ਮੋਹਾਲੀ ਪੁਲਿਸ ਵੱਲੋਂ ਲੁੱਟ-ਖੋਹ ਗਰੋਹ ਦਾ ਪਰਦਾਫਾਸ਼/ ਮੋਟਰ ਸਾਈਕਲ, 11 ਮੋਬਾਈਲ, ਦੋ ਚਾਕੂਆਂ ਸਮੇਤ 5 ਗ੍ਰਿਫਤਾਰ

0
9

ਮੋਹਾਲੀ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਐ। ਥਾਣਾ ਬਲੌਂਗੀ ਦੀ ਪੁਲਿਸ ਨੇ 4 ਜਣਿਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਚੋਰੀਸ਼ੁਦਾ ਮੋਟਰ ਸਾਈਕਲ, 11 ਮੋਬਾਈਲ ਫੋਨ ਅਤੇ ਦੋ ਚਾਕੂ ਬਰਾਮਦ ਕੀਤੇ ਨੇ। ਪੁਲਿਸ ਨੇ ਇਹ ਕਾਰਵਾਈ ਮੁਖਬਰ ਦੀ ਇਤਲਾਹ ਤੇ ਕੀਤੀ ਐ। ਫੜੇ ਗਏ ਮੁਲਜਮਾਂ ਦੀ ਉਮਰ 20 ਤੋਂ 25 ਸਾਲ ਦੱਸੀ ਜਾ ਰਹੀ ਐ ਜੋ ਟਰਾਈਸਿਟੀ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਲਈ ਸਰਗਰਮ ਸਨ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਕਰਨ ਸੰਧੂ ਨੇ ਦੱਸਿਆ ਕਿ ਪੁਲਿਸ ਨੂੰ ਮੁਖਵਰ ਖਾਸ ਨੇ ਇਕ ਸੂਚਨਾ ਦਿੱਤੀ ਸੀ ਜਿਸ ਤੇ ਉਹਨਾਂ ਨੇ ਪਹਿਲਾਂ ਇੱਕ ਸਨੈਚਰ ਨੂੰ ਪਕੜਿਆ ਅਤੇ ਪੁੱਛਗਿੱਛ ਵਿੱਚ ਹੋਰ ਤਿੰਨ ਨਾਮ ਸਾਹਮਣੇ ਆਏ ਹੁਣ ਚਾਰਾਂ ਸਨੈਚਰਾਂ ਨੂੰ ਗਿਰਫਤਾਰ ਕਰਕੇ ਕੋਰਟ ਵਿੱਚ ਪੇਸ਼ ਕਰ ਪੁਲਿਸ ਰਿਮਾਂਡ ਲਿਆ ਜਾਊਗਾ ਤਾਂ ਜੋ ਇਹਨਾਂ ਤੋਂ ਪੁੱਛ ਕੇ ਹੋਰ ਕਿੰਨੀ ਜਗ੍ਹਾ ਇਹਨਾਂ ਨੇ ਸਨੈਚ ਕੀਤਾ ਹੈ ਜਾਂ ਕਿੰਨੀ ਜਗ੍ਹਾ ਹੋਰ ਵਹੀਕਲ ਚੋਰੀ ਕੀਤੇ ਹਨ ਉਸ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਫਿਰ ਲਾਲ ਇਹਨਾਂ ਕੋਲੋਂ 11 ਚੋਰੀ ਦੇ ਮੋਬਾਈਲ ਇਕ ਚੋਰੀ ਕੀਤਾ ਮੋਟਰਸਾਈਕਲ ਤੇ ਦੋ ਚਾਕੂ ਬਰਾਮਦ ਕੀਤੇ ਗਏ ਇਹਨਾਂ ਦੀ ਉਮਰ 20 ਤੋਂ 25 ਸਾਲ ਦੱਸੀ ਜਾ ਰਹੀ ਹੈ ਅਤੇ ਇਹਨਾਂ ਵਿੱਚੋਂ ਇੱਕ ਤੇ ਪਹਿਲਾਂ ਵੀ ਮੁਕਦਮੇ ਦਰਜ ਹਨ।

LEAVE A REPLY

Please enter your comment!
Please enter your name here