ਬਠਿੰਡਾ ’ਚ ਖੜ੍ਹੀ ਕਾਰ ’ਚੋਂ ਬਰਾਮਦ ਹੋਈ ਔਰਤ ਦੀ ਲਾਸ਼/ ਸ਼ੋਸ਼ਲ ਮੀਡੀਆ ’ਤੇ ਮਸ਼ਹੂਰ ਕਮਲ ਕੌਰ ਭਾਬੀ ਵਜੋਂ ਹੋਈ ਪਛਾਣ/ ਪੁਲਿਸ ਨੇ ਲਾਸ਼ ਪੋਸਟ ਮਾਰਟਮ ਲਈ ਭੇਜ ਕੇ ਜਾਂਚ ਕੀਤੀ ਸ਼ੁਰੂ

0
9

ਸ਼ੋਸ਼ਲ ਮੀਡੀਆ ਤੇ ਕਮਲ ਕੌਰ ਭਾਬੀ ਦੇ ਨਾਮ ਨਾਲ ਮਸ਼ਹੂਰ ਹੋਈ ਕੰਚਨ ਕੁਮਾਰੀ ਨਾਮ ਦੀ ਮਹਿਲਾ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਐ। ਉਸ ਦੀ ਲਾਸ਼ ਬਠਿੰਡਾ ਵਿਖੇ ਇਕ ਕਾਰ ਵਿਚੋਂ ਗਲੀ-ਸੜੀ ਹਾਲਤ ਵਿਚ ਬਰਾਮਦ ਹੋਈ ਐ। ਸ਼ੁਰੂਆਤੀ ਜਾਂਚ ਵਿਚ ਉਸ ਦਾ ਕਤਲ ਹੋਣ ਦਾ ਸ਼ੱਕ ਜਾਹਰ ਕੀਤਾ ਜਾ ਰਿਹਾ।  ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਲੁਧਿਆਣਾ ਦੀ ਰਹਿਣ ਵਾਲੀ ਸੀ ਪਰ ਉਸ ਦੀ ਲਾਸ਼ ਬਠਿੰਡਾ ਵਿਚ ਇਕ ਗੱਡੀ ਵਿਚੋਂ ਮਿਲੀ ਹੈ ਜੋ 3-4 ਦਿਨ ਪੁਰਾਣੀ ਦੱਸੀ ਜਾ ਰਹੀ ਹੈ। ਪੁਲਿਸ ਨੇ ਵੱਖ ਵੱਖ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਐ।  ਜਾਣਕਾਰੀ ਅਨੁਸਾਰ ਪੁਲਿਸ ਨੂੰ ਮੰਗਲਵਾਰ ਸਵੇਰੇ ਸੂਚਨਾ ਮਿਲੀ ਕਿ ਹਸਪਤਾਲ ਦੀ ਪਾਰਕਿੰਗ ‘ਚ ਖੜੀ ਇਕ ਸ਼ੱਕੀ ਕਾਰ ਵਿਚੋਂ ਬਦਬੂ ਆ ਰਹੀ ਹੈ। ਜਾਂਚ ਕਰਨ ‘ਤੇ ਕਾਰ ਦੇ ਅੰਦਰੋਂ ਕੰਚਨ ਕੁਮਾਰੀ ਦੀ ਲਾਸ਼ ਬਰਾਮਦ ਹੋਈ। ਖਬਰਾਂ ਮੁਤਾਬਕ ਜਿਸ ਕਾਰ ਵਿਚ ਲਾਸ਼ ਮਿਲੀ ਹੈ, ਉਸ ਦਾ ਲੁਧਿਆਣਾ ਨੰਬਰ ਹੈ, ਪਰ ਪੁਲਿਸ ਨੂੰ ਕਾਰ ਦਾ ਨੰਬਰ ਜਾਅਲੀ ਹੋਣ ਦਾ ਸ਼ੱਕ ਐ। ਪੁਲਿਸ ਨੇ ਗੱਡੀ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਆਲੇ ਦੁਆਲੇ ਦੇ ਇਲਾਕੇ ਦੇ ਸੀ.ਸੀ.ਟੀ.ਵੀ. ਫੁਟੇਜ ਨੂੰ ਵੀ ਸਕੈਨ ਕੀਤਾ ਜਾ ਰਿਹਾ ਹੈ। ਖਬਰਾਂ ਮੁਤਾਬਕ ਇਸ ਸੀਸੀਟੀਵੀ ਫੁਟੇਜ ਵਿਚ ਇਕ ਵਿਅਕਤੀ ਕਾਰ ਵਿਚ ਆਉਂਦਾ ਹੈ ਤੇ ਫ਼ੋਨ ਤੇ ਗੱਲ ਕਰਦਾ ਹੋਇਆ ਕਾਰ ਖੜ੍ਹੀ ਕਰ ਕੇ ਉੱਥੋਂ ਜਾਂਦਾ ਹੋਇਆ ਦਿਖਾਈ ਦੇ ਰਿਹਾ ਐ। ਇਸੇ ਦੌਰਾਨ ਘਟਨਾ ਪਿੱਛੇ ਗੈਂਗਸਟਰਾਂ ਦਾ ਹੱਥ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਐ। ਖਬਰਾਂ ਮੁਤਾਬਕ ਬੀਤੇ ਦਿਨ ਇਕ ਨਾਮੀ ਗੈਂਗਸਟਰ ਨੇ ਕਮਲ ਕੌਰ ਭਾਬੀ ਨੂੰ ਅਜਿਹੀਆਂ ਵੀਡੀਓ ਪਾਉਣ ਤੋਂ ਗੁਰੇਜ ਕਰਨ ਦੀ ਚਿਤਾਵਨੀ ਦਿੱਤੀ ਸੀ। ਫਿਲਹਾਲ ਪੁਲਿਸ ਵੱਲੋਂ ਵੱਖ ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਐ।

LEAVE A REPLY

Please enter your comment!
Please enter your name here