ਗੁਰਦਾਸਪੁਰ ’ਚ ਰੇਹੜੀ ਵਾਲੇ ਨੇ ਕਾਇਮ ਕੀਤੀ ਇਮਾਨਦਾਰੀ ਦੀ ਮਿਸਾਲ/ 30 ਹਜ਼ਾਰ ਰੁਪਏ ਤਿੰਨ ਦਿਨ ਬਾਅਦ ਕੀਤੇ ਅਸਲੀ ਮਾਲਕ ਹਵਾਲੇ

0
8

ਗੁਰਦਾਸਪੁਰ ֹਚ ਇਕ ਬਰਗਰ ਵਿਕਰੇਤਾ ਨੇ ਗ੍ਰਾਹਕ ਦੇ ਗੁਆਚੇ ਪੈਸੇ ਵਾਪਸ ਕਰ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਐ। ਘਟਨਾ ਗੁਰਦਾਸਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਦੀ ਐ। ਜਾਣਕਾਰੀ ਅਨੁਸਾਰ ਸਕੂਲ ਦੇ ਬਾਹਰ ਬਰਗਰ ਦੀ ਰੇਹੜੀ ਲਗਾਉਣ ਵਾਲੇ ਸੋਨੂੰ ਨਾਮ ਦੇ ਵਿਅਕਤੀ ਤੋਂ ਇਕ ਗ੍ਰਾਹਕ ਬਰਗਰ ਖਾ ਕੇ ਗਿਆ ਸੀ ਜੋ ਉਸ ਦੀ ਰੇਹੜੀ ਤੇ 30 ਹਜ਼ਾਰ ਰੁਪਏ ਭੁੱਲ ਗਿਆ ਸੀ। ਸਖਸ਼ ਨੇ ਤਿੰਨ ਦਿਨ ਬਾਅਦ ਆ ਕੇ ਸੋਨੂੰ ਨੂੰ ਗੁਆਚੇ ਪੈਸਿਆਂ ਬਾਰੇ ਪੁੱਛਿਆ ਜੋ ਉਸ ਨੇ ਅਸਲ ਮਾਲਕ ਹਵਾਲੇ ਕਰ ਦਿੱਤੇ। ਸੋਨੂੰ ਦੀ ਇਸ ਇਮਾਨਦਾਰੀ ਦੀ ਚਾਰੇ ਪਾਸੇ ਚਰਚਾ ਹੋ ਰਹੀ ਐ। ਜਾਣਕਾਰੀ ਅਨੁਸਾਰ ਪਿੰਡ ਖੋਖਰ ਦਾ ਕੰਵਲਜੀਤ ਸਿੰਘ ਤਿੰਨ ਦਿਨ ਪਹਿਲਾਂ ਸੋਨੂੰ ਦੀ ਰੇਹੜੀ ਤੇ ਬਰਗਰ ਖਾਣ ਲਈ ਰੁਕਿਆ ਸੀ। ਇਸੇ ਦੌਰਾਨ ਉਹ 30 ਹਜ਼ਾਰ ਰੁਪਏ ਉਥੇ ਹੀ ਭੁੱਲ ਗਿਆ ਸੀ।  ਕਾਫੀ ਲੱਭਣ ਤੇ ਵੀ ਜਦੋਂ ਪੈਸੇ ਨਾ ਮਿਲੇ ਤਾਂ ਅੱਜ ਉਹ ਸ਼ਹਿਰ ਆਇਆ ਅਤੇ ਮੁੜ ਤੋਂ ਸੋਨੂ ਦੀ ਰੇਹੜੀ ਤੇ ਗਿਆ ਅਤੇ ਪੈਸੇ ਬਾਰੇ ਪੁੱਛਿਆ ਤਾਂ ਸੋਨੂ ਨੇ ਤੁਰੰਤ ਪੈਸੇ ਕੱਢ ਕੇ ਉਸ ਨੂੰ ਫੜਾ ਦਿੱਤੇ । ਕਮਲਜੀਤ ਸਿੰਘ ਨੇ ਦੱਸਿਆ ਕਿ ਇਹ ਪੈਸੇ ਉਸ ਵੱਲੋਂ ਦੁੱਧ ਵੇਚ ਕੇ ਇਕੱਠੇ ਕੀਤੇ ਗਏ ਸਨ ਅਤੇ ਇਨ੍ਹਾਂ ‌ ਦੀ ਗੱਠੀ ਬਣਾ ਕੇ ਉਸਨੇ ਰਬੜ ਲਗਾ ਕੇ ਜੇਬ ਵਿੱਚ ਪਾਈ ਸੀ ਜੋ ਪਤਾ ਨਹੀਂ ਲੱਗਿਆ ਕਿ ਕਦੋਂ ਸੋਨੂੰ ਦੀ ਰੇਹੜੀ ਤੇ ਡਿੱਗ ਪਈ। ਉਸ ਨੇ ਸੋਨੂੰ ਦੀ ਇਮਾਨਦਾਰੀ ਦੀ ਵੀ ਪ੍ਰਸ਼ੰਸਾ ਕੀਤੀ। ਉੱਥੇ ਹੀ ਸੋਨੂੰ ਨੇ ਦੱਸਿਆ ਕਿ ਜਦੋਂ ਉਸਨੂੰ ਪੈਸੇ ਮਿਲੇ ਤਾਂ ਉਸ ਨੇ ਕਿਸੇ ਨਾਲ ਗੱਲ ਨਹੀਂ ਕੀਤੀ ਕਿਉਂਕਿ ਪੈਸੇ ਬਾਰੇ ਸੁਣ ਕੇ ਕਿਸੇ ਦਾ ਵੀ ਦਿਲ ਬੇਈਮਾਨ ਹੋ ਸਕਦਾ ਹੈ ਤੇ ਕੋਈ ਵੀ ਆਪਣੇ ਆਪ ਨੂੰ ਇਸ ਦਾ ਮਾਲਕ ਸਾਬਤ ਕਰਨ ਦੀ ਕੋਸ਼ਿਸ਼ ਕਰ ਸਕਦਾ ਸੀ। ਉਸ ਨੇ ਇਹ ਪੈਸੇ ਵੱਖਰੀ ਹੀ ਰੱਖ ਦਿੱਤੇ ਅਤੇ ਸੋਚਿਆ ਕਿ ਜ਼ਰੂਰ ਜਿਸ ਦੇ ਪੈਸੇ ਹੈ ਉਹ ਉਸ ਕੋਲੋਂ ਬਰਗਰ ਖਾ ਕੇ ਗਿਆ ਹੋਵੇਗਾ ਤੇ ਇਸ ਦਾ ਅਸਲੀ ਮਾਲਕ ਇਸ ਨੂੰ ਲੱਭਦਾ ਹੋਇਆ ਇੱਥੇ ਆਏਗਾ। ਅੱਜ ਕਮਲਜੀਤ ਸਿੰਘ ਉਸ ਕੋਲ ਪਹੁੰਚੇ ਅਤੇ ਪੈਸਿਆਂ ਬਾਰੇ ਪੁੱਛਿਆ ਤਾਂ ਉਹ ਸਮਝ ਗਿਆ ਕਿ ਪੈਸੇ ਇਹਨਾਂ ਦੇ ਹੀ ਹਨ ਅਤੇ ਤੁਰੰਤ ਵਾਪਸ ਕਰ ਦਿੱਤੇ ਹਨ। ਸੋਨੂ ਨੇ ਦੱਸਿਆ ਕਿ ਉਸਨੇ ਗਿਨੇ ਵੀ ਨਹੀਂ ਕਿ ਇਹ ਕਿੰਨੇ ਪੈਸੇ ਸਨ ਪਰ ਉਸ ਨੂੰ ਇਹ ਅੰਦਾਜਾ ਹੋ ਗਿਆ ਸੀ ਕਿ ਇਹ 30-40 ਹਜ਼ਾਰ ਦੇ ਕਰੀਬ ਹੋਣਗੇ।

LEAVE A REPLY

Please enter your comment!
Please enter your name here