ਪੰਜਾਬ ’ਚ ਝੋਨੇ ਦੀ ਲੁਆਈ ਨੇ ਫੜਿਆ ਜ਼ੋਰ/ ਅੱਤਾਂ ਦੀ ਗਰਮੀ ਦੇ ਬਾਵਜੂਦ ਖੇਤਾਂ ’ਚ ਡੱਟੇ ਕਿਸਾਨ ਤੇ ਮਜ਼ਦੂਰ/ ਕਿਸਾਨਾਂ ਨੇ ਸਾਂਝਾ ਕੀਤੇ ਗਰਮੀ ਮਹਿਸੂਸ ਨਾ ਹੋਣ ਦੇ ਗੁਰ

0
12

ਅੰਤਾਂ ਦੀ ਪੈ ਰਹੀ ਗਰਮੀ ਦਰਮਿਆਨ ਜਿੱਥੇ ਆਮ ਲੋਕ ਘਰਾਂ ਅੰਦਰ ਵੜੇ ਰਹਿਣ ਲਈ ਮਜਬੂਰ ਨੇ ਉੱਥੇ ਹੀ ਝੋਨੇ ਦੀ ਲੁਆਈ ਵਿਚ ਲੱਗੇ ਮਜਦੂਰ ਤੇ ਕਿਸਾਨ ਤਪਦੀ ਦੁਪਹਿਰੇ ਖੇਤਾਂ ਵਿਚ ਕੰਮ ਕਰਦੇ ਦਿਖਾਈ ਦੇ ਰਹੇ ਨੇ। ਅਜਿਹਾ ਹੀ ਨਜ਼ਾਰਾ ਸੰਗਰੂਰ ਵਿਖੇ ਵੇਖਣ ਨੂੰ ਮਿਲਿਆ ਐ। ਇਸ ਸਬੰਧੀ ਪੁੱਛੇ ਜਾਣ ਤੇ ਕਿਸਾਨਾਂ ਨੇ ਕਿਹਾ ਕਿ ਸਾਡਾ ਇਹ ਕਿੱਤਾ ਐ ਅਤੇ ਕੰਮ ਵਿਚ ਗਰਮੀ-ਸਰਦੀ ਨਹੀਂ ਵੇਖੀ ਜਾਂਦੀ। ਕਿਸਾਨਾਂ ਨੇ ਕਿਹਾ ਕਿ ਭਾਵੇਂ ਤਾਪਮਾਨ 46 ਡਿਗਰੀ ਨੂੰ ਪਾਰ ਕਰ ਗਿਆ ਐ ਪਰ ਅਸੀਂ ਕੀਰਤੀ ਲੋਕ ਹਾਂ ਅਤੇ ਸਾਨੂੰ ਮੌਸਮੀ ਗੜਬੜੀਆਂ ਦੌਰਾਨ ਵੀ ਸਰਗਰਮ ਰਹਿਣਾ ਪੈਂਦਾ ਐ। ਇਸੇ ਤਰ੍ਹਾਂ ਝੋਨੇ ਦੀ ਲੁਆਈ ਕਰ ਰਹੇ ਪ੍ਰਵਾਸੀ ਮਜਦੂਰ ਵੀ ਖੇਤਾਂ ਵਿਚ ਲਗਾਤਾਰ ਕੰਮ ਕਰਦੇ ਦਿਖਾਈ ਦੇ ਰਹੇ ਨੇ। ਕਿਸਾਨਾਂ ਨੇ ਕਿਹਾ ਕਿ ਆਪਣੀਆਂ ਜ਼ਮੀਨਾਂ ਥੋੜੀਆਂ ਹੋਣ ਕਾਰਨ ਉਨ੍ਹਾਂ ਨੂੰ ਜ਼ਮੀਨਾਂ ਠੇਕੇ ਤੇ ਲੈਣ ਲਈ ਮਜਬੂਰ ਹੋਣਾ ਪੈਂਦਾ ਐ ਪਰ ਅਜੋਕੇ ਸਮੇਂ ਠੇਕੇ ਦੀਆਂ ਵਧੀਆਂ ਕੀਮਤਾਂ ਨੇ ਕੰਮ ਹੋਰ ਔਖਾ ਕਰ ਦਿੱਤਾ ਐ। ਉਨ੍ਹਾਂ ਕਿਹਾ ਕਿ ਖੇਤੀ ਦਾ ਕੰਮ ਔਖਾ ਹੋਣ ਦੇ ਨਾਲ ਨਾਲ ਘੱਟ ਕਮਾਈ ਵਾਲਾ ਬਣਦਾ ਜਾ ਰਿਹਾ ਐ, ਜਿਸ ਕਾਰਨ ਨਵੀਂ ਪੀੜ੍ਹੀ ਖੇਤੀ ਦੀ ਥਾਂ ਛੋਟੀ ਮੋਟੀ ਨੌਕਰੀ ਨੂੰ ਪਹਿਲ ਦਿੰਦੀ ਐ ਪਰ ਪੁਰਾਣੀ ਪੀੜ੍ਹੀ ਦੇ ਲੋਕ ਖੇਤੀ ਨੂੰ ਹੀ ਤਰਜੀਹ ਦਿੰਦੇ ਨੇ, ਜਿਸ ਦੀ ਬਦੌਲਤ ਅੱਜ ਵੀ ਵੱਡੀ ਗਿਣਤੀ ਲੋਕ ਖੇਤੀ ਦੇ ਧੰਦੇ ਨਾਲ ਜੁੜੇ ਹੋਏ ਨੇ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਕੋਲ ਕਰਨ ਲਈ ਹੋਰ ਕੋਈ ਕਿੱਤਾ ਨਹੀਂ ਐ, ਜਿਸ ਕਾਰਨ ਉਨ੍ਹਾਂ ਨੂੰ ਗਰਮੀ-ਸਰਦੀ ਦੀ ਪ੍ਰਵਾਹ ਕੀਤੇ ਬਿਨਾਂ ਖੇਤੀ ਕਰਨੀ ਪੈ ਰਹੀ ਐ। ਉਨ੍ਹਾਂ ਕਿਹਾ ਕਿ ਪੰਜਾਬੀ ਜਿਹੜੇ ਲੇਬਰ ਮਕਾਨ ਉਸਾਰੀ ਜਾਂ ਫੈਕਟਰੀਆਂ ਵਿਚ ਕੰਮ ਨੂੰ ਤਰਜੀਹ ਦਿੰਦੇ ਨੇ, ਜਿਸ ਕਾਰਨ ਝੋਨੇ ਦੀ ਲੁਆਈ ਦਾ ਕੰਮ ਪ੍ਰਵਾਸੀ ਮਜ਼ਦੂਰਾਂ ਤੋਂ ਕਰਵਾਉਣਾ ਪੈਂਦਾ ਐ। ਇਹ ਮਜਦੂਰ ਸਵੇਰੇ ਪੰਜ ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਕਰੀਬ ਸੱਤ ਵਜੇ ਤੱਕ ਲਗਾਤਾਰ ਕੰਮ ਕਰਦੇ ਨੇ।

LEAVE A REPLY

Please enter your comment!
Please enter your name here