ਪੰਜਾਬ ਫਰੀਦਕੋਟ ’ਚ ਨਿਕਾਸੀ ਨਾਲੇ ਦੀ ਪੁਲੀ ਦਾ ਮੁੱਦਾ ਗਰਮਾਇਆ/ ਪ੍ਰਸ਼ਾਸਨ ਤੇ ਪਿੰਡ ਦੇ ਲੋਕ ਹੋਏ ਆਹਮੋ ਸਾਹਮਣੇ/ ਮਹਿਲਾ ਸਰਪੰਚ ਦੇ ਪਤੀ ’ਤੇ ਲੱਗੇ ਧੱਕੇਸ਼ਾਹੀ ਦੇ ਇਲਜ਼ਾਮ By admin - June 13, 2025 0 4 Facebook Twitter Pinterest WhatsApp ਫਰੀਦਕੋਟ ਦੇ ਪਿੰਡ ਮੋਰਾਂਵਾਲੀ ਵਿਚੋਂ ਲੰਘਦੀ ਸੜਕ ਤੇ ਬਣ ਰਹੇ ਨਿਕਾਲੀ ਨਾਲੇ ਦੀ ਪੁਲੀ ਦਾ ਮੁੱਦਾ ਗਰਮਾ ਗਿਆ ਐ। ਇਸ ਮੁੱਦੇ ਨੂੰ ਲੈ ਕੇ ਪ੍ਰਸ਼ਾਸਨ ਅਤੇ ਪਿੰਡ ਦੇ ਲੋਕ ਹੋਏ ਆਹਮੋ-ਸਾਹਮਣੇ ਹੋ ਗਏ ਨੇ। ਪਿੰਡ ਦੇ ਲੋਕਾਂ ਨੇ ਮਹਿਲਾ ਸਰਪੰਚ ਦੇ ਪਤੀ ਤੇ ਲਗਾਏ ਕਥਿਤ ਧੱਕੇਸਾਹੀ ਕਰਨ ਦੇ ਇਲਜ਼ਾਮ ਲਾਏ ਨੇ। ਇਸ ਦੌਰਾਨ ਕੁਝ ਪਰਿਵਾਰਾਂ ਵੱਲੋਂ ਇਸ ਕਾਰਵਾਈ ਦਾ ਵਿਰੋਧ ਕੀਤਾ। ਇਸੇ ਦੌਰਾਨ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਵਿਚਕਾਰ ਮਾਮੂਲੀ ਖਿੱਚਧੂਹ ਵੀ ਹੋਈ ਜਿਸ ਤੋਂ ਬਾਅਦ ਪੁਲਿਸ ਬਲ ਦੀ ਸਹਾਇਤਾ ਨਾਲ ਪ੍ਰਸ਼ਾਸਨ ਸੜਕ ਵਿਚਕਾਰ ਪੁਲੀ ਪਾਉਣ ਲਈ ਥਾਂ ਪੱਟਣ ਵਿਚ ਕਾਮਯਾਬ ਹੋ ਗਿਆ। ਇਸ ਮੌਕੇ ਜਿੱਥੇ ਇਕ ਧਿਰ ਨੇ ਪਿੰਡ ਦੀ ਔਰਤ ਸਰਪੰਚ ਦੇ ਪਤੀ ਤੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰੀ ਅਧਿਕਾਰੀਆਂ ਨਾਲ ਕਥਿਤ ਮਿਲ ਕੇ ਧੱਕੇਸਾਹੀ ਕਰਨ ਦੇ ਇਲਜਾਂਮ ਲਗਾਏ ਗਏ ਉਥੇ ਹੀ ਸਰਪੰਚ ਦੇ ਪਤੀ ਵੱਲੋਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਦੂਜੀ ਧਿਰ ਤੇ ਪੰਚਾਇਤੀ ਕੰਮ ਵਿਚ ਜਾਣਬੁੱਝ ਕੇ ਵਿਘਣ ਪਾਉਣ ਦੇ ਇਲਜਾਂਮ ਲਗਾਏ ਗਏ ਨੇ। ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਘਰ ਪਿੰਡ ਦੀ ਫਿਰਨੀ ਤੇ ਹੈ ਅਤੇ ਪਿੰਡ ਵਿਚੋਂ ਲੰਘਦੀ ਸੜਕ ਦੇ ਦੋਹੇਂ ਪਾਸੇ ਉਹਨਾਂ ਦੇ ਹੀ ਘਰ ਹਨ। ਉਹਨਾਂ ਦੱਸਿਆ ਕਿ ਪਿੰਡ ਦੀ ਔਰਤ ਸਰਪੰਚ ਦਾ ਪਤੀ ਧਕੇ ਨਾਲ ਉਹਨਾਂ ਦੇ ਘਰ ਦੇ ਸਾਹਮਣੇ ਕਥਿਤ ਨਜਾਇਜ ਤੌਰ ਤੇ ਨਿਕਾਸੀ ਨਾਲੇ ਦੀ ਪੁਲੀ ਪਵਾ ਰਿਹਾ ਜਿਸ ਦਾ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਅੱਜ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਉਹਨਾਂ ਨਾਲ ਕਥਿਤ ਧੱਕੇਸਾਹੀ ਕਰ ਇਹ ਪੁਲੀ ਪਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਜਗ੍ਹਾ ਤੇ ਪਹਿਲਾਂ ਉਹਨਾਂ ਨੇ ਆਪਸੀ ਰਜਾਮੰਦੀ ਨਾਲ ਹੀ ਨਿਕਾਸੀ ਨਾਲੇ ਦੇ ਪਾਣੀ ਦੇ ਨਿਕਾਸ਼ ਲਈ ਇਸੇ ਜਗ੍ਹਾਂ ਤੇ ਆਰਜੀ ਤੌਰ ਤੇ ਪਾਇਪ ਪਾਈ ਸੀ ਪਰ ਹੁਣ ਧੱਕੇ ਨਾਲ ਹੀ ਇਸ ਜਗ੍ਹਾ ਤੇ ਪੱਕੀ ਪੁਲੀ ਬਨਾਈ ਜਾ ਰਹੀ ਹੈ ਜਿਸ ਸੰਬੰਧੀ ਉਹਨਾਂ ਵੱਲੋਂ ਮਾਨਯੋਗ ਅਦਲਾਤ ਵਿਚ ਵੀ ਕੇਸ ਲਗਾਇਆ ਹੋਇਆ ਪਰ ਪ੍ਰਸ਼ਾਸਨ ਕੁਝ ਵੀ ਸੁਨਣ ਨੂੰ ਤਿਆਰ ਨਹੀਂ ਅਤੇ ਧੱਕੇਸਾਹੀ ਕਰ ਕੇ ਇਹ ਪੁਲੀ ਪਵਾਈ ਜਾ ਰਹੀ ਹੈ। ਇਸ ਸਬੰਧੀ ਜਦ ਮੌਕੇ ਤੇ ਮੌਜੂਦ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਨਾਲ ਗੱਲ ਕੀਤੀ ਗਈ ਤਾਂ ਉਹਨਾ ਕਿਹਾ ਕਿ ਇਸ ਜਗ੍ਹਾ ਤੇ ਪਹਿਲਾਂ ਤੋਂ ਹੀ ਨਿਕਾਸੀ ਨਾਲੇ ਦੀ ਪੁਲੀ ਬਣਾਈ ਹੋਈ ਸੀ ਜੋ ਕਿਸੇ ਕਾਰਨ ਕਰ ਕੇ ਟੁੱਟ ਗਈ ਸੀ ਅਤੇ ਹੁਣ ਸੜਕ ਦੀ ਨਵੀਂ ਉਸਾਰੀ ਹੋਣ ਦੇ ਚਲਦੇ ਉਹਨਾਂ ਵੱਲੋਂ ਨਵੀਂ ਪੁਲੀ ਬਣਾਈ ਜਾ ਰਹੀ ਹੈ ਜਿਸ ਦਾ ਇਸ ਪਰਿਵਾਰ ਵੱਲੋਂ ਵਿਰੋਧ ਕੀਤਾ ਜਾ ਰਿਹਾ। ਉਹਨਾ ਆਪਣੇ ਉਪਰ ਲੱਗੇ ਧੱਕੇਸਾਹੀ ਕਰਨ ਦੇ ਇਲਜਾਂਮਾਂ ਨੂੰ ਨਕਾਰਦਿਆ ਕਿਹਾ ਕਿ ਇਹ ਪਰਿਵਾਰ ਹਮੇਸ਼ਾ ਹੀ ਪੰਚਾਇਤ ਦੇ ਕੰਮ ਕਾਜ ਵਿਚਅੜਚਨ ਪੈਦਾ ਕਰਦਾ ਰਹਿੰਦਾ ਹੈ। ਇਸ ਮਾਮਲੇ ਬਾਰੇ ਗੱਲਬਾਤ ਕਰਦਿਆਂ ਡੀਐਸਪੀ ਫਰੀਦਕੋਟ ਤਰਲੋਚਣ ਸਿੰਘ ਨੇ ਦੱਸਿਆ ਕਿ ਇਹ ਪਿੰਡ ਦੇ ਨਿਕਾਸੀ ਨਾਲੇ ਦੀ ਪੁਲੀ ਪਾਉਣ ਦਾ ਮਾਮਲਾ ਸੀ ਜਿਸ ਨੂੰ ਸੁਲਝਾ ਲਿਆ ਗਿਆ ਹੈ। ਇਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਜਦੋਂ ਇੰਨਾਂ ਸਮਾਂ ਪੁਰਾਣਾਂ ਮਾਮਲਾ ਹੋਵੇ ਤਾਂ ਥੋੜਾ ਮੋਟਾ ਰੌਲਾ ਪੈਣਾਂ ਸੁਭਾਵਿਕ ਹੈ। ਉਹਨਾਂ ਕਿਹਾ ਕਿ ਪੁਲੀ ਪਾਉਣ ਲਈ ਜਗ੍ਹਾ ਬਣਾ ਦਿੱਤੀ ਗਈ ਹੈ ਅਤੇ ਸਥਿਤੀ ਇਸ ਵਕਤ ਕੰਟਰੋਲ ਵਿਚ ਹੈ।