਲਗ ਲੜਕੀ ਦਾ ਵਿਆਹ ਕਰਵਾ ਦਿੱਤਾ ਗਿਆ ਅਤੇ ਜਿਸ ਦੀ ਵੀਡੀਓ ਵੀ ਇੱਕ ਸਾਹਮਣੇ ਹੈ ਜਿਸ ਵਿੱਚ ਨਾਬਾਲਗ ਲੜਕੀ ਦੀ ਮਾਤਾ ਵੱਲੋਂ ਪੈਸੇ ਵੀ ਲੈ ਗਏ ਅਤੇ ਉਹ ਪੈਸੇ ਵੀ ਗਿਣ ਰਹੀ। ਪੁਲਿਸ ਵੱਲੋਂ ਹੁਣ ਨਾਬਾਲਗ ਲੜਕੀ ਨੂੰ ਰਾਜਸਥਾਨ ਤੋਂ ਛੁਡਵਾ ਕੇ ਲੜਕੀ ਦੇ ਮਾਮਿਆਂ ਦੇ ਹਵਾਲੇ ਕਰ ਦਿੱਤੀ ਗਈ। ਇਸ ਸਬੰਧੀ ਅਸੀਂ ਚਾਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਿਸ ਵਿੱਚ ਲੜਕੀ ਦੀ ਮਾਂ ਕਿਰਨਜੀਤ ਕੌਰ ਅਤੇ ਲੜਕੀ ਦੀ ਨਾਨੀ ਗੁਰਮੀਤ ਕੌਰ ਅਤੇ ਦੋ ਹੋਰ ਵਿਅਕਤੀ ਸ਼ਾਮਿਲ ਹਨ। ਇਹਨਾਂ ਦੇ ਵਿੱਚੋਂ ਅਸੀਂ ਲੜਕੀ ਦੀ ਮਾਂ ਅਤੇ ਨਾਨੀ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਇਸ ਸਬੰਧੀ ਅਸੀਂ ਲੜਕੀ ਦੀ ਦਾਦੀ ਦੇ ਬਿਆਨਾਂ ਦੇ ਅਧਾਰ ਤੇ ਬੀਐਨਐਸ ਦੀ ਧਾਰਾ 143 (1), 61 (2), 9, 10, 11 ਚਾਇਲਡ ਮੈਰਿਜ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

LEAVE A REPLY

Please enter your comment!
Please enter your name here