ਪੰਜਾਬ ਸਮਰਾਲਾ ਸ਼ਹਿਰ ਅੰਦਰ ਚੋਰਾਂ ਦੀ ਸਰਗਰਮੀ ਤੋਂ ਲੋਕ ਪ੍ਰੇਸ਼ਾਨ/ ਉਪਰ-ਥੱਲੇ ਹੋ ਰਹੀਆਂ ਘਟਨਾਵਾਂ ਕਾਰਨ ਦਹਿਸ਼ਤ ਦਾ ਮਾਹੌਲ/ ਥਾਣੇ ਦੇ ਚੱਕਰ ਕੱਟ ਰਹੇ ਲੋਕ, ਪੁਲਿਸ ਨੇ ਛੇਤੀ ਕਾਰਵਾਈ ਦਾ ਦਿੱਤਾ ਭਰੋਸਾ By admin - June 12, 2025 0 10 Facebook Twitter Pinterest WhatsApp ਸਮਰਾਲਾ ਸ਼ਹਿਰ ਅੰਦਰ ਚੋਰੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨਾਲ ਲੋਕਾਂ ਦੇ ਨੱਕ ਵਿਚ ਦੰਮ ਕਰ ਰੱਖਿਆ ਐ। ਆਲਮ ਇਹ ਐ ਕਿ ਪੁਲਿਸ ਅਜੇ ਪਹਿਲੀ ਵਾਪਰੀ ਘਟਨਾ ਨੂੰ ਸੁਲਝਾਉਣ ਲਈ ਕੋਸ਼ਿਸ਼ਾਂ ਹੀ ਕਰ ਰਹੀ ਹੁੰਦੀ ਐ ਕਿ ਅੱਗੇ ਹੋਰ ਘਟਨਾ ਵਾਪਰ ਜਾਂਦੀ ਐ। ਉਧਰ ਲੋਕ ਪੁਲਿਸ ਥਾਣੇ ਦੇ ਚੱਕਰ ਕੱਟ ਕੱਟ ਕੇ ਅੱਕ ਚੁੱਕੇ ਨੇ। ਲੋਕਾਂ ਨੇ ਸਥਾਨਕ ਪੁਲਿਸ ਖਿਲਾਫ ਗੁੱਸਾ ਜਾਹਰ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਚੋਰਾਂ ਖਿਲਾਫ ਕਾਰਵਾਈ ਵਿਚ ਨਾਕਾਮ ਰਿਹਾ ਐ, ਜਿਸ ਕਾਰਨ ਚੋਰਾਂ ਦੇ ਹੌਂਸਲੇ ਲਗਾਤਾਰ ਬੁਲੰਦ ਹੋ ਰਹੇ ਨੇ। ਉਧਰ ਪੁਲਿਸ ਨੇ ਚੋਰੀ ਦੀਆਂ ਘਟਨਾਵਾਂ ਨੂੰ ਛੇਤੀ ਠੱਲ੍ਹ ਪਾਉਣ ਦਾ ਭਰੋਸਾ ਦਿੱਤਾ ਐ। ਇਸ ਸਬੰਧੀ ਪੁੱਛੇ ਜਾਣ ਤੇ ਸਮਰਾਲਾ ਥਾਣੇ ਦੇ ਐਸਐਚਓ ਨਿਤੀਸ਼ ਚੌਧਰੀ ਨੇ ਕਿਹਾ ਕਿ ਪੁਲਿਸ ਵੱਲੋਂ ਨਾਕੇਬੰਦੀ ਵਧਾਈ ਗਈ ਐ ਅਤੇ ਚੋਰੀ ਦੇ ਕੁੱਝ ਮਾਮਲਿਆਂ ਵਿਚ ਲੀਡ ਵੀ ਮਿਲੀ ਐ, ਜਿਸ ਉਪਰ ਕੰਮ ਕੀਤਾ ਜਾ ਰਿਹਾ ਐ ਅਤੇ ਛੇਤੀ ਹੀ ਚੋਰੀਆਂ ਦੀ ਵਾਰਦਾਤਾਂ ਨੂੰ ਠੱਲ੍ਹ ਪਾਈ ਜਾਵੇਗੀ।