ਪੰਜਾਬ ਅੰਮ੍ਰਿਤਸਰ ਪੁਲਿਸ ਵੱਲੋਂ ਦੋ ਤਸਕਰ ਕਾਬੂ, ਦੋ ਫਰਾਰ/ 50 ਗਰਾਮ ਹੈਰੋਇਨ, ਪਿਸਟਲ ਤੇ ਆਲਟੋ ਕਾਰ ਬਰਾਮਦ By admin - June 12, 2025 0 10 Facebook Twitter Pinterest WhatsApp ਸਮਰਾਲਾ ਪੁਲਿਸ ਨੇ ਦੋ ਵੱਖ ਵੱਖ ਮਾਮਲਿਆਂ ਵਿਚ ਦੋ ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥ ਤੇ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਐ ਜਦਕਿ ਦੋ ਜਣੇ ਫਰਾਰ ਹੋਣ ਵਿਚ ਸਫਲ ਹੋਏ। ਪਹਿਲੀ ਮਾਮਲੇ ਵਿਚ ਪੁਲਿਸ ਨੇ ਕਾਰ ਸਵਾਰਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 50 ਗਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੋ ਜਣਿਆਂ ਨੂੰ ਕਾਬੂ ਕਰ ਲਿਆ ਜਦਕਿ ਦੋ ਜਣੇ ਮੌਕੇ ਤੇ ਭੱਜਣ ਵਿਚ ਸਫਲ ਹੋ ਗਏ। ਇਸੇ ਤਰ੍ਹਾਂ ਪੁਲਿਸ ਨੇ ਦੂਜੇ ਮਾਮਲੇ ਵਿਚ ਸ਼ੱਕ ਦੇ ਆਧਾਰ ਤੇ ਬੱਸ ਦੀ ਤਲਾਸ਼ੀ ਲਈ ਗਈ ਤਾਂ ਬੱਸ ਵਿਚ ਸਵਾਰ ਇਕ ਨੌਜਵਾਨ ਨੂੰ ਇਕ ਪਿਸਟਲ ਅਤੇ ਦੋ ਜਿੰਦਾ ਕਾਰਤੁਸਾਂ ਸਮੇਤ ਕਾਬੂ ਕੀਤਾ। ਫੜੇ ਗਏ ਮੁਲਜਮ ਦੀ ਪਛਾਣ ਮਾਨਵ ਕੁਮਾਰ ਵਾਸੀ ਕਿਲਾ ਮੁਹੱਲਾ ਲੁਧਿਆਣਾ ਵਜੋਂ ਹੋਈ ਐ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਪੁਲਿਸ ਦੇ ਦੱਸਣ ਮੁਤਾਬਕ ਪੁਲਿਸ ਵੱਲੋਂ ਸਰਹਿੰਦ ਨਹਿਰ ਦੇ ਨੀਲੋਂ ਪੁਲ ਨੇੜੇ ਇਕ ਕਾਰ ਨੂੰ ਸ਼ੱਕ ਦੇ ਆਧਾਰ ਦੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਵਿਚੋਂ ਚਾਰ ਨੌਜਵਾਨ ਬਾਹਰ ਨਿਕਲ ਕੇ ਖੇਤਾਂ ਵਿਚ ਦੌੜ ਲਏ। ਪੁਲਿਸ ਪਾਰਟੀ ਨੇ ਉਨ੍ਹਾਂ ਦਾ ਪਿੱਛਾ ਕਰ ਕੇ ਦੋ ਨੂੰ ਘੇਰ ਕੇ ਕਾਬੂ ਕਰ ਲਿਆ ਜਦਕਿ ਦੋ ਜਣੇ ਭੱਜਣ ਵਿਚ ਸਫ਼ਲ ਹੋ ਗਏ। ਬਾਅਦ ਵਿਚ ਪੁਲਸ ਨੇ ਇਨ੍ਹਾਂ ਦੀ ਅਲਟੋ ਕਾਰ ਵਿਚੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ 5 ਲੱਖ ਰੁਪਏ ਕੀਮਤ ਦੱਸੀ ਜਾਂਦੀ ਹੈ। ਫੜੇ ਗਏ ਮੁਲਜਮਾਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ ਜੱਸੀ ਵਾਸੀ ਪਿੰਡ ਹੀਰਾ (ਥਾਣਾ ਕੂੰਮਕਲਾ) ਅਤੇ ਰਾਕੇਸ ਰੋਇਲਾ ਉਰਫ ਰਿੰਕੂ ਵਾਸੀ ਨੇੜੇ ਕੇਨੇਡਾ ਵਾਲੇ ਦੀ ਕੋਠੀ ਕਟਾਣੀ ਕਲਾਂ ਵਜੋਂ ਹੋਈ ਹੈ। ਇਨ੍ਹਾਂ ਕਾਬੂ ਆਏ ਮੁਲਜ਼ਮਾਂ ਨੇ ਫਰਾਰ ਹੋਣ ਵਾਲੇ ਆਪਣੇ ਦੋਵੇਂ ਸਾਥੀਆਂ ਦੀ ਪਹਿਚਾਣ ਕਮਲ ਮਹਿਰਾ ਵਾਸੀ ਪਿੰਡ ਛੰਦੜਾ ਤੇ ਲਵਪ੍ਰੀਤ ਸਿੰਘ ਵਾਸੀ ਪਿੰਡ ਕਟਾਣੀ ਕਲਾਂ ਵਜੋਂ ਕਰਵਾਉਂਦੇ ਹੋਏ ਆਪਣੀ ਅਲਟੋ ਕਾਰ ਵਿਚੋਂ 50 ਗ੍ਰਾਮ ਹੈਰੋਇਨ ਦੀ ਬਰਾਮਦਗੀ ਵੀ ਪੁਲਿਸ ਨੂੰ ਕਰਵਾਈ ਹੈ। ਸਥਾਨਕ ਪੁਲਸ ਵੱਲੋਂ ਇਨ੍ਹਾਂ ਚਾਰੇ ਨਸ਼ਾ ਤਸਕਰਾਂ ਖਿਲਾਫ਼ ਐੱਨ.ਡੀ.ਪੀ.ਸੀ. ਐਕਟ ਅਧੀਨ ਕੇਸ ਦਰਜ਼ ਕਰਦੇ ਹੋਏ ਫਰਾਰ ਹੋਣ ਵਾਲੇ ਦੋਵੇਂ ਨੌਜਵਾਨਾਂ ਦੀ ਗਿ੍ਰਫਤਾਰੀ ਲਈ ਟੀਮਾਂ ਬਣਾ ਕੇ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦੂਸਰੇ ਕੇਸ ਵਿਚ 18 ਸਾਲਾਂ ਨੌਜਵਾਨ 32 ਬੋਰ ਦੇ ਪਿਸਟਲ ’ਤੇ 2 ਜਿੰਦਾ ਕਾਰਤੂਸਾਂ ਸਣੇ ਕਾਬੂ ਕੀਤਾ ਏ। ਜਾਣਕਾਰੀ ਅਨੁਸਾਰ ਪੁਲਿਸ ਚੋਂਕੀ ਹੇਡੋਂ ਦੇ ਇੰਚਾਰਜ਼ ਮੁਖਤਿਆਰ ਸਿੰਘ ਨੇ ਨਾਕਾਬੰਦੀ ਦੌਰਾਨ ਬੱਸ ਦੀ ਚੈਕਿੰਗ ਕੀਤੀ ਗਈ ਇਸ ਵਿੱਚ 18 ਸਾਲਾਂ ਨੌਜਵਾਨ ਨੂੰ 32 ਬੋਰ ਦੇ ਨਜਾਇਜ਼ ਪਿਸਟਲ ਅਤੇ ਦੋ ਜਿੰਦਾ ਕਾਰਤੂਸਾਂ ਸਣੇ ਗਿ੍ਰਫਤਾਰ ਕੀਤਾ ਹੈ। ਗਿ੍ਰਫਤਾਰ ਹੋਏ ਨੌਜਵਾਨ ਦੀ ਪਹਿਚਾਣ ਮਾਨਵ ਕੁਮਾਰ ਕਿਲਾ ਮੁਹੱਲਾ ਲੁਧਿਆਣਾ ਵਜੋਂ ਹੋਈ ਹੈ। ਪੁਲਿਸ ਵੱਲੋਂ ਇਸ ਦੇ ਖਿਲਾਫ਼ ਆਰਮਜ਼ ਐਕਟ ਅਧੀਨ ਮਾਮਲਾ ਦਰਜ਼ ਕੀਤਾ ਗਿਆ ਹੈ।