ਮਨੋਰੰਜਨ ਕਾਲੀਆਂ ਨੇ ਵਿਜੈ ਰੁਪਾਨੀ ਦੀ ਮੌਤ ’ਤੇ ਪ੍ਰਗਟਾਇਆ ਦੁੱਖ/ ਵਿਜੈ ਰੁਪਾਨੀ ਦੀ ਲੁਧਿਆਣਾ ਫੇਰੀ ਨੂੰ ਕੀਤਾ ਯਾਦ/ ਹਾਦਸੇ ਦੌਰਾਨ ਮਾਰੇ ਗਏ ਸਾਰੇ ਯਾਤਰੂਆਂ ਨੂੰ ਦਿੱਤੀ ਸ਼ਰਧਾਂਜਲੀ

0
7

ਸੀਨੀਅਰ ਭਾਜਪਾ ਆਗੂ ਮਨੋਰੰਜਨ ਕਾਲੀਆਂ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੁਪਾਨੀ ਦੇ ਚਲਾਣੇ ਦੇ ਦੁੱਖ ਜਾਹਰ ਕੀਤਾ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਮਨੋਰੰਜਨ ਕਾਲੀਆਂ ਨੇ ਕਿਹਾ ਕਿ ਵਿਜੈ ਰੁਪਾਨੀ ਦੀ ਮੌਤ ਨਾਲ ਭਾਜਪਾ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਵਿਜੇ ਰੁਪਾਨੀ ਦੀ ਪੰਜਾਬ ਫੇਰੀ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਵਿਜੇ ਰੁਪਾਨੀ ਨੇ ਕੁੱਝ ਦਿਨ ਪਹਿਲਾਂ ਲੁਧਿਆਣਾ ਜ਼ਿਮਨੀ ਚੋਣ ਦੀ ਕੰਪੇਨ ਵਿਚ ਹਿੱਸਾ ਲਿਆ ਸੀ ਅਤੇ ਉਨ੍ਹਾਂ ਨੇ ਪੰਜਾਬ ਲੀਡਰਸ਼ਿਪ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਵਿਜੇ ਰੁਪਾਨੀ ਸਾਡੇ ਵਿਚ ਨਹੀਂ ਰਹੇ। ਇਸੇ ਦੌਰਾਨ ਉਨ੍ਹਾਂ ਨੇ ਜਹਾਜ ਹਾਦਸੇ ਵਿਚ ਜਾਨਾਂ ਗੁਆਉਣ ਵਾਲੇ ਯਾਤਰੀਆਂ ਨੂੰ ਵੀ ਸ਼ਰਧਾਜਲੀ ਦਿੱਤੀ। ਉਨ੍ਹਾਂ ਕਿਹਾ ਕਿ ਵਿਜੇ ਰੁਪਾਨੀ ਦੀਆਂ ਦੋ ਧੀਆਂ ਅਮਰੀਕਾ ਵਿਚ ਨੇ ਅਤੇ ਪਤਨੀ ਵੀ ਅਮਰੀਕਾ ਗਈ ਹੋਈ ਐ। ਉਨ੍ਹਾਂ ਨੇ ਇਗਲੈਂਡ ਤੋਂ ਬਾਅਦ ਅਮਰੀਕਾ ਵਿਚ ਪਰਿਵਾਰ ਕੋਲ ਜਾਣਾ ਸੀ ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜੂਰ ਸੀ ਅਤੇ ਉਨ੍ਹਾਂ ਦੀ ਇਸ ਹਾਦਸੇ ਵਿਚ ਜਾਨ ਚਲੇ ਗਏ ਐ।

LEAVE A REPLY

Please enter your comment!
Please enter your name here