ਪੰਜਾਬ ਫਿਰੋਜ਼ਪੁਰ ’ਚ ਪ੍ਰੇਮ ਵਿਆਹ ਕਰਵਾਉਣ ਵਾਲਾ ਨੌਜਵਾਨ ਲਾਪਤਾ/ ਨਵ-ਵਿਆਹੁਤਾ ਨੇ ਪੇਕਾ ਪਰਿਵਾਰ ਤੇ ਲਾਏ ਅਗਵਾ ਦੇ ਇਲਜ਼ਾਮ/ ਪੁਲਿਸ ਨੇ ਪੀੜਤ ਧਿਰ ਦੇ ਬਿਆਨਾਂ ਤੇ ਜਾਂਚ ਕੀਤੀ ਸ਼ੁਰੂ By admin - June 12, 2025 0 11 Facebook Twitter Pinterest WhatsApp ਫਿਰੋਜਪੁਰ ਦੇ ਪਿੰਡ ਦੁਲਚੀ ਵਾਸੀ ਲੜਕੀ ਨੇ ਆਪਣੇ ਪੇਕਾ ਪਰਿਵਾਰ ਤੇ ਉਸਦੇ ਘਰ ਵਾਲੇ ਨੂੰ ਅਗਵਾ ਕਰਨ ਦੇ ਇਲਜਾਮ ਲਾਏ ਨੇ। ਵੀਰਪਾਲ ਕੌਰ ਨਾਮ ਦੇ ਇਸ ਲੜਕੀ ਦੇ ਦੱਸਣ ਮੁਤਾਬਕ ਉਸ ਨੇ ਲਵਪ੍ਰੀਤ ਸਿੰਘ ਨਾਮ ਦੇ ਨੌਜਵਾਨ ਨਾਲ ਪੇਕਿਆਂ ਦੀ ਮਰਜ਼ੀ ਤੋਂ ਉਲਟ ਪ੍ਰੇਮ ਵਿਆਹ ਕਰਵਾਇਆ ਸੀ। ਵਿਆਹ ਤੋਂ ਚਾਰ ਦਿਨ ਬਾਅਦ ਉਸ ਦੇ ਪੇਕੇ ਪਰਿਵਾਰ ਨੇ ਉਸ ਦੇ ਪਤੀ ਨੂੰ ਅਗਵਾ ਕਰ ਲਿਆ ਐ। ਪੀੜਤਾਂ ਨੇ ਆਪਣੇ ਮਾਮੇ ਦੇ ਮੁੰਡੇ ਤੇ ਸ਼ੱਕ ਜਾਹਰ ਕਰਦਿਆਂ ਕਾਰਵਾਈ ਦੀ ਮੰਗ ਕੀਤੀ ਐ। ਉਧਰ ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵੀਰਪਾਲ ਕੌਰ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਉਸਦਾ ਲਵਪ੍ਰੀਤ ਵਾਸੀ ਪਿੰਡ ਦੁਲਚੀ ਕੇ ਨਾਲ ਜਾਣ-ਪਛਾਣ ਹੋਈ ਸੀ ਅਤੇ ਉਹ ਦੋਵੇਂ ਜਣੇ ਵਿਆਹ ਲਈ ਰਾਜ਼ੀ ਹੋ ਗਏ। ਉਸਨੇ ਲਵਪ੍ਰੀਤ ਨਾਲ ਵਿਆਹ ਕਰਵਾਉਣ ਸਬੰਧੀ ਆਪਣੇ ਮਾਪਿਆਂ ਨਾਲ ਗੱਲ ਕੀਤੀ ਪਰ ਉਹ ਰਾਜੀ ਨਾ ਹੋਏ ਜਿਸ ਉਪਰੰਤ 4 ਦਿਨ ਪਹਿਲਾਂ ਉਨ੍ਹਾਂ ਨੇ ਮੰਦਰ ਚ ਵਿਆਹ ਕਰਵਾ ਲਿਆ। ਜਿਸ ਉਪਰੰਤ ਉਸਦੇ ਪੇਕੇ ਵੀ ਰਾਜੀ ਹੋ ਗਏ ਪਰ ਅੱਜ ਸ਼ਾਮ ਕਰੀਬ 7 ਵਜੇ ਉਸ ਨੂੰ ਪਤਾ ਲੱਗਾ ਕਿ ਲਵਪ੍ਰੀਤ ਨੂੰ ਉਸਦੇ ਪੇਕਿਆਂ ਨੇ ਅਗਵਾ ਕਰ ਲਿਆ ਹੈ। ਲੜਕੀ ਨੇ ਦੱਸਿਆ ਕਿ ਉਸਦੇ ਮਾਮੇ ਦੇ ਮੁੰਡੇ ਚੀਮੇ ਅਤੇ ਇਕ ਹੋਰ ਲੜਕੇ ਨੇ ਉਸਨੂੰ ਅਗਵਾ ਕਰਕੇ ਲੈ ਗਏ ਹਨ। ਜਿਵੇਂ ਹੀ ਇਸ ਸਬੰਧੀ ਉਸ ਨੂੰ ਪਤਾ ਲੱਗਾ ਤਾਂ ਪੁਲਿਸ ਆਨਲਾਈਨ ਪੋਰਟਲ ਤੇ ਲਵਪ੍ਰੀਤ ਦੇ ਅਗਵਾ ਦੀ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਗਈ। ਵੀਰਪਾਲ ਨੇ ਮੰਗ ਕੀਤੀ ਕਿ ਉਸਦੇ ਪਤੀ ਦੀ ਭਾਲ ਕੀਤੀ ਜਾਵੇ ਅਤੇ ਅਗਵਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਤਫਤੀਸ਼ੀ ਏ ਐੱਸਆਈ ਅਯੂਬ ਮਸੀਹ ਨੇ ਦੱਸਿਆ ਕਿ ਲੜਕੀ ਵੀਰਪਾਲ ਨਾਲ ਗੱਲ ਹੋਈ ਹੈ ਉਸਨੇ ਦੱਸਿਆ ਕਿ ਉਸਦਾ ਪਤੀ ਲਵਪ੍ਰੀਤ ਹੁਣ ਘਰ ਆ ਗਿਆ ਹੈ ਅਤੇ ਕੱਲ ਸਵੇਰੇ 10 ਵਜੇ ਆਵਦੇ ਬਿਆਨ ਦੇਣਗੇ, ਅਤੇ ਲੜਕੀ ਦੇ ਬਿਆਨਾਂ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ