ਆਪ ਆਗੂ ਬਲਤੇਜ ਪੰਨੂ ਦਾ ਰਾਜਾ ਵੜਿੰਗ ’ਤੇ ਸ਼ਬਦੀ ਹਮਲਾ/ ਪੰਜਾਬ ਅੰਦਰ ਅਫੀਮ ਦੀ ਖੇਤੀ ਬਾਰੇ ਦਿੱਤੇ ਬਿਆਨ ’ਤੇ ਚੁੱਕੇ ਸਵਾਲ/ ਕਿਹਾ, ਰਾਜਾ ਵੜਿੰਗ ਪੰਜਾਬ ਅੰਦਰ ਨਸ਼ੇ ਜਾਰੀ ਕਿਉਂ ਰੱਖਣਾ ਚਾਹੁੰਦੀ ਐ

0
9

ਪੰਜਾਬ ਅੰਦਰ ਅਫੀਮ ਦੀ ਖੇਤੀ ਦੇ ਮੁੱਦੇ ਤੇ ਸਿਆਸੀ ਬਿਆਨਬਾਜ਼ੀਆਂ ਦਾ ਦੌਰ ਸ਼ੁਰੂ ਹੋ ਗਿਆ ਐ। ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਬਲਤੇਜ ਪੰਨੂ ਨੇ ਇਸ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਘੇਰਿਆ ਐ। ਰਾਜਾ ਵੜਿੰਗ ਦੇ ਬਿਆਨ ਦਾ ਹਵਾਲਾ ਦਿੰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਨਸ਼ਿਆਂ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਐ ਪਰ ਦੂਜੇ ਪਾਸੇ ਕਾਂਗਰਸੀ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਅੰਦਰ ਅਫੀਮ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਦੀਆਂ ਗੱਲਾਂ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਕਾਂਗਰਸੀ ਆਗੂ ਪੰਜਾਬ ਅੰਦਰ ਨਸ਼ੇ ਜਾਰੀ ਰੱਖਣ ਨੂੰ ਪਹਿਲ ਕਿਉਂ ਦੇ ਰਹੇ ਨੇ।  ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਪਛਾਣ ਚੰਗੇ ਖਾਣ-ਪਾਣ ਤੇ ਚੰਗੀ ਸਿਹਤ ਲਈ ਹੁੰਦੀ ਸੀ ਪਰ ਰਵਾਇਤੀ ਪਾਰਟੀਆਂ ਦੀਆਂ ਗਲਤੀਆਂ ਕਾਰਨ ਪੰਜਾਬੀਆਂ ਸਿਰ ਨਸ਼ਈ ਹੋਣ ਦਾ ਠੱਪਾ ਲੱਗ ਗਿਆ ਐ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਨੂੰ ਨਸ਼ਿਆਂ ਦੇ ਖਾਤਮੇ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ ਨਾ ਕਿ ਇਕ ਨਸ਼ਾ ਬੰਦ ਕਰ ਕੇ ਦੂਜੇ ਨੂੰ ਚਲਾਉਣ ਦੀ ਹੱਲਾਸ਼ੇਰੀ ਨਹੀਂ ਦੇਣੀ ਚਾਹੀਦੀ।

LEAVE A REPLY

Please enter your comment!
Please enter your name here