ਪੰਜਾਬ ਸੰਗਰੂਰ ’ਚ ਗੁਰੂ ਘਰ ਦੇ ਗ੍ਰੰਥੀ ਵੱਲੋਂ ਨਸ਼ੇ ਵੇਚਣ ਦਾ ਪਰਦਾਫਾਸ਼/ ਪ੍ਰਬੰਧਕਾਂ ਨੇ ਗ੍ਰੰਥੀ ਸਿੰਘ ਨੂੰ ਫੜ ਕੇ ਕੀਤਾ ਪੁਲਿਸ ਹਵਾਲੇ By admin - June 12, 2025 0 9 Facebook Twitter Pinterest WhatsApp ਸੰਗਰੂਰ ਅਧੀਨ ਆਉਂਦੇ ਦਿੜ੍ਹਬਾ ਦੇ ਇਕ ਗੁਰਦੁਆਰਾ ਸਾਹਿਬ ਵਿਖੇ ਹੈੱਡ ਗ੍ਰੰਥੀ ਦੀ ਸੇਵਾ ਨਿਭਾਅ ਰਹੇ ਸਖਸ਼ ਵੱਲੋਂ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਲ ਹੋਣ ਦੀ ਖਬਰ ਸਾਹਮਣੇ ਆਈ ਐ। ਗ੍ਰੰਥੀ ਸਿੰਘ ਦੀ ਪਛਾਣ ਪ੍ਰਗਟ ਸਿੰਘ ਵਜੋਂ ਹੋਈ ਐ ਜੋ ਬਾਬਾ ਜੀਵਨ ਸਿੰਘ ਗੁਰੂ ਘਰ ਵਿਖੇ ਹੈੱਡ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾਅ ਰਿਹਾ ਸੀ। ਇਸ ਦੇ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਲ ਹੋਣ ਦਾ ਖੁਲਾਸਾ ਇਕ ਫੋਨ ਕਾਲ ਰਾਹੀਂ ਹੋਇਆ ਐ, ਜਿਸ ਵਿਚ ਉਸ ਨੇ ਚਿੱਟਾ ਵੇਚਣ ਵਾਲੇ ਵਿਅਕਤੀ ਤੋਂ ਨਸ਼ਾ ਮੰਗਿਆ ਸੀ। ਇਸ ਘਟਨਾ ਤੋਂ ਬਾਅਦ ਸੰਗਤ ਵਿਚ ਗੁੱਸਾ ਪਾਇਆ ਜਾ ਰਿਹਾ ਐ। ਉਧਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਗ੍ਰੰਥੀ ਸਿੰਘ ਨੂੰ ਬਰਖਾਸਤ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ ਐ। ਬਾਬਾ ਜੀਵਨ ਸਿੰਘ ਗੁਰੂਘਰ ਦੀ ਕਮੇਟੀ ਆਗੂਆਂ ਵੱਲੋਂ ਵੀ ਕਿਹਾ ਗਿਆ ਕਿ ਇਸ ਗ੍ਰੰਥੀ ਸਿੰਘ ਨੂੰ ਤਕਰੀਬਨ 2 ਮਹੀਨੇ ਪਹਿਲਾਂ ਰੱਖਿਆ ਸੀ ਪਰ ਨਹੀਂ ਪਤਾ ਸੀ ਕਿ ਇਹ ਨਸ਼ਾ ਵੇਚਦਾ ਹੈ ਇਸ ਉਪਰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਧਰ ਲੋਕਾਂ ਗੁੱਸੇ ਵਿੱਚ ਆਏ ਲੋਕਾਂ ਨੇ ਦਿੜ੍ਹਬਾ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਅਸੀਂ ਸਬੂਤਾਂ ਸਮੇਤ ਇਸ ਬੰਦੇ ਨੂੰ ਫ਼ੜਾ ਦਿੱਤਾ ਜਿਸ ਵੱਲੋਂ ਖੁਦ ਮੰਨਿਆ ਜਾ ਰਿਹਾ ਕਿ ਉਹ ਚਿੱਟਾ ਵੇਚਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਦੋਸ਼ੀ ਖਿਲਾਫ ਮਿਸਾਲੀ ਕਾਰਵਾਈ ਦੀ ਮੰਗ ਕੀਤੀ ਐ।